ਟਰਾਲੇ ਦੀ ਲਪੇਟ ’ਚ ਆ ਕੇ 9 ਸਾਲਾਂ ਬੱਚੀ ਦੀ ਹੋਈ ਮੌਤ
ਕੋਟਕਪੂਰਾ, 8 ਦਸੰਬਰ (ਟਿੰਕੂ) :- ਸ਼ਹਿਰ ’ਚੋਂ ਲੰਘਦਾ ਰਾਸ਼ਟਰੀ ਰਾਜ ਮਾਰਗ ਵਾਹਨ ਚਾਲਕਾਂ, ਰਾਹਗੀਰਾਂ ਅਤੇ ਆਮ ਲੋਕਾਂ ਲਈ ਜਾਨ ਦਾ ਖੋਅ ਬਣਦਾ ਜਾ ਰਿਹਾ ਹੈ। ਅੱਜ ਵੀ ਇਕ ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ ’ਚ ਆ ਕੇ ਸਥਾਨਕ ਮੋਗਾ ਸੜਕ ’ਤੇ ਸਥਿੱਤ ਪੁਲ ਨੇੜੇ ਇਕ ਨਬਾਲਗ ਲੜਕੀ ਦੀ ਦੁਖਦਾਇਕ ਮੌਤ ਹੋ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਦੁਆਰੇਆਣਾ ਸੜਕ ’ਤੇ ਸਥਿੱਤ ਇਕ ਬਸਤੀ ਦਾ ਵਸਨੀਕ ਸੰਨੀ ਕੁਮਾਰ ਆਪਣੀ ਪਤਨੀ ਸ਼ਾਲੂ ਅਤੇ 9 ਸਾਲਾਂ ਦੀ ਬੇਟੀ ਅੰਜਲੀ ਸਮੇਤ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੋਟਕਪੂਰਾ ਤੋਂ ਮੋਗੇ ਵੱਲ ਨੂੰ ਜਾ ਰਿਹਾ ਸੀ ਤਾਂ ਮੋਗਾ ਬਾਈਪਾਸ ਨੇੜੇ ਇਕ ਤੇਜ਼ ਰਫ਼ਤਾਰ ਟਰਾਲੇ ਨੇ ਉਸ ਨੂੰ ਪਿੱਛੋਂ ਟੱਕਰ ਮਾਰੀ, ਜਿਸ ਕਾਰਨ ਇਹ ਤਿੰਨੋਂ ਸੜਕ ’ਤੇ ਡਿੱਗ ਪਏ। ਬਦਕਿਸਮਤੀ ਨਾਲ਼ ਅੰਜਲੀ ਟਰਾਲੇ ਦੇ ਟਾਇਰ ਹੇਠ ਆ ਕੇ ਦਰੜੀ ਗਈ। ਮੌਕੇ ’ਤੇ ਟਰਾਲਾ ਡਰਾਈਵਰ ਟਰਾਲਾ ਛੱਡ ਕੇ ਫ਼ਰਾਰ ਹੋ ਗਿਆ। ਸਿਟੀ ਥਾਣੇ ਦੇ ਮੁਖੀ ਖੇਮ ਚੰਦ ਪਰਾਸ਼ਰ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ ਅਤੇ ਵਿਭਾਗੀ ਕਾਰਵਾਈ ਸ਼ੁਰੂ ਕੀਤੀ। ਉਨਾ ਦੱਸਿਆ ਕਿ ਟਰਾਲੇ ਨੂੰ ਕਬਜੇ ’ਚ ਲੈ ਲਿਆ ਗਿਆ ਹੈ, ਜਦਕਿ ਡਰਾਈਵਰ ਨੂੰ ਛੇਤੀ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਉਨਾ ਦੱਸਿਆ ਕਿ ਮਿ੍ਰਤਕ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।