ਪੈਲੇਸ 'ਚ ਕੰਮ ਕਰਦੇ 4 ਨੌਜਵਾਨਾਂ ਦੀ ਭੇਦਭਰੀ ਹਾਲਤ 'ਚ ਮੌਤ

ਤਰਨਤਾਰਨ15 ਦਸੰਬਰ (ਜਸ਼ਨ):ਤਰਨਤਾਰਨ ਦੇ ਨਜ਼ਦੀਕ ਪੈਂਦੇ ਇਕ ਪੈਲੇਸ 'ਚ ਕੰਮ ਕਰਦੇ 4 ਨੌਜਵਾਨਾਂ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ  । ਮਾਰੇ ਗਏ ਇਨ੍ਹਾਂ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਪੈਲੇਸ ਦੇ ਇਕ ਕਮਰੇ 'ਚੋਂ ਮਿਲੀਆਂ ਹਨ, ਜਿੱਥੇ ਉਹ ਸੁੱਤੇ ਪਏ ਸਨ। ਇਨ੍ਹਾਂ ਵਿਚੋਂ ਇਕ ਸਾਥੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਮਰਨ ਵਾਲੇ ਨੌਜਵਾਨ ਪੈਲੇਸ 'ਚ ਸਫ਼ਾਈ ਦਾ ਕੰਮ ਕਰਦੇ ਸਨ ਅਤੇ ਰਾਤ ਨੂੰ ਸੌਣ ਸਮੇਂ ਕਮਰੇ 'ਚ ਇਨ੍ਹਾਂ ਨੇ ਅੱਗ ਦੀ ਭੱਠੀ ਬਾਲੀ ਹੋਈ ਸੀ, ਹੋ ਸਕਦਾ ਹੈ ਕਿ ਗੈੱਸ ਬਲਨ ਕਾਰਨ ਇਨ੍ਹਾਂ ਨੌਜਵਾਨਾਂ ਦਾ ਦਮ ਘੁਟਨ ਕਾਰਣ ਮੌਤ ਹੋ ਗਈ ਹੋਵੇ। ਮ੍ਰਿਤਕ ਸਾਰੇ ਨੌਜਵਾਨ ਪ੍ਰਵਾਸੀ ਮਜ਼ਦੂਰ ਸਨ। ਮੌਕੇ 'ਤੇ ਪੁੱਜੇ ਐਸ.ਪੀ.ਤਿਲਕ ਰਾਜ, ਡੀ.ਐਸ.ਪੀ. ਸੁੱਚਾ ਸਿੰਘ ਬੱਲ ਅਤੇ ਐਸ.ਐੱਚ.ਓ. ਚੰਦਰ ਭੂਸ਼ਨ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਪੈਲੇਸ ਅੰਦਰ ਲੱਗੇ ਸੀ.ਸੀ.ਟੀ.ਵੀ.ਦੇ ਕਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਹੀ ਉਹ ਕੁੱਝ ਕਹਿ ਸਕਦੇ ਹਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।