ਤਿੰਨਾਂ ਰਾਜਾਂ ‘ਚ ਕਾਂਗਰਸ ਦੀ ਜਿੱਤ ਨਵਾਂ ਇਤਿਹਾਸ ਸਿਰਜੇਗੀ: ਗੁਰਸੇਵਕ ਸਿੰਘ ਚੀਮਾ

ਮੋਗਾ, 11 ਦਸੰਬਰ (ਜਸ਼ਨ): ਪੰਜਾਬ ਪ੍ਰਦੇਸ ਕਾਂਗਰਸ ਦੇ ਸਕੱਤਰ ਗੁਰਸੇਵਕ ਸਿੰਘ ਚੀਮਾ ਦਾ ਆਖਣਾ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਨੌਜਵਾਨ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਤਿੰਨ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ ਵਿਚ ਕਾਂਗਰਸ ਵੱਲੋ ਦਰਜ ਕੀਤੀ ਜਿੱਤ ਨਵਾਂ ਇਤਿਹਾਸ ਸਿਰਜੇਗੀ ਜਦੋਂ ਇਸ ਜੇਤੂ ਲੈਅ ਨੂੰ ਨਿਰੰਤਰ ਬਣਾਈ ਰੱਖਦਿਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕਰਕੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਦੇਸ਼ ਵਿੱਚ ਵਿਕਾਸ ਦੀ ਲਹਿਰ ਚਲਾਈ ਜਾ ਸਕੇਗੀ ਜਿਸ ਸਦਕਾ ਪਿਛਲੇ ਪੰਜ ਸਾਲਾਂ ਤੋਂ ਝੂਠ ਨਫਰਤ ਅਤੇ ਲਾਰਿਆਂ ਦੀ ਰਾਜਨੀਤੀ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਸਕੇਗਾ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


