ਆਰ.ਆਈ.ਈ.ਸੀ.ਨੇ ਪਤੀ-ਪਤਨੀ ਦਾ ਲਗਵਾਇਆ ਆਸਟ੍ਰੇਲੀਆ ਦਾ ਵਿਜ਼ਿਟਰ ਵੀਜ਼ਾ,‘‘ਸੰਸਥਾ ਸਟੱਡੀ ਵੀਜਾ ਦੇ ਨਾਲ-ਨਾਲ ਵਿਜਟਰ ਵੀਜਾ ਲਗਵਾਉਣ ‘ਚ ਵੀ ਮਾਹਿਰ’’- ਰੋਹਿਤ ਬਾਂਸਲ

ਮੋਗਾ, 8 ਦਸੰਬਰ (ਜਸ਼ਨ)-ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪਿਛਲੇ ਲੰਬੇ ਸਮੇਂ ਤੋਂ ਆਪਣੀ ਬੇਹਤਰੀਨ ਸੇਵਾਵਾਂ ਸਦਕਾ ਸਾਕਾਰ ਕਰ ਰਹੀ ਸਥਾਨਕ ਸਿਵਲ ਲਾਈਨ ਮੋਗਾ ਸਥਿਤ ਮਾਲਵਾ ਖੇਤਰ ਦੀ ਨਾਮਵਰ ਸੰਸਥਾ ਆਰ.ਆਈ.ਈ.ਸੀ. ਵੱਲੋਂ ਜਿੱਥੇ ਆਏ ਦਿਨ ਨੌਜਵਾਨਾਂ ਦੇ ਵਧੀਆ ਤਰੀਕੇ ਨਾਲ ਵੀਜ਼ਾ ਅਪਲਾਈ ਕਰਕੇ ਉਨਾਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ, ਉੱਥੇ ਵਿਜਟਰ ਵੀਜਾ ਨੂੰ ਲੈਕੇ ਵੀ ਸੰਸਥਾ ਵੱਲੋਂ ਆਪਣੀ ਬੇਹਤਰੀਨ ਕਾਰਗੁਜਾਰੀ ਨਿਭਾਈ ਜਾ ਰਹੀ ਹੈ। ਇਸੇ ਕੜੀ ਤਹਿਤ ਅੱਜ ਸੰਸਥਾ ਵੱਲੋਂ ਸ਼ਾਮ ਸਿੰਘ ਅਤੇ ਉਨਾਂ ਦੀ ਪਤਨੀ ਰੇਸ਼ਮਾ ਰਾਣੀ ਵਾਸੀ ਮੋਗਾ ਦਾ ਆਸਟ੍ਰੇਲੀਆ ਦਾ ਵਿਜ਼ਿਟਰ ਵੀਜਾ ਲਗਵਾਕੇ ਦਿੱਤਾ ਗਿਆ ਹੈ। ਸ਼ਾਮ ਸਿੰਘ ਦੇ ਪਰਿਵਾਰ ਨੂੰ ਵੀਜ਼ਾ ਕਾਪੀ ਸੌਂਪਦਿਆਂ ਸੰਸਥਾ ਦੇ ਸੀ.ਈ.ਓ. ਰੋਹਿਤ ਬਾਂਸਲ ਅਤੇ ਐਮ.ਡੀ. ਮੈਡਮ ਕੀਰਤੀ ਬਾਂਸਲ ਨੇ ਕਿਹਾ ਕਿ ਸੰਸਥਾ ਦੇ ਰਾਹੀਂ ਵਿਦੇਸ਼ ਜਾਣ ਦੇ ਲਈ ਸਟੱਡੀ ਵੀਜਾ ਅਤੇ ਵਿਜਟਰ ਵੀਜਾ ਚਾਹਵਾਨਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸੰਸਥਾ ਦੇ ਮਾਹਿਰ ਸਟਾਫ ਵੱਲੋਂ ਉਮੀਦਵਾਰ ਦੀ ਫਾਈਲ ਬੇਹਤਰੀਨ ਢੰਗ ਨਾਲ ਤਿਆਰ ਕੀਤੀ ਜਾਂਦੀ ਹੈ। ਸੰਸਥਾ ਸਟਾਫ ਦਾ ਧੰਨਵਾਦ ਕਰਦਿਆਂ ਸ਼ਾਮ ਸਿੰਘ ਨੇ ਕਿਹਾ ਕਿ ਉਨਾਂ ਦੇ ਸੁਪਨੇ ਨੂੰ ਆਰ.ਆਈ.ਈ.ਸੀ. ਨੇ ਸਾਕਾਰ ਕੀਤਾ ਹੈ।
ਰੋਹਿਤ ਬਾਂਸਲ ਨੇ ਪਰਿਵਾਰ ਨੂੰ ਉੱਜਵਲ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਬਾਂਸਲ ਨੇ ਦੱਸਿਆ ਕਿ ਉਨਾਂ ਦੀ ਸੰਸਥਾ ਦੇ ਹੈਡ ਆਫਿਸ ਮੋਗਾ ਦੇ ਨਾਲ-ਨਾਲ ਜਗਰਾਓਂ ‘ਚ ਵੀ ਸਥਿਤ ਦਫਤਰ ਵਿਖੇ ਵਿਦਿਆਰਥੀਆਂ ਦੇ ਸਟੱਡੀ ਅਤੇ ਆਮ ਵਿਅਕਤੀਆਂ ਦੇ ਵਿਜ਼ਿਟਰ ਵੀਜ਼ਾ ਧੜਾਧੜ ਲੱਗ ਰਹੇ ਹਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


