ਹੇਮਕੁੰਟ ਸਕੂਲ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਨੇ ਕੱਢੀ ਸਵੱਛਤਾ ਰੈਲੀ

ਕੋਟਈਸੇ ਖਾਂ,18 ਦਸੰਬਰ (ਜਸ਼ਨ): ਸਹਾਇਕ ਡਾਇਰੈਕਟਰ ਜਗਦੀਸ਼ ਸਿੰਘ ਰਾਹੀ ਦੀ ਯੋਗ ਅਗਵਾਈ ਅਧੀਨ ਸ੍ਰੀ ਹੇਮਕੁੰਟ ਸੀਨੀ.ਸੰਕੈ. ਸਕੂਲ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਨੇ ਪਿੰਡ ਮਸੀਤਾਂ ਵਿੱਚ ਸਵੱਛ ਭਾਰਤ ਅਭਿਆਨ ਦੌਰਾਨ ਪਖਾਨਾ ਬਣਾਉਣ ਸਬੰਧੀ ਜਾਗਰੂਕਤਾ ਰੈਲੀ ਕੱਢੀ । ਵਲੰਟੀਅਰਜ਼ ਨੇ ਆਪਣੇ ਦੁਆਰਾ ਬਣਾਏ ਗਏ ਚਾਰਟ ,ਸਲੋਗਨ ਦੁਆਰਾ ਲੋਕਾਂ ਨੂੰ ਆਪਣੇ ਘਰ ਵਿੱਚ ਪਖਾਨਾ ਬਣਾਉਣ ਅਤੇ ਇਸ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ । ਇਸ ਰੈਲੀ ਵਿੱਚ ਐੱਨ.ਐੱਸ.ਐੱਸ ਦੇ ਯੂਨਿਟ-1 ਅਤੇ ਯੂਨਿਟ-2 ਦੇ 100 ਵਲੰਟੀਅਰਜ਼ ਨੇ ਭਾਗ ਲਿਆ ਅਤੇ ਵਲੰਟੀਅਰਜ਼ ਦੇ ਨਾਅਰਿਆ ਦੀ ਗੂੰਜ ਨੇ ਸਵੱਛਤਾ ਦੀ ਅਵਾਜ਼ ਘਰ-2 ਪਹੁੰਚਾਈ ਅਤੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਅਸੀ ਆਪਣੇ ਘਰਾਂ ਵਿੱਚ ਪਖਾਨਾ ਬਣਾਵਾਗੇ ਇਸ ਨਾਲ ਬਿਮਾਰੀਆਂ ਦੂਰ ਹੋਣਗੀਆਂ ਇਸ ਤਰਾਂ ਅਸੀ ਦੇਸ਼ ਨੂੰ ਸਵੱਛ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ । ਰੈਲੀ ਤੋਂ ਵਾਪਸ ਆਉਣ ਉਪਰੰਤ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ:ਕੁਲਵੰਤ ਸਿੰਘ ਸੰਧੂ ਜੀ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਵੱਲੋਂ ਬੱਚਿਆਂ ਨੂੰ ਰਿਫਰੈੱਸ਼ਮੈਂਟ ਦਿੱਤੀ। ਇਸ ਮੌਕੇ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ ਵਲੰਟੀਅਰਜ਼ ਨੂੰ ਆਪਣੇ ਘਰ ਅਤੇ ਆਲੇ-ਦੁਆਲੇ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਇਸ ਰੈਲੀ ਦਾ ਪ੍ਰਬੰਧ ਪ੍ਰੋਗਰਾਮ ਅਫਸਰ ਰਣਬੀਰ ਕੌਰ,ਅਮੀਰ ਸਿੰਘ,ਮਹੇਸ਼ ਕੁਮਾਰ, ਯਾਦਵਿੰਦਰ ਸਿੰਘ,ਭੁਪਿੰਦਰ ਕੌਰ, ਗਗਨਦੀਪ ਕੌਰ ਦੀ ਦੇਖ-ਰੇਖ ਹੇਠ ਹੋਇਆ ।


