ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਦੀ ਵਿਦਿਆਰਥਣ ਸਨਮਵੀਰ ਸੰਧੂ ਦੀ ਬਾਲ ਕਵਿਤਾਵਾਂ ਦੀ ਪੁਸਤਕ “ਪੁੰਘਰਦੀ ਕਲੀ” ਲੋਕ ਅਰਪਣ

ਮੁੱਦਕੀ , 15 ਦਸੰਬਰ (ਜਸ਼ਨ): ਸਥਾਨਕ ਕਸਬੇ ਵਿੱਚ ਸਥਿਤ ਮਾਲਵੇ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਗੰਜ ਪਬਲਿਕ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਅਤੇ ਉੱਘੇ ਸਮਾਜ ਸੇਵੀ ਅਤੇ ਪੱਤਰਕਾਰ ਰਾਜਵੀਰ ਸਿੰਘ ਭਲੂਰੀਏ ਦੀ ਹੋਣਹਾਰ ਬੇਟੀ ਵੱਲੋਂ ਲਿਖੀ ਹੋਈ ਕਵਿਤਾਵਾਂ ਦੀ ਪੁਸਤਕ “ਪੁੰਘਰਦੀ ਕਲੀ” ਨੂੰ ਸਕੂਲ ਦੇ ਵਿਹੜੇ ਵਿੱਚ ਲੋਕ ਅਰਪਣ ਕੀਤਾ ਗਿਆ।ਸਵੇਰ ਦੀ ਸਭਾ ਵਿੱਚ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉੱਘੇ ਸਾਹਿਤਕਾਰ ਅਤੇ ਵਿਦਵਾਨ ਡਾ: ਦੇਵਿੰਦਰ ਸੈਫੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ ।ਸੀਨੀਅਰ ਕੋਆਰਡੀਨੇਟਰ ਊਸ਼ਾ ਮੈਡਮ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਸਮਾਗਮ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਤੇ ਬੋਲਦਿਆਂ ਮੁੱਖ ਮਹਿਮਾਨ ਡਾ: ਦੇਵਿੰਦਰ ਸੈਫੀ ਨੇ ਕਿਹਾ ਕਿ ਬੱਚੀ ਸਨਮਵੀਰ ਸੰਧੂ ਨੇ ਛੋਟੀ ਉਮਰ ਵਿੱਚ ਭੱਖਦੇ ਅਤੇ ਅਹਿਮ ਮਸਲਿਆਂ ਤੇ ਕਵਿਤਾਵਾਂ ਲਿਖ ਕੇ ਵੱਡੀ ਪ੍ਰਾਪਤੀ ਕੀਤੀ ਹੈ ।ਇੰਨੀ ਛੋਟੀ ਉਮਰ ਵਿੱਚ ਬੱਚੇ ਟੀ ਵੀ ਦੇਖਣ ਅਤੇ ਮੋਬਾਇਲ ਫੋਨ ਤੇ ਖੇਡਣ ਨੂੰ ਅਹਿਮੀਅਤ ਦਿੰਦੇ ਹਨ ।ਕਿਤਾਬ ਲਿਖਣਾ ਤਾਂ ਦੂਰ ਦੀ ਗੱਲ ਕਵਿਤਾਵਾਂ ਨੂੰ ਪੜਨਾ ਵੀ ਉਨਾ੍ਹ ਵਾਸਤੇ ਸੌਖਾਲਾ ਨਹੀ ਹੁੰਦਾ। ਸਨਮਵੀਰ ਨੂੰ ਘਰ ਵਿੱਚ ਵੀ ਸਾਹਿਤਕ ਮਾਹੌਲ ਮਿਲਿਆ ਹੈ ਇੰਨਾ੍ਹ ਦੇ ਪਿਤਾ ਰਾਜਵੀਰ ਭਲੂਰੀਆ ਜੀ ਖੁਦ ਇੱਕ ਸਾਹਿਤਕਾਰ ਹਨ ਅਤੇ ਸਮਨਵੀਰ ਦੀ ਮੰਮੀ ਸਰਕਾਰੀ ਅਧਿਆਪਕਾ ਹੈ ਜੋ ਕਿ ਕੁਦ ਵੀ ਆਰਟੀਕਲ ਆਦਿ ਲਿਖਦੇ ਰਹਿੰਦੇ ਹਨ ਇਸ ਤੋਂ ਇਲਾਵਾ ਅਤੇ ਉਨਾ੍ਹ ਨੇ ਆਪਣੇ ਘਰ ਪੰਜ ਸੌ ਕਿਤਾਬਾਂ ਵਾਲੀ ਲਾਇਬ੍ਰੇਰੀ ਬਣਾਈ ਹੋਈ ਹੈ ।ਇਸ ਵਾਸਤੇ ਸੰਧੂ ਪਰਿਵਾਰ ਵਧਾਈ ਦਾ ਹੱਕਦਾਰ ਹੈ।ਸਕੂਲ ਪ੍ਰਿੰਸੀਪਲ ਸ਼੍ਰੀ ਸੰਜੀਵ ਜੈਨ ਨੇ ਬੋਲਦਿਆ ਕਿਹਾ ਕਿ ਸਨਮਵੀਰ ਵੱਲੋਂ ਛੋਟੀ ਉਮਰੇ (13 ਸਾਲ ਦੀ ਉਮਰ ਵਿੱਚ) ਵੱਡੀ ਪ੍ਰਾਪਤੀ ਕੀਤੀ ਹੈ ਜੋ ਕਿ ਸ਼ਹੀਦ ਗੰਜ ਪਬਲਿਕ ਸਕੂਲ ਦੇ ਪਰਿਵਾਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ।ਉਨਾ੍ਹ ਕਿਹਾ ਕਿ  ਸਕੂਲ ਦੇ ਬੱਚਿਆਂ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਫਰੀ ਸਮੇ ਵਿੱਚ ਸਕੂਲ ਦੀ ਲਾਇਬ੍ਰੇਰੀ ਵਿੱਚੋਂ  ਸਾਹਿਤਕ ਕਿਤਾਬਾਂ ਲੈ ਕੇ ਜਰੂਰ ਪੜਨੀਆਂ ਚਾਹੀਦੀਆਂ ਹਨ ।ਉਨਾ੍ਹ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚੀ ਦੇ 14 ਵੇਂ ਜਨਮ ਦਿਨ ਤੇ ਉਸ ਵੱਲੋਂ ਲਿਖੀ ਕਿਤਾਬ ਲੋਕ ਅਰਪਣ ਕਰਦੇ ਹੋਏ ਉਹ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ।ਇਸ ਮੌਕੇ ਉਨਾ੍ਹ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।ਸਟੇਜ ਦੀ ਕਾਰਵਾਈ ਮੈਡਮ ਮੀਨੂ ਸ਼ਰਮਾ ਨੇ ਚਲਾਈ।ਇਸ ਮੌਕੇ ਤੇ ਸਨਮਵੀਰ ਸੰਧੂ ਦੇ ਪਿਤਾ ਰਾਜਵੀਰ ਸਿੰਘ ਭਲੂਰੀਆ,ਮਾਤਾ ਕੰਵਲਪ੍ਰੀਤ ਕੌਰ ਸੰਧੂ ਤੋਂ ਇਲਵਾ ਉਘੇ ਸਾਹਿਤਕਾਰ ਜਸਵੀਰ ਭਲੂਰੀਆ,ਡਾ: ਕੁਲਦੀਪ ਸਿੰਘ ਕੈਲਾਸ਼ ਸਮਾਜ ਸੇਵੀ,ਸੀਨੀਅਰ ਕੋਆਰਡੀਨੇਟਰ ਮੀਨੂ ਸ਼ਰਮਾ, ਸੁਖਦੀਪ ਸਿੰਘ ਪੰਜਾਬੀ ਟੀਚਰ,ਰਵਿੰਦਰਪਾਲ ਸਿੰਘ ਮਿਊਜਿਕ ਟੀਚਰ,ਕਿਤਾਬ ਦੀ ਲੇਖਿਕਾ ਸਨਮਵੀਰ ਕੌਰ ਸੰਧੂ, ਇੰਦਰਜੀਤ ਕੌਰ ਪੰਜਾਬੀ ਟੀਚਰ,ਊਸ਼ਾ ਮੈਡਮ ਹਿੰਦੀ ਟੀਚਰ,ਹਰਜਸ ਨਵਨੀਤ ਕੌਰ ਮਿਊਜਿਕ ਟੀਚਰ ਆਦਿ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।