ਕਾਸ਼ੀਪੁਰ ਉੱਤਰਾਖੰਡ ਸਟਰੌਂਗਮੈਨ ਇੰਡੀਆ ਮੁਕਾਬਲੇ ‘ਚ ਜਿੱਤਿਆ ਸਲੀਣਾ ਜਿੰਮ ਦਾ ਗੱਭਰੂ

ਮੋਗਾ,19 ਦਸਬੰਰ (ਜਸ਼ਨ): ਸਲੀਣਾ ਜਿੰਮ ਦੇ ਗੱਭਰੂ ਨੇ ਕਾਸ਼ੀਪੁਰ ਉੱਤਰਾਖੰਡ ਵਿਚ ਹੋਏ ਸਟਰੌਂਗਮੈਨ ਇੰਡੀਆ (STRONG MAN )ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।  ਟੀਮ ਸਲੀਣਾ ਦੇ ਮੁਖੀ ਹਰਵਿੰਦਰ ਸਲੀਣਾ,ਤਰਸੇਮ ਸਰਾਂ ਅਤੇ ਜਗਸੀਰ ਮੰਗਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਪਿਛਲੇ ਦਿਨੀਂ ਕਾਸ਼ੀਪੁਰ ਉੱਤਰਾਖੰਡ ਵਿਖੇ ਸਟਰੌਂਗ ਇਡੀਆ ਕੱਪ ਮੁਕਾਬਲਿਆਂ ‘ਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਪਿੰਡ,ਆਪਣੇ ਇਲਾਕੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਜੱਗਾ ਬੂਈਆਂ ਨੇ 90 ਕਿੱਲੋ ਵੇਟ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ । ਇਸ ਮੁਕਾਬਲੇ ਵਿੱਚ 70 ਕਿੱਲੋ ਬੋਰੀ ਚੁੱਕ ਕੇ ਭੱਜਣਾ, ਟਾਇਰ ਦੀਆਂ ਪਲਟੀਆਂ ਲਵਾਉਣਾ,ਫਾਰਮ ਵਾਕ,ਬੱਸ ਖਿੱਚਣੀ ਅਤੇ ਭਾਰੀ ਵੇਟ ਚੁੱਕਣਾ ਆਦਿ ਸ਼ਾਮਿਲ ਸੀ। ਹਰਵਿੰਦਰ ਨੇ ਦੱਸਿਆ ਕਿ ਜੱਗਾ ਬੂਈਆਂ ਵਾਲੇ ਨੇ ਗੋਲਡ ਮੈਡਲ,ਇੱਕ ਕੱਪ ਅਤੇ ਸਰਟੀਫਿਕੇਟ ਤੋਂ ਇਲਾਵਾ ਦਸ ਹਜ਼ਾਰ ਦਾ ਨਕਦ ਇਨਾਮ ਵੀ ਹਾਸਿਲ ਕੀਤਾ । ਇਸ ਸ਼ਾਨਦਾਰ ਜਿੱਤ ਤੇ ਸਲੀਣਾ ਹੈਲਥ ਕਲੱਬ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਸਲੀਣਾ ਹੈਲਥ ਕਲੱਬ ਦੇ ਐਂਮ ਡੀ ਹਰਵਿੰਦਰ ਸਲੀਣਾ ਨੂੰ ਵਧਾਈਆਂ ਦਿੱਤੀਆਂ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।