ਸੇਖਾ ਮੇਹਰ ਸਿੰਘ ਵਾਲਾ ਦੇ ਨੌਜਵਾਨ ਆਗੂ ਲਾਭ ਸਿੰਘ ਨੂੰ ਸਰਬ ਸੰਮਤੀ ਨਾਲ ਚੁਣਿਆ ਸਰਪੰਚ,ਲਾਭ ਸਿੰਘ ਨੇ ਆਪਣੀ ਭਾਬੀ ਸੁਖਜੀਤ ਕੌਰ ਨੂੰ ਸਰਪੰਚ ਬਣਾਉਣ ਦਾ ਲਿਆ ਫੈਸਲਾ

ਸਮਾਲਸਰ,13 ਦਸੰਬਰ (ਪੱਤਰ ਪ੍ਰੇਰਕ):ਨਜ਼ਦੀਕੀ ਪਿੰਡ ਸੇਖਾ ਕਲਾਂ ਦੀ ਜਨਤਾ ਨੇ ਆਪਣੀ ਸੂਝ ਬੂਝ ਤੇ ਏਕਤਾ ਦਾ ਸਬੂਤ ਪੇਸ਼ ਕਰਦਿਆਂ ਪਾਰਟੀਬਾਜੀ ਤੋਂ ਵੱਖ ਹੋ ਕੇ ਨਿਰਪੱਖਤਾ ਅਤੇ ਸਰਬ ਸੰਮਤੀ ਨਾਲ ਪੜੇ ਲਿਖੇ ਨੌਜਵਾਨ ਆਗੂ ਲਾਭ ਸਿੰਘ ਨੂੰ ਸੇਖਾ ਮੇਹਰ ਸਿੰਘ ਵਾਲਾ ਦਾ ਅਗਲਾ ਸਰਪੰਚ ਚੁਣਨ ਦਾ ਫੈਸਲਾ ਲਿਆ ਹੈ। ਇਸ ਮੌਕੇ ਰਾਮਦਾਸੀਆ ਸਿੱਖ ਧਰਮਸ਼ਾਲਾ ਵਿੱਚ ਹੋਏ ਭਾਰੀ ਇੱਕਠ ਦੌਰਾਨ ਬਲਾਕ ਕਾਂਗਰਸ ਪ੍ਰਧਾਨ ਹਰਦੀਸ਼ ਸਿੰਘ ਸਿੱਧੂ, ਚਮਕੌਰ ਸਿੰਘ ਸਾਬਕਾ ਸਰਪੰਚ, ਅੰਗਰੇਜ ਸਿੰਘ ਬਲਾਕ ਸੰਮਤੀ ਮੈਂਬਰ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਲੋਕਾਂ ਨੇ ਮੰਗ ਕੀਤੀ ਕਿ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਲਾਭ ਸਿੰਘ ਨੂੰ ਪਿੰਡ ਦੇ ਵਿਕਾਸ ਕਾਰਜਾਂ ਦੀ ਜੁੰਮੇਵਾਰੀ ਦਿੱਤੀ ਜਾਵੇ। ਸਿਆਸੀ ਪਾਰਟੀਆਂ ਦੇ ਸਮੂਹ ਨੁਮਾਇੰਦਿਆਂ ਨੇ ਲੋਕਾਂ ਦੀ ਮੰਗ ਪ੍ਰਵਾਨ ਕਰਦਿਆਂ ਮੌਕੇ ‘ਤੇ ਹੀ ਲਾਭ ਸਿੰਘ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਭ ਸਿੰਘ ਨੇ ਦੱਸਿਆ ਕਿ ਰਿਜ਼ਰਵ ਸੀਟ ਹੋਣ ਕਾਰਨ ਉਹ ਆਪਣੀ ਭਾਬੀ ਸੁਖਜੀਤ ਕੌਰ ਦੀ ਅਗਵਾਈ ਵਿੱਚ ਸਮੂਹ ਸਿਆਸੀ ਧਿਰਾਂ ਨੂੰ ਨਾਲ ਲੈ ਕੇ ਵਿਕਾਸ ਕਾਰਜ ਕਰਵਾਉਣਗੇ। ਇਸ ਮੌਕੇ ਕੇਵਲ ਸਿੰਘ ਪੰਚ, ਭੋਾਲ ਸਿੰਘ ਪੰਚ, ਜੋਗਿੰਦਰ ਸਿੰਘ ਪ੍ਰਧਾਨ, ਅਵਤਾਰ ਸਿੰਘ ਨੰਬਰਦਾਰ, ਪ੍ਰਧਾਨ ਬਲਦੇਵ ਸਿੰਘ, ਵੀਰ ਸਿੰਘ ਖਾਲਸਾ, ਬਿੰਦਰ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਮਨਜਿੰਦਰ ਸਿੰਘ ਟੋਨੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੈਲਫੇਅਰ ਕਲੱਬ, ਯੰਗ ਸਪੋਰਟਸ ਕਲੱਬ, ਬਾਬਾ ਬਾਲਮੀਕ ਕਲੱਬ, ਦਰਸ਼ੀ ਨੰਬਰਦਾਰ, ਰਾਜਵੀਰ ਸਿੰਘ, ਰਾਜਾ ਖੋਖਰ, ਡਾ ਬਲਦੇਵ ਸਿੰਘ, ਕੁਲਵੰਤ ਸਿੰਘ ਕੰਤਾ, ਬਸੰਤ ਸਿੰਘ, ਦਰਸ਼ਨ ਸਿੰਘ ਪਟਵਾਰੀ, ਹਰਬੰਸ ਸਿੰਘ ਏਐਸਆਈ, ਪੱਪੂ ਸਿੰਘ, ਮੱਖਣ ਸਿੰਘ ਫੌਜੀ ਸਮੇਤ ਲੋਕਾਂ ਦਾ ਭਾਰੀ ਇੱਕਠ ਹਾਜਰ ਸੀ।