ਮਾਉਟ ਲਿਟਰਾ ਜੀ ਸਕੂਲ ਵੱਲੋਂ ਗਣਿਤ ਓਲੰਪਿਆਡ ਟੈਸਟ ਆਯੋਜਿਤ ਕਰਨ ਮੌਕੇ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ‘‘ਐਸ.ਓ.ਐਫ. ਵੱਲੋਂ ਦੇ ਸਹਿਯੋਗ ਨਾਲ ਕਰਵਾਏ ਟੈਸਟ ਦਾ ਮੰਤਵ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਗਿਆਨ ‘ਚ ਵਾਧਾ ਕਰਨਾ’’

ਮੋਗਾ, 18 ਦਸੰਬਰ (ਜਸ਼ਨ) - ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ‘ਚ ਮਾਹਿਰ ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਮੋਗਾ ਜੋ ਕਿ ਸਥਾਨਕ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਹੈ, ‘ਚ ਅੱਜ ਵੱਖ-ਵੱਖ ਜਮਾਤਾਂ ‘ਚ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਸੰਬੰਧੀ ਬਾਰੀਕੀ ਨਾਲ ਜਾਣਕਾਰੀ ਦੇਣ ਅਤੇ ਵਿਦਿਆਰਥੀਆਂ ਦੇ ਗਿਆਨ ‘ਚ ਵਾਧਾ ਕਰਨ ਲਈ ਸਾਇੰਸ ਓਲੰਪਿਆਡ ਫਾੳੂਡੇਸ਼ਨ (ਐਸ.ਓ.ਐਫ.) ਦੇ ਸਹਿਯੋਗ ਨਾਲ ਸਕੂਲ ਵਿਖੇ ਅੰਤਰਾਸ਼ਟਰੀ ਮੈਥਮੈਟਿਕਸ ਓਲੰਪਿਆਡ ਟੈਸਟ ਦਾ ਆਯੋਜਨ ਕੀਤਾ ਗਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਮੈਡਮ ਡਾ. ਨਿਰਮਲ ਧਾਰੀ ਦੀ ਅਗਵਾਈ ‘ਚ ਫਾੳੂਡੇਸ਼ਨ ਮੈਂਬਰਾਂ ਵੱਲੋਂ ਲਏ ਇਸ ਟੈਸਟ ਦੌਰਾਨ ਸਕੂਲ ਦੇ ਸਮੂੰਹ ਵਿਦਿਆਰਥੀਆਂ ਨੇ ਵੱਧ ਚੜਕੇ ਹਿੱਸਾ ਲਿਆ। ਟੈਸਟ ਦੌਰਾਨ ਵਿਦਿਆਰਥੀਆਂ ਨੂੰ ਪੁੱਛੇ ਗਣਿਤ ਨਾਲ ਸੰਬੰਧਿਤ ਸਵਾਲਾਂ ਦੇ ਵਿਦਿਆਰਥੀਆਂ ਨੇ ਲਿਖਤੀ ਰੂਪ ‘ਚ ਬਾਖੂਬੀ ਜੁਆਬ ਦਿੱਤੇ ਅਤੇ ਆਪਣੇ ਗਿਆਨ ਨੂੰ ਪ੍ਰਦਰਸ਼ਤਿ ਕੀਤਾ। ਇਸ ਮੌਕੇ ਟੈਸਟ ਦਾ ਨਿਰੀਖਣ ਕਰਦਿਆਂ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਐਸ.ਓ.ਐਫ. ਦੇ ਸਹਿਯੋਗ ਨਾਲ ਕਰਵਾਏ ਇਸ ਟੈਸਟ ਦਾ ਮੁੱਖ ਟੀਚਾ ਵਿਦਿਆਰਥੀਆਂ ਦੇ ਗਿਆਨ ‘ਚ ਵਾਧਾ ਕਰਨਾ ਹੈ। ਉਨਾਂ ਕਿਹਾ ਕਿ ਅਕਸਰ ਹੀ ਵਿਦਿਆਰਥੀਆਂ ਵੱਲੋਂ ਸਾਰੇ ਵਿਸ਼ਿਆਂ ਨਾਲੋ ਜਿਆਦਾ ਗਣਿਤ ਵਿਸ਼ੇ ਨੂੰ ਔਖਾ ਸਮਝਿਆ ਜਾਂਦਾ ਹੈ ਪਰੰਤੂ ਜੇਕਰ ਗਣਿਤ ਵਿਸ਼ੇ ਨੂੰ ਗਹਿਰਾਈ ਨਾਲ ਅਤੇ ਸਹੀ ਤਰੀਕੇ ਜਾਂਚਿਆ ਜਾਵੇ ਤਾਂ ਇਹ ਸੱਭ ਤੋਂ ਸੌਖਾ ਵਿਸ਼ਾ ਹੈ। ਅੱਗੇ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ‘ਚ ਮਾਹਿਰ ਬਨਾਉਣ, ਵਿਸ਼ੇ ਸੰਬੰਧੀ ਔਖੇ ਸਵਾਲਾਂ ਨੂੰ ਆਸਾਨ ਤਰੀਕੇ ਰਾਹੀਂ ਸੁਲਝਾਉਣ ਅਤੇ ਵਿਦਿਆਰਥੀਆਂ ਨੂੰ ਅਜਿਹੇ ਟੈਸਟਾਂ ‘ਚ ਵੱਧ ਚੜਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਹੀ ਐਸ.ਓ.ਐਫ. ਵੱਲੋਂ ਹਰ ਸਾਲ ਟੈਸਟ ਲਿਆ ਜਾਂਦਾ ਹੈ, ਜਿਸ ‘ਚ ਗ੍ਰੇਡ 1 ਤੋਂ ਲੈਕੇ ਗ੍ਰੇਡ 10 ਤੱਕ ਦੇ ਵਿਦਿਆਰਥੀ ਹਿੱਸਾ ਲੈਂਦੇ ਹਨ। ਉਨਾਂ ਦੱਸਿਆ ਕਿ ਗਣਿਤ ਅਧਿਆਪਕ ਮੈਡਮ ਰਿਤੂ ਅਤੇ ਗੁਰਪਿੰਦਰ ਸਿੰਘ ਦੀ ਰਹਿਨੁਮਾਈ ‘ਚ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਦੇ ਟੈਸਟ ਦੌਰਾਨ ਹਿੱਸਾ ਲੈਕੇ ਇਸਨੂੰ ਬਾਖੂਬੀ ਸਫਲ ਬਣਾਇਆ।