ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਹੋਂਦ ਵਿਚ ਆਉਣ ’ਤੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਦਿੱਤਾ ਪ੍ਰਤੀਕਰਮ

ਮੋਗਾ,16 ਦਸੰਬਰ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਟਕਸਾਲੀ ਆਗੂਆਂ ਵੱਲੋਂ ਅੱਜ ਨਵੀਂ ਪਾਰਟੀ ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਬਣਾਉਣ ਦੇ ਐਲਾਨ ਉਪਰੰਤ ਮੋਗਾ ਜ਼ਿਲੇ ਦੇ ਅਕਾਲੀ ਆਗੂਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਦੌਰਾਨ ਨਵੀਂ ਪਾਰਟੀ ਸਬੰਧੀ ਪ੍ਰਤੀਕਰਮ ਦਿੰਦਿਆਂ ਪਰਸਥਿਤੀਆਂ ਅਤੇ ਲੋਕ ਫਤਵੇ ਨੂੰ ਅਹਿਮੀਅਤ ਦਿੱਤੀ।
ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ‘ਨੋ ਕੁਮੈਂਟ’ ਆਖ ਕੇ ਨਵੀਂ ਬਣੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਸਬੰਧੀ ਕੋਈ ਪ੍ਰਤੀਕਰਮ ਨਹੀਂ ਦਿੱਤਾ।

ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਆਖਿਆ ਕਿ ਇਸ ਤੋਂ ਪਹਿਲਾਂ ਵੀ ਕਈ ਅਕਾਲੀ ਦਲ ਬਣੇ ਪਰ ਰਵਾਇਤੀ ਪਾਰਟੀ ਸਿਰਫ਼ ਤੇ ਸਿਰਫ਼ ਸ਼ੋ੍ਰਮਣੀ ਅਕਾਲੀ ਦਲ ਹੀ ਹੈ ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ ।
ਮੋਗਾ ਹਲਕਾ ਦੇ ਇੰਚਾਰਜ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਖਿਆ ਕਿ ਸਮੇਂ ਸਮੇਂ ’ਤੇ ਪਹਿਲਾਂ ਵੀ ਪਰਿਸਥੀਆਂ ਬਦਲੀਆਂ ਅਤੇ ਕਈ ਅਕਾਲੀ ਦਲ ਬਣੇ ਪਰ ਲੋਕ ਸ: ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਨੂੰ ਪਸੰਦ ਕਰਦੇ ਹਨ। ਉਹਨਾਂ ਆਖਿਆ ਕਿ ਇਹੀ ਬਾਗੀ ਅਕਾਲੀ ਸਰਕਾਰ ਦੇ 10 ਸਾਲ ਦੇ ਰਾਜ ਦੌਰਾਨ ਸੰਸਦ ਮੈਂਬਰ ਵੀ ਬਣੇ ਅਤੇ ਮੰਤਰੀ ਵੀ ਰਹੇ ਪਰ ਚੰਗਾ ਹੰੁਦਾ ਜੇ ਪਾਰਟੀ ਨੂੰ ਪਰਿਵਾਰ ਸਮਝਦਿਆਂ ਬੈਠ ਕੇ ਮਨੋਸਥਿਤੀਆਂ ਬਿਆਨ ਕਰ ਲਈਆਂ ਜਾਂਦੀਆਂ।
ਚੇਅਰਮੈਨ ਖਣਮੁੱਖ ਭਾਰਤੀ ਪੱਤੋ ਨੇ ਆਖਿਆ ਕਿ ਅਕਾਲੀਆਂ ਦੇ 10 ਸਾਲ ਰਾਜ ਦੌਰਾਨ ਸੁੱਖ ਸਹੂਲਤਾਂ ਮਾਨਣ ਵਾਲੇ ਇਹਨਾਂ ਬਾਗੀਆਂ ਨੂੰ ਆਪਣੀ ਅਸਲੀਅਤ ਉਸ ਸਮੇਂ ਪਤਾ ਲੱਗੇਗੀ ਜਦੋਂ ਉਹ ਲੋਕਾਂ ਦੀ ਕਚਿਹਰੀ ਵਿਚ ਜਾਣਗੇ।

ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ ਨੇ ਆਖਿਆ ਕਿ ਸਮੇਂ ਨਾਲ ਸਭ ਠੀਕ ਹੋ ਜਾਵੇਗਾ ਕਿਉਂਕਿ ਸ਼ੋ੍ਰਮਣੀ ਅਕਾਲੀ ਦਲ ਹੀ ਕਿਸਾਨ ਅਤੇ ਲੋਕ ਹਿਤੈਸ਼ੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ। ਸ਼ੋ੍ਰਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਬਾਲ ਿਸ਼ਨ ਬਾਲੀ ਨੇ ਆਖਿਆ ਕਿ ਉਹ ਜਥੇਦਾਰ ਤੋਤਾ ਸਿੰਘ ਦੀ ਸੋਚ ਨਾਲ ਖੜੇ ਹਨ ਤੇ ਨਵੇਂ ਅਕਾਲੀ ਦਲ ਬਾਰੇ ਤਾਂ ਸਿਰਫ਼ ਸੂਬਾਈ ਆਗੂ ਹੀ ਕੁਝ ਕਹਿ ਸਕਦੇ ਹਨ।
ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਸਬੰਧੀ ਵਿਚਾਰ ਪ੍ਰਗਟ ਕਰਦਿਆਂ ਬੀ ਸੀ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਕਮਲਜੀਤ ਸਿੰਘ ਮੋਗਾ ਨੇ ਆਖਿਆ ਕਿ ਅਕਾਲੀ ਦਲ ਟੁੱਟਦੇ ਬਣਦੇ ਰਹਿੰਦੇ ਆ ਪਰ ਅਸਲੀ ਅਕਾਲੀ ਦਲ ਉਹੀ ਐ ਜਿਸ ਨੂੰ ਲੋਕਾਂ ਦਾ ਫਤਵਾ ਮਿਲਿਆ ਹੋਇਆ ਹੈ।

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਡਾਇਰੈਕਟਰ ਖਾਦੀ ਬੋਰਡ ਰਾਜਵੰਤ ਸਿੰਘ ਮਾਹਲਾ ਨੇ ਆਖਿਆ ਕਿ ਅਸਲ ਅਕਾਲੀ ਦਲ ਉਹੀ ਆ ਜਿਸ ਨਾਲ ਪੰਥ ਅਤੇ ਲੋਕ ਖੜੇ ਹਨ ਕਿਉਂਕਿ ਕਿਸੇ ਵੀ ਰਾਜਨੀਤਕ ਪਾਰਟੀ ਦਾ ਭਵਿੱਖ ਲੋਕ ਤੈਅ ਕਰਦੇ ਹਨ ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੀ ਸੀ ਵਿੰਗ ਦਾ ਸ਼ਹਿਰੀ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸਲੀ ਸ਼ੋ੍ਰਮਣੀ ਅਕਾਲੀ ਦਲ ਉਹੀ ਹੈ ਜਿਸ ਨੇ ਪੰਜਾਬ ਵਿਚ ਰਾਜ ਕੀਤੇ ਅਤੇ ਸਿੱਖ ਭਾਵਨਾਵਾਂ ਦਾ ਖਿਆਲ ਕਰਦਿਆਂ ਸਿੱਖੀ ਦੀ ਵਿਰਾਸਤ ਨੂੰ ਅੱਗੇ ਵਧਾਇਆ । ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


