’ਤੇ ਹੁਣ ਘਲੋਟੀ ‘ਚ ਹੋਈ ਸਰਬਸੰਮਤੀ,ਦਰਵੇਸ਼ ਸਿਆਸਤਦਾਨ ਵਿਧਾਇਕ ਲੋਹਗੜ ਦੀ ਦੂਰਅੰਦੇਸ਼ੀ ਲਿਆਉਣ ਲੱਗੀ ਰੰਗ,ਲੋਕਾਂ ਨੇ ਸਰਪੰਚੀ ਲਈ ਲੋਕ ਆਗੂ ਬਿੰਦਰ ਘਲੋਟੀ ’ਤੇ ਪ੍ਰਗਟਾਇਆ ਭਰੋਸਾ

ਕੋਟ ਈਸੇ ਖਾਂ, 19 ਦਸੰਬਰ (ਜਸ਼ਨ) - ਕੋਟਈਸੇ ਖਾਂ ਦੇ ਪਿੰਡ ਘਲੋਟੀ ‘ਚ ਬਲਦੇਵ ਸਿੰਘ ਘਲੋਟੀ ਦੇ ਗ੍ਰਹਿ ਵਿਖੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਹਾਜ਼ਰੀ ਵਿਚ ਪਿੰਡ ਵਾਸੀਆਂ ਦਾ ਭਾਰੀ ਇਕੱਠ ਹੋਇਆ ਜਿਸ ਦੌਰਾਨ ਪਿੰਡ ਦੇ ਮੋਹਤਬਰ ਆਗੂਆਂ ਨੇ ਸੂਝ-ਬੂਝ ਦਾ ਪ੍ਰਗਟਾਵਾ ਕਰਦਿਆਂ ਬਿੰਦਰ ਘਲੋਟੀ ਨੂੰ ਸਰਪੰਚੀ ਲਈ ਸਰਬਸੰਮਤੀ ਵਾਸਤੇ ਸਹਿਮਤੀ ਪ੍ਰਗਟਾਈ । ਸਰਬਸੰਮਤੀ ਦੇ ਯਤਨਾਂ ਲਈ ਸੀਨੀਅਰ ਕਾਂਗਰਸੀ ਆਗੂ ਵਿਜੇ ਕੁਮਾਰ ਧੀਰ, ਸੁਮੀਤ ਬਿੱਟੂ ਮਲਹੋਤਰਾ,ਚਰਨਜੀਤ ਸਿੰਘ ਭੋਲਾ, ਬਲਦੇਵ ਸਿੰਘ ਢਿੱਲੋਂ, ਬੋਹੜ ਸਿੰਘ, ਇਕਬਾਲ ਸਿੰਘ ਸਾਬਕਾ ਸਰਪੰਚ, ਯੂਥ ਆਗੂ ਬਿਕਰਮਜੀਤ ਬਿੱਲਾ,ਪ੍ਰਕਾਸ਼ ਸਿੰਘ ਤੋਂ ਇਲਾਵਾ ਪਿੰਡ ਦੇ ਹੋਰਨਾਂ ਮੋਹਤਬਰ ਪਤਵੰਤਿਆਂ ਦਾ ਵਿਸ਼ੇਸ਼ ਯੋਗਦਾਨ ਰਿਹਾ । ਜ਼ਿਕਰਯੋਗ ਹੈ ਕਿ ਕਰੀਬ 40 ਸਾਲ ਪਹਿਲਾਂ ਪਿੰਡ ਵਾਸੀਆਂ ਵਲੋਂ ਦਰਸ਼ਨ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਸੀ ਤੇ ਹੁਣ ਸਰਬਸੰਮਤੀ ਲਈ ਪਿੰਡ ਨਿਵਾਸੀਆਂ ਨੇ ਮੁੜ ਤੋਂ ਉਸਾਰੂ ਪਿਰਤ ਪਾਈ ਹੈ। ਘਲੋਟੀ ਵਿਖੇ ਪਹੰੁਚੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਪਿੰਡ ਵਾਸੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਕਿਸੇ ਵੀ ਇਲਾਕੇ, ਪਿੰਡ ਜਾਂ ਦੇਸ਼ ਦਾ ਵਿਕਾਸ ਤਾਂ ਹੀ ਸੰਭਵ ਹੈ ਜੇ ਲੋਕ ਇਕਮੁੱਠ ਹੋ ਕੇ ਹੰਭਲਾ ਮਾਰਨ ਤੇ ਅੱਜ ਘਲੋਟੀ ਵਾਸੀਆਂ ਨੇ ਇਹ ਉੱਦਮ ਕਰ ਵਿਖਾਇਆ ਹੈ ਤੇ ਹੁਣ ਨੌਜਵਾਨ ਆਗੂ ਬਿੰਦਰ ਘਲੋਟੀ ਦੀ ਅਗਵਾਈ ਘਲੋਟੀ ਪਿੰਡ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਛੂਹੇਗਾ। ਇਸ ਮੌਕੇ ਡਾ: ਅਨਿਲਜੀਤ ਕੰਬੋਜ,ਪੱਪੂ ਘਲੋਟੀ, ਰਛਪਾਲ ਰਾਣਾ, ਭਾਊ ਲਖਵੀਰ ਲੱਖਾ, ਪੱਪੀ ਕੌਂਸਲਰ, ਅਵਤਾਰ ਸਿੰਘ ਪੀ. ਏ. ਲੋਹਗੜ, ਮਿੰਟੂ ਘਲੋਟੀ, ਗੁਰਮੀਤ ਸਿੰਘ ਢਿੱਲੋਂ,ਰੇਸਮ ਘਲੋਟੀ ਤੇ ਹੋਰ ਆਗੂ ਹਾਜ਼ਰ ਸਨ।   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।