ਸਾਹਿਬਜ਼ਾਦਿਆਂ ਦੀ ਯਾਦ ਵਿਚ ਨਗਰ ਕੀਰਤਨ 25 ਦਿਸੰਬਰ ਨੂੰ,ਸਮੂਹ ਧਾਰਮਿਕ ਸੰਸਥਾਵਾਂ ਨਾਲ ਸਾਂਝੀ ਮੀਟਿੰਗ ਵਿਚ ਵਿਚਾਰ ਵਟਾਂਦਰਾ

ਮੋਗਾ,12 ਦਸੰਬਰ (ਜਸ਼ਨ):ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੇਵਾ ਸੁਸਾਇਟੀ ਮੋਗਾ ਵਲੋਂ ਸਮੂਹ ਧਾਰਮਿਕ ਸੰਸਥਾਵਾਂ ਨਾਲ ਸਾਂਝੀ ਮੀਟਿੰਗ ਗੁ: ਅਕਾਲਸਰ ਸਾਹਿਬ ਵਿਖੇ ਕੀਤੀ ਗਈ , ਇਸ ਮੀਟਿੰਗ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਸਮਾਗਮ ਦਾ ਪੋਸਟਰ ਜਾਰੀ ਕੀਤਾ ਗਿਆ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਦੇ ਸੰਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ । ਮੁਖ ਸੇਵਾਦਾਰ ਭਾਈ ਪਰਮਜੀਤ ਸਿੰਘ ਪੰਮਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਹਿਬਜ਼ਾਦਿਆਂ ਦੀ ਯਾਦ ਵਿਚ 25 ਦਿਸੰਬਰ ਨੂੰ ਨਗਰ ਕੀਰਤਨ ਗੁਰੂਦੁਆਰਾ ਅਕਾਲਸਰ ਸਾਹਿਬ ਤੋਂ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਅਤੇ ਅਕਾਲਸਰ ਰੋਡ , ਗਿੱਲ ਰੋਡ, ਨਾਨਕ ਨਗਰੀ , ਮੇਜੇਸਟਿਕ ਰੋਡ, ਮੇਨ ਬਜ਼ਾਰ ਤੋਂ ਹੁੰਦਾ ਹੋਇਆ ਵਾਪਿਸ ਗੁਰੂਦੁਆਰਾ ਸਾਹਿਬ ਸਮਾਪਤ ਹੋਵੇਗਾ, ਇਸ ਤੋਂ ਬਾਅਦ 27 , 28 ਅਤੇ 29 ਦਿਸੰਬਰ ਨੂੰ ਤਿੰਨੋ ਦਿਨ ਧਾਰਮਿਕ ਸਮਾਗਮ ਕਰਵਾਏ ਜਾਣਗੇ ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾ ਵਾਚਕ ਜਥੇ ਭਾਈ ਸਰਬਜੀਤ ਸਿੰਘ , ਭਾਈ ਗੁਰਮੀਤ ਸਿੰਘ ਸ਼ਾਂਤ , ਭਾਈ ਅਮਨਦੀਪ ਸਿੰਘ , ਭਾਈ ਸਤਨਾਮ ਸਿੰਘ ਹਾਜ਼ਰੀਆਂ ਲਾਗਵਾਉਂਗੇ । ਭਾਈ ਰਜਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਸ਼ਹਿਰ ਵਿਚ ਪਹਿਲੀ ਵਾਰ ਸ਼ਾਮ ਦਾ ਨਗਰ ਕੀਰਤਨ ਸੁਸਾਇਟੀ ਵਲੋਂ ਕੱਡਿਆ ਜਾ ਰਿਹਾ ਹੈ ਇਸ ਲਈ ਸਮੂਹ ਸੰਗਤ ਨੂੰ ਬੇਨਤੀ ਹੈ ਕੇ ਇਸ ਵਿਚ ਵੱਧ ਚੜ ਕੇ ਸ਼ਾਮਿਲ ਹੋਵੇ । ਇਸ ਮੌਕੇ , ਖਾਲਸਾ ਸੇਵਾ ਸੁਸਾਇਟੀ ਰਜਿ ਮੋਗਾ , ਲੋਕਲ ਗੁਰੂਪੁਰਬ ਕਮੇਟੀ , ਮੀਰੀ ਪੀਰੀ ਗਤਕਾ ਅਖਾੜਾ , ਸਮਾਜ ਸੇਵਾ ਸੁਸਾਇਟੀ , ਆਜ਼ਾਦ ਵੈਲਫੇਅਰ ਕਲੱਬ, ਧਨ ਸੁ ਰਾਗ ਸੁਰੰਗੜੇ ਸੁਸਾਇਟੀ , ਭਾਈ ਘਨਈਆ ਜੀ ਜਲ ਸੇਵਾ ਜਥਾ ਆਦਿ ਤੋਂ ਇਲਾਵਾ ਬਲਦੇਵ ਸਿੰਘ , ਗੁਰਪ੍ਰੀਤਮ ਸਿੰਘ ਚੀਮਾ,ਰਾਜਵਿੰਦਰ ਸਿੰਘ , ਬਲਜੀਤ ਸਿੰਘ ਚਾਨੀ ,ਜਸਪਾਲ ਸਿੰਘ , ਗੁਰਪ੍ਰੀਤ ਸਿੰਘ , ਕੁਲਦੀਪ ਸਿੰਘ ਕਲਸੀ , ਗੁਰਸੇਵਕ ਸਿੰਘ , ਪਰਮਜੋਤ ਸਿੰਘ , ਅਵਤਾਰ ਸਿੰਘ, ਅਰਸ਼ਦੀਪ ਸਿੰਘ , ਸੁਰਜੀਤ ਸਿੰਘ , ਸਿਮਰਨਜੀਤ ਸਿੰਘ , ਹਰਪ੍ਰੀਤ ਸਿੰਘ , ਜਸਵੰਤ ਸਿੰਘ , ਅਮਨਦੀਪ ਸਿੰਘ , ਜਗਰੂਪ ਸਿੰਘ ਆਦਿ ਹਾਜ਼ਿਰ ਸਨ । ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


