ਰਾਜਿੰਦਰ ਸਿੰਘ ਭਲੂਰੀਆਂ ਦੇ ਦਿਹਾਂਤ ‘ਤੇ ਪੱਤਰਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਮੋਗਾ,12 ਦਸੰਬਰ (ਜਸ਼ਨ): ਸੀ ਆਈ ਏ ਸਟਾਫ਼ ਮੁਹਾਲੀ ‘ਚ ਤਾਇਨਾਤ ਜਸਦੀਪ ਸਿੰਘ ਸੰਧੂ ਦੇ ਨਾਨਾ ਅਤੇ ਸਮਾਜ ਸੇਵਕ ਪ੍ਰੀਤ ਭਲੂਰੀਆ ਦੇ ਚਾਚਾ ਰਾਜਿੰਦਰ ਸਿੰਘ ਭਲੂਰੀਆਂ ਦੇ ਦਿਹਾਂਤ ‘ਤੇ ਮੋਗਾ ਦੇ ਇਲੈਕਟ੍ਰਾਨਿਕ ਕਲੱਬ ਦੇ ਸਮੂਹ ਪੱਤਰਕਾਰਾਂ ਨੇ ਹਮਦਰਦੀ ਦਾ ਇਜ਼ਹਾਰ ਕੀਤਾ । ਰਾਜਿੰਦਰ ਸਿੰਘ ਭਲੂਰੀਆ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸੀਨੀਅਰ ਪੱਤਰਕਾਰ ਲਛਮਣ ਜੀਤ ਸਿੰਘ ਪੁਰਬਾ ਨੇ ਆਖਿਆ ਕਿ ਰਜਿੰਦਰ ਸਿੰਘ ਭਲੂਰੀਆ ਦੇ ਦਿਹਾਂਤ ਨਾਲ ਨਾ ਸਿਰਫ ਪਰਿਵਾਰ ਨੂੰ ਘਾਟਾ ਪਿਆ ਹੈ ਬਲਕਿ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ। ਬਿੱਟੂ ਪੁਰਬਾ ਨੇ ਆਖਿਆ ਕਿ ਰਾਜਿੰਦਰ ਸਿੰਘ ਭਲੂਰੀਆ ਨਮਿੱਤ ਸਹਿਜ ਪਾਠਾਂ ਦੇ ਭੋਗ ਅਤੇ ਅੰਤਿਮ ਅਰਦਾਸ ਪਿੰਡ ਢਿੱਲਵਾਂ ਕਲਾਂ ਨੇੜੇ ਕੋਟਕਪੂਰਾ ਦੇ ਗੁਰਦੁਆਰਾ ਸਾਹਿਬ 13 ਦਸੰਬਰ ਨੂੰ ਬਾਅਦ ਦੁਪਹਿਰ ਇਕ ਵਜੇ ਹੋਵੇਗੀ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


