ਸਰਬਸੰਮਤੀ ਨਾਲ ਪਿੰਡ ਸੰਗਲਾ ਦੀ ਚੁਣੀ ਗਈ ਪੰਚਾਇਤ,ਗੁਰਬੀਰ ਸਿੰਘ ਗੋਗਾ ਦੇ ਸਿਰ ਸਜਿਆ ਸਰਪੰਚੀ ਦਾ ਤਾਜ,ਆਖਿਆ ‘‘ ਵਿਧਾਇਕ ਕਾਕਾ ਲੋਹਗੜ ਦੀ ਅਗਵਾਈ ਵਿਚ ਪਿੰਡ ਦੇ ਸਰਬਪੱਖੀ ਵਿਕਾਸ ਲਈ ਰਹਾਂਗਾ ਵਚਨਬੱਧ’’

ਧਰਮਕੋਟ,15 ਦਸੰਬਰ (ਜਸ਼ਨ): ਹਲਕਾ ਧਰਮਕੋਟ ਦੇ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗੜ ਵੱਲੋਂ ਹਲਕੇ ਦੇ ਪਿੰਡਾਂ ਵਿਚ ਸਮੁੱਚੇ ਵਿਕਾਸ ਦੇ ਮਕਸਦ ਨਾਲ ਪੰਚਾਇਤੀ ਚੋਣਾਂ ਦੌਰਾਨ ਸਰਬਸੰਮਤੀ ਨਾਲ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਦੀ ਚੋਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਪਿੰਡ ਸੰਗਲਾ ਵਿਖੇ ਪਿੰਡ ਵਾਸੀਆਂ ਨੇ ਸ: ਗੁਰਬੀਰ ਸਿੰਘ ਗੋਗਾ ਨੂੰ ਪਿੰਡ ਸੰਗਲਾ ਦਾ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ । ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਵਾਈਸ ਚੇਅਰਮੈਨ ਗੋਗਾ ਪਹਿਲਾਂ ਵੀ ਦੋ ਵਾਰ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ । ਇਸ ਮੌਕੇ ਜਸਕਰਨ ਸਿੰਘ ਰੀਡਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਦੇ ਪਿੰਡ ਵਿਚ ਪੰਜਵੀਂ ਵਾਰ ਸਰਬਸੰਮਤੀ ਹੋਈ ਹੈ ਅਤੇ ਉਹ ਸਮੂਹ ਪਿੰਡਾਂ ਨੂੰ ਅਪੀਲ ਕਰਦੇ ਹਨ ਕਿ ਪਿੰਡਾਂ ਵਿਚਲੀ ਧੜੇਬੰਦੀ ਖਤਮ ਕਰਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਸਰਬਸੰਮਤੀ ਨਾਲ ਪੰਚਾਇਤਾਂ ਚੁਨਣ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਪੰਚਾਇਤਾਂ ਪਿੰਡਾਂ ਦਾ ਵਿਕਾਸ ਕਰਵਾਉਣ । ਇਸ ਮੌਕੇ ਪਿੰਡ ਸੰਗਲਾ ਦੇ ਵਾਰਡ ਨੰਬਰ ਇੱਕ ਤੋਂ ਤਰਸੇਮ ਸਿੰਘ,ਵਾਰਡ ਨੰਬਰ ਦੋ ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ ਤਿੰਨ ਤੋਂ ਸੁਰਿੰਦਰ ਕੌਰ,ਵਾਰਡ ਨੰਬਰ ਚਾਰ ਤੋਂ ਯਾਦਵਿੰਦਰ ਸਿੰਘ,ਵਾਰਡ ਨੰਬਰ ਪੰਜ ਤੋਂ ਸੁੱਖਪਾਲ ਸਿੰਘ ਵੀ ਪੰਚਾਇਤ ਮੈਂਬਰ ਚੁਣੇ ਗਏ। ਇਸ ਮੌਕੇ ਪਿੰਡ ਦੇ ਹੋਰਨਾਂ ਪਤਵੰਤਿਆਂ ਦੇ ਨਾਲ ਨਾਲ ਕੁਲਵੰਤ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਸਾਬਕਾ ਸਰਪੰਚ, ਲਹਿੰਬਰ ਸਿੰਘ ਸਾਬਕਾ ਪੰਚ, ਕੁਲਦੀਪ ਸਿੰਘ ਪ੍ਰਧਾਨ ,ਅਮਰਜੀਤ ਸਿੰਘ ਨੰਬਰਦਾਰ ,ਹਰਦੇਵ ਸਿੰਘ, ਬਾਜ ਸਿੰਘ ਆਦਿ ਹਾਜ਼ਰ ਸਨ। ਨਵੇਂ ਚੁਣੇ ਗਏ ਸਰਪੰਚ ਸ: ਗੁਰਬੀਰ ਸਿੰਘ ਗੋਗਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਪਹਿਲਾਂ ਦੀ ਤਰਾਂ ਵਿਧਾਇਕ ਕਾਕਾ ਲੋਹਗੜ ਦੀ ਅਗਵਾਈ ਵਿਚ ਪਿੰਡ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਰਹਿਣਗੇ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


