‘ਸਵੱਸਥ ਭਾਰਤ ਤੰਦਰੁਸਤ ਪੰਜਾਬ‘ ਯਾਤਰਾ ਤਿੰਨ ਦਿਨ ਸ਼ਹਿਰ ਵਾਸੀਆਂ ਨੂੰ ਤੰਦਰੁਸਤ ਸਿਹਤ ਦਾ ਸੁਨੇਹਾ ਦਿੰਦੀ ਅਗਲੇ ਪੜਾਅ ਲਈ ਹੋਈ ਰਵਾਨਾ

ਮੋਗਾ 14 ਦਸੰਬਰ:(ਜਸ਼ਨ) : ਲੇਹ ਤੋਂ ਚੱਲ ਕੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿੱਚ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ 12 ਦਸੰਬਰ ਨੂੰ ਮੋਗਾ ਜ਼ਿਲੇ ‘ਚ ਪੁੱਜੀ ‘ਸਵੱਸਥ ਭਾਰਤ ਤੰਦਰੁਸਤ ਪੰਜਾਬ ਯਾਤਰਾ‘ ਤਿੰਨ ਦਿਨ ਸ਼ਹਿਰ ਵਾਸੀਆਂ ਨੂੰ ਤੰਦਰੁਸਤ ਸਿਹਤ ਦਾ ਸੁਨੇਹਾ ਦਿੰਦੀ ਹੋਈ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਈ। ਇਹ ਰੈਲੀ ਬੱਸ ਸਟੈਡ ਤੋ ਹੋ ਕੇ ਮੇਨ ਬਜ਼ਾਰ ਵਿੱਚ ਹੁੰਦੀ ਹੋਈ ਕੈਬਰਿਜ਼ ਇੰਟਰਨੈਸ਼ਨਲ ਸਕੂਲ ਵਿਖੇ ਪੁੱਜੀ,
ਜਿੱਥੇ ਸਕੂਲ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਵੱਲੋ ਇਸ ਯਾਤਰਾ ਦਾ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਆਈ.ਏ.ਐਸ. ਨੇ ਜ਼ਿਲੇ ਅੰਦਰ ਇਸ ਯਾਤਰਾ ਦੇ ਤੀਸਰੇ ਤੇ ਅੰਤਿਮ ਦਿਨ ਅੱਜ ਗੁਰੂ ਨਾਨਕ ਕਾਲਜ ਮੋਗਾ ਤੋ ਸਾਈਕਲ ਜਾਗਰੂਕਤਾ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਜਿੱਥੇ ਸਕੂਲ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਵੱਲੋ ਇਸ ਯਾਤਰਾ ਦਾ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਆਈ.ਏ.ਐਸ. ਨੇ ਜ਼ਿਲੇ ਅੰਦਰ ਇਸ ਯਾਤਰਾ ਦੇ ਤੀਸਰੇ ਤੇ ਅੰਤਿਮ ਦਿਨ ਅੱਜ ਗੁਰੂ ਨਾਨਕ ਕਾਲਜ ਮੋਗਾ ਤੋ ਸਾਈਕਲ ਜਾਗਰੂਕਤਾ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਉਨਾਂ ਨਾਲ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਕਾਂਗਰਸ ਦੇ ਸ਼ਹਿਰੀ ਜ਼ਿਲਾ ਪ੍ਰਧਾਨ ਵਿਨੋਦ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਜੇ ਸੂਦ, ਸਹਾਇਕ ਕਮਿਸ਼ਨਰ ਸ੍ਰੀ ਲਾਲ ਵਿਸਵਾਸ਼ ਬੈਸ, ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ, ਸਹਾਇਕ ਕਮਿਸ਼ਨਰ ਫੂਡ ਸੇਫਟੀ ਡਾ. ਹਰਪ੍ਰੀਤ ਕੌਰ, ਫੂਡ ਸੇਫਟੀ ਅਫ਼ਸਰ ਅਭਿਨਵ ਖੋਸਲਾ ਅਤੇ ਸਹਾਇਕ ਡਾਇਰੈਕਟਰ ਪੁਸ਼ਪਿੰਦਰਜੀਤ ਕੌਰ ਵੀ ਮੌਜੂਦ ਸਨ। ਇਸ ਸਾਈਕਲ ਰੈਲੀ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਬੈਡ ਦੀਆਂ ਸੰਗੀਤਕ ਧੁਨਾਂ ਰਾਹੀ ਇਸ ਯਾਤਰਾ ਨੂੰ ਚਾਰ ਚੰਨ ਲਗਾਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੰਦਰੁਸਤ ਵਿਅਕਤੀ ਹੀ ਨਰੋਏ ਸਮਾਜ ਦੀ ਸਿਰਜਣਾ ਵਿੱਚ ਬਣਦਾ ਯੋਗਦਾਨ ਪਾ ਸਕਦਾ ਹੈ, ਇਸ ਲਈ ਤੰਦਰੁਸਤ ਜੀਵਨ-ਸ਼ੈਲੀ ਲਈ ਹਰ ਵਿਅਕਤੀ ਨੂੰ ਖਾਣ-ਪੀਣ ਵਾਲੀਆਂ ਵਸਤਾਂ ਦੀ ਉੱਚਿਤ ਸਾਫ਼-ਸਫ਼ਾਈ ਵੱਲ ਵਿਸੇਸ਼ ਧਿਆਨ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਸਾਨੂੰ ਕਿਸੇ ਵੀ ਵਸਤੂ ਦੇ ਖਾਣ ਤੋ ਪਹਿਲਾਂ ਉਸਦੀ ਸਫ਼ਾਈ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਨੂੰ ਪੌਸ਼ਟਿਕ ਤੇ ਖੁਰਾਕੀ ਤੱਤਾਂ ਭਰਪੂਰ ਖਾਣ-ਪੀਣ ਵਾਲੀਆਂ ਵਸਤਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਯਾਤਰਾ ਦੇ ਨਾਲ ਆਏ ਫੂਡ ਸੇਫਟੀ ਸਟੈਡਰਡ ਐਕਟ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਨਵੀ ਦਿੱਲੀ ਦੇ ਸਹਾਇਕ ਡਾਇਰੈਕਟਰ ਪੁਸ਼ਪਿੰਦਰਜੀਤ ਕੌਰ ਨੇ ਦੱਸਿਆ ਕਿ ਤੰਦਰੁਸਤ ਜੀਵਨ ਨਾਲ ਹੀ ਕੁਦਰਤ ਦੀਆਂ ਅਨਮੋਲ ਬਖਸ਼ਿਸਾਂ ਦਾ ਸਹੀ ਆਨੰਦ ਮਾਣਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਸਾਨੂੰ ਆਪਣੇ ਰੋਜ਼-ਮਰਾ ਦੇ ਖਾਣ-ਪੀਣ ਵਿੱਚ ਨਮਕ, ਤੇਲ ਅਤੇ ਚੀਨੀ ਦੀ ਘੱਟ ਤੋ ਘੱਟ ਮਾਤਰਾ ਵਿੱਚ ਵਰਤੋ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਐਸ.ਕੇ. ਸੇਤੀਆ, ਜ਼ਿਲਾ ਸਿਹਤ ਅਫ਼ਸਰ ਏ.ਐਸ. ਗਿੱਲ, ਵਿਨੋਦ ਥਾਪਰ, ਰੋਟਰੀ ਬੈਕ ਕਲੱਬ ਤੋ ਰਵੀ ਗੁਪਤਾ, ਅਨਮੋਲ ਕਲੱਬ ਰਜੇਸ਼ ਅਰੋੜਾ, ਰੂਰਲ ਐਨ.ਜੀ.ਓ. ਕੋ-ਆਰਡੀਨੇਟਰ ਮਹਿੰਦਰਪਾਲ ਲੂੰਬਾ, ਜ਼ਿਲਾ ਖੇਡ ਅਫ਼ਸਰ ਬਲਵੰਤ ਸਿੰਘ, ਜ਼ਿਲਾ ਟੀਕਾਕਰਨ ਅਫ਼ਸਰ ਐਚ.ਕੇ. ਸ਼ਰਮਾ, ਮਾਸ ਮੀਡੀਆ ਅਫ਼ਸਰ ਕਿ੍ਰਸ਼ਨਾ ਸ਼ਰਮਾ, ਅੰਮਿ੍ਰਤ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਦਿ ਹਾਜ਼ਰ ਸਨ।

