ਸਿੱਖ ਨਸਲਕੁਸ਼ੀ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਵੱਲੌ ਉਮਰ ਕੈਦ ਦੀ ਸਜਾ ਸੁਣਾਏ ਜਾਣ ਤੇ ਇਨਸਾਫ ਦੀ ਜਿੱਤ ਹੋਈ- ਕਰਨੈਲ ਸਿੰਘ ਪੀਰਮੁਹਮੰਦ

ਮੋਗਾ,17 ਦਸੰਬਰ (ਜਸ਼ਨ):ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਕਾਗਰਸ ਦੇ ਪ੍ਰਮੁੱਖ ਆਗੂ ਤੇ ਸਿੱਖ ਨਸਲਕੁਸ਼ੀ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਵੱਲੌ ਉਮਰ ਕੈਦ ਦੀ ਸਜਾ ਸੁਣਾਏ ਜਾਣ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆ ਦੱਸਿਆ ਹੈ ਕਿ ਅੱਜ ਦੇ ਦਿਨ 34 ਸਾਲਾ ਦੇ ਲੰਬੇ ਸੰਘਰਸ਼ ਤੋ ਬਾਅਦ ਮੀਡੀਆ ਗਵਾਹਾ ਅਤੇ ਸਿੱਖ ਕੌਮ ਦੇ ਸਮਰਥਨ ਨਾਲ ਲੜੀ ਗਈ ਲੜਾਈ ਦੀ ਜਿੱਤ ਹੋਈ ਹੈ ਦੇਰ ਨਾਲ ਹੀ ਸਹੀ ਪਰ ਇਨਸਾਫ ਦੀ ਜਿੱਤ ਹੋਈ ਹੈ । ਉਹਨਾ ਪੰਜਾਬ ਦੀਆ ਸਮੂਹ ਧਾਰਮਿਕ ਰਾਜਨੀਤਕ ਸਮਾਜਿਕ ਸਿੱਖ ਜਥੇਬੰਦੀਆ ਮਨੁੱਖੀ ਅਧਿਕਾਰ ਸੰਸਥਾ ਦਾ ਜਿਕਰ ਕਰਦਿਆ ਕਿਹਾ ਕਿ ਇਸ ਲੜਾਈ ਦਾ ਇੱਕ ਪੜਾਅ ਜਿੱਤਣ ਲਈ ਯਤਨਸ਼ੀਲ ਧਿਰਾ ਨੂੰ ਜਸਟਿਸ ਸਾਹਿਬਾਨ ਨੇ ਨਿਆ ਦੇਕੇ ਪੀੜਤ ਸਿੱਖ ਕੌਮ ਨੂੰ ਹੌਸਲਾ ਦਿੱਤਾ ਹੈ ।ਉਹਨਾ ਕੇਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਾਗਰਸੀ ਆਗੂ ਜਗਦੀਸ਼ ਟਾਈਟਲਰ ਕਮਲਨਾਥ ਨੂੰ ਐਸ ਆਈ ਟੀ ਰਾਹੀ ਸਜਾ ਦਿਵਾਉਣ ਲਈ ਸਾਰੇ ਕੇਸਾ ਨੂੰ ਹਰ ਦਿਨ ਦੀ ਕਾਰਵਾਈ ਵਿੱਚ ਸ਼ਾਮਲ ਕਰਨ । ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਰਨੈਲ ਸਿੰਘ ਪੀਰਮੁਹਮੰਦ ਨੇ ਕਿਹਾ ਕਿ ਗਾਧੀ ਪ੍ਰੀਵਾਰ ਤੇ ਕਾਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਨੂੰ ਸਿੱਖ ਕੌਮ ਨਾਲ ਟੱਕਰ ਲੈਣ ਦੀ ਜਗਾ ਦੌਸੀਆ ਨੂੰ ਆਪਣੀ ਪਾਰਟੀ ਵਿੱਚੋ ਬਾਹਰ ਕੱਢਿਆ ਜਾਵੇ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।