ਕਾਂਗਰਸ ਪਾਰਟੀ ਦੀ ਤਿੰਨ ਰਾਜਾਂ ‘ਚ ਹੋਈ ਸ਼ਾਨਦਾਰ ਜਿੱਤ ਨੇ ਕੇਂਦਰ ‘ਚ ਕਾਂਗਰਸ ਲਈ ਸਰਕਾਰ ਬਣਾਉਣ ਦੇ ਰਾਹ ਖੋਲ ਦਿੱਤੇ ਨੇ: ਵਿਨੋਦ ਬਾਂਸਲ

ਮੋਗਾ, 11 ਦਸੰਬਰ (ਜਸ਼ਨ): ਛੱਤੀਸਗੜ ,ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੋਗਾ ਕਾਂਗਰਸ ਦੇ ਸਿਟੀ ਪ੍ਰਧਾਨ ਵਿਨੋਦ ਬਾਂਸਲ ਨੇ ਆਖਿਆ ਕਿ ਕਾਂਗਰਸ ਪਾਰਟੀ ਦੀ ਇਸ ਜਿੱਤ ਨੇ ਕੇਂਦਰ ਵਿਚ ਕਾਂਗਰਸ ਲਈ ਸਰਕਾਰ ਬਣਾਉਣ ਦੇ ਰਾਹ ਖੋਲ ਦਿੱਤੇ ਹਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਕੇਂਦਰ ਵਿੱਚ ਆਪਣੀ ਸਰਕਾਰ ਬਣਾਏਗੀ । ਵਿਨੋਦ ਬਾਂਸਲ  ਨੇ ਪਾਰਟੀ ਹਾਈਕਮਾਂਡ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਟੀਮ ਕਾਂਗਰਸ ਵੱਲੋਂ ਲੋਕ ਭਲਾਈ ਲਈ ਸਮਰਪਿਤ ਨੀਤੀਆਂ ‘ਤੇ ਚੱਲਣ ਕਰਕੇ ਹੀ ਲੋਕਾਂ ਦੇ ਕਾਂਗਰਸ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ। 
 ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।