ਬਾਬਾ ਇਕਬਾਲ ਸਿੰਘ ਨੱਥੂੁਵਾਲਾ ਵਾਲਿਆਂ ਨੇ ਲਾਇਆ ਚਾਹ-ਪਕੌੜਿਆ ਦਾ ਲੰਗਰ, ਬਾਬਾ ਇਕਬਾਲ ਸਿੰਘ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਕੰਮ ਸ਼ਲਾਘਾਂਯੋਗ-ਜੱਥੇਦਾਰ ਮਾਹਲਾ

ਬਾਘਾਪੁਰਾਣਾ,18 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਉੱਘੇ ਸਮਾਜ ਸੇਵੀ ਸੰਤ ਬਾਬਾ ਇਕਬਾਲ ਸਿੰਘ ਨੱਥੂੁਵਾਲਾ ਗਰਬੀ (ਮੋਗਾ) ਵਾਲਿਆਂ ਵੱਲੋਂ ਮੋਗਾ-ਕੋਟਕਪੂਰਾ ਰੋਡ ਰਾਜਿਆਣਾ ਨੇੜੇ ਰਿਲਾਇੰਸ ਪੰਪ ’ਤੇ ਰਾਗੀਹਰਾਂ ਅਤੇ ਗਰੀਬ-ਗੁਰਬਿਆਂ ਲਈ ਚਾਹ-ਪਕੌੜਿਆ ਦਾ ਲੰਗਰ ਲਾਇਆ। ਇਸ ਮੌਕੇ ’ਤੇ ਬਾਬਾ ਇਕਬਾਲ ਸਿੰਘ ਨੱਥੂੁਵਾਲਾ ਗਰਬੀ ਵਾਲਿਆਂ ਨੇ ਸਾਰਾ ਦਿਨ ਆਪਣੇ ਹੱਥੀਂ ਸੇਵਾਦਾਰਾਂ ਨੂੰ ਲਾ ਕੇ ਲੰਗਰ ਦੀ ਸੇਵਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅਕਾਲੀ ਦਲ ਬਾਦਲ ਜਿਲਾ ਮੋਗਾ ਦੇ ਪ੍ਰਧਾਨ ਤੇ ਹਲਕਾ ਬਾਘਾਪੁਰਾਣਾ ਦੇ ਸੇਵਕ ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉੱਘੇ ਸਮਾਜ ਸੇਵੀ ਬਾਬਾ ਇਕਬਾਲ ਸਿੰਘ ਨੱਥੂੁਵਾਲਾ ਵਾਲਿਆਂ ਵੱਲੋਂ ਕੀਤੇ ਜਾਂਦੇ ਭਲਾਈ ਕੰਮਾਂ ਦੀ ਜਿੰਨੀਂ ਵੀ ਸ਼ਲਾਘਾਂ ਕੀਤੀ ਜਾਵੇ ਉਨੀਂ ਹੀ ਥੌੜੀ ਹੈ ਕਿਉਂੀਕ ਬਾਬਾ ਜੀ ਵੱਲੋਂ ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ,ਗਰੀਬ ਲੜਕੀਆਂ ਦੇ ਵਿਆਹ ਕਰਨਾ,ਫਰੀ ਮੈਡੀਕਲ ਕੈਂਪ ਲਾਉਣਾ ਅਤੇ ਗਰੀਬ ਲੋਕਾਂ ਨੂੰ ਫਰੀ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣਾ ਆਦਿ ਲੋਕ ਭਲਾਈ ਕੰੰਮ ਬਾਬਾ ਜੀ ਦਾ ਮੁੱਖ ਏਜੰਡਾ ਹੈ। ਇਸ ਮੌਕੇ ਬਾਬਾ ਜੀ ਵੱਲੋਂ ਜੱਥੇਦਾਰ ਤੀਰਥ ਸਿਮੰਘ ਮਾਹਲਾ,ਸੁਖਚਰਨ ਸਿੰਘ ਛਿੰਦਾ ਸਾਬਕਾ ਮਾਰਕਿਟ ਕਮੇਟੀ ਚੇਅਰਮੈਨ ਅਤੇ ਜਸਵਿੰਦਰ ਸਿੰਘ (ਕਾਕਾ ਬਰਾੜ) ਮੁੱਖ ਸੇਵਾਦਾਰ ਗਊਸ਼ਾਲਾ ਮੁੱਦਕੀ ਰੋਡ ਨੰੂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬਾਬਾ ਇਕਬਾਲ ਸਿੰਘ ਨੱਥੂੁਵਾਲਾ ਵਾਲਿਆਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਪਵਨ ਗਰਗ ਪੱਤਰਕਾਰ, ਰਾਜਿੰਦਰ ਸਿੰਘ ਕੋਟਲਾ,ਭਾਈ ਭੋਲਾ ਸਿੰਘ,ਸਵਰਨ ਸਿੰਘ,ਜੱਗਾ ਸਿੰਘ,ਜਸਪ੍ਰੀਤ ਸਿੰਘ,ਚੰਦ ਸਿੰਘ,ਲਾਡੀ ਬਾਘਾਪੁਰਾਣਾ ਆਦਿ ਸੇਵਾਦਾਰਾਂ ਹਾਜਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


