ਨਗਰ ਕੌਸਲ ਤੋਂ ਕੋਈ ਵੀ ਪੈਸਾ ਤਨਖਾਹ ਵਜੋਂ ਨਹੀਂ ਲੈਂਦੀ ਐਮ ਸੀ ਰਮਨਦੀਪ ਕੌਰ,ਚੇਤਨਾ ਮਿਸ਼ਨ ਟੀਮ ਵੱਲੋਂ ਕਰਵਾਇਆ ਜਾ ਰਿਹੈ ਬਾਬਾ ਜੀਵਨ ਸਿੰਘ ਨਗਰ ਦਾ ਵਿਕਾਸ

ਬਾਘਾਪੁਰਾਣਾ,8 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਸਥਾਨਕ ਸ਼ਹਿਰ ਦੀ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਸਫਾਈ ਅਤੇ ਹੋਰ ਲੋੜੀਂਦੇ ਕੰਮਾਂ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਜਿਸ ਨੂੰ ਲੋਕਾਂ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ ਇਸੇ ਹੀ ਤਰਾਂ ਦੀ ਮਿਸਾਲ ਬਾਬਾ ਜੀਵਨ ਸਿੰਘ ਨਗਰ ਦੀ ਹੈ ਜਿਸ ਵਿੱਚ ਚੇਤਨਾ ਮਿਸ਼ਨ ਟੀਮ ਵੱਲੋਂ ਗੰਦਗੀ ਨਾਲ ਭਰੇ ਨਾਲੇ ਨੂੰ ਸਾਫ ਕਰਵਾਇਆ ਗਿਆ,ਪੰਜ-ਛੇ ਸੌ ਫੁੱਟ ਟੁੱਟੀ ਨਾਲੀ ਨੂੰ ਆਪਣੇ ਖਰਚੇ ਨਾਲ ਬਣਵਾਇਆ ਗਿਆ ਅਤੇ ਸ਼ਮਸ਼ਾਨਘਾਟ ਦੇ ਕੰਮ ਵੀ ਕੀਤੇ ਗਏ। ਚੇਤਨਾ ਮਿਸ਼ਨ ਟੀਮ ਦੇ ਮੁਖੀ ਜਸਵਿੰਦਰ ਸਿੰਘ ਕਾਕਾ ਜੋ ਕਿ ਕੌਂਸਲਰ ਦੇ ਪਤੀ ਵੀ ਹਨ, ਨੇ ਦੱਸਿਆ ਕਿ ਸਥਾਨਕ ਨਗਰ ਕੌਂਸਲ ਨੂੰ 18 ਕਰੋੜ ਦੀ ਰਾਸ਼ੀ ਆਈ ਹੋਈ ਦੱਸਦੇ ਹਨ ਪਰ ਬਾਬਾ ਜੀਵਨ ਸਿੰਘ ਨਗਰ ’ਤੇ ਕੋਈ ਵੀ ਪੈਸਾ ਨਹੀਂ ਖਰਚਿਆ ਗਿਆ ਜੋ ਕਿ ਅੱਜ ਸਾਨੂੰ ਆਪਣੇ ਕੋਲੋਂ ਪੈਸੇ ਖਰਚ ਕਰਕੇ ਕਰਾਉਣੇ ਪਏ। ਕੌਂਸਲਰ ਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਉਹ ਆਪਣੀ ਤਨਖਾਹ ਦਾ ਵੀ ਕੋਈ ਵੀ ਪੈਸਾ ਨਗਰ ਕੌਂਸਲਰ ਤੋਂ ਨਹੀਂ ਲੈਂਦੇ ਤਾਂ ਜੋ ਕਿ ਇਹ ਪੈਸਾ ਵੀ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਖਰਚਿਆ ਜਾ ਸਕੇ ਪਰ ਫਿਰ ਵੀ ਸਥਾਨਕ ਨਗਰ ਕੌਂਸਲ ਵੱਲੋਂਂ ਸ਼ਹਿਰ ਦੇ ਵਿਕਾਸ ਕਾਰਜ ਨਹੀਂ ਕਰਵਾਏ ਜਾ ਰਹੇ ਉਨਾਂ ਭਰੇ ਮਨ ਨਾਲ ਦੱਸਿਆ ਕਿ ਅਸੀਂ ਜਦ ਲੋਕਾਂ ਵਿੱਚ ਜਾਂਦੇ ਹਨ ਲੋਕ ਸਾਨੂੰ ਪੁੱਛਦੇ ਹਨ ਕਿ ਤੁਹਾਡੇ ਵੱਲੋਂ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਜਾ ਰਿਹਾ ਪਰ ਫਿਰ ਵੀ ਸਾਡੀ ਜਿੰਨੀਂ ਸਮਰੱਥਾ ਹੈ ਉਸ ਮੁਤਬਕ ਅਸੀਂ ਆਪਣੇ ਵੱਲੋਂ ਤੇ ਚੇਤਨਾ ਮਿਸ਼ਨ ਟੀਮ ਦੇ ਸਹਿਯੋਗ ਨਾਲ ਕੰਮ ਕਰਵਾ ਰਹੇ ਹਾਂ ਜਦ ਕਿ ਨਗਰ ਕੋਸਲ ਵੱਲੋਂ ਸਾਨੂੰ ਕੋਈ ਵੀ ਗਰਾਂਟ ਨਹੀਂ ਦਿੱਤੀ ਜਾ ਰਹੀ। ਬਾਬਾ ਜੀਵਨ ਸਿੰਘ ਨਗਰ ਦੇ ਲੋਕਾਂ ਦੇ ਕੌਂਸਲਰ ਰਮਨਦੀਪ ਕੌਰ ਅਤੇ ਚੇਤਨਾ ਮਿਸ਼ਨ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਮਿੱਠੂ ਹਲਵਾਈ,ਅਸ਼ੋਕ ਕੁਮਾਰ ਅਸ਼ੋਕੀ,ਜਸਪਾਲ ਸਿੰਘ, ਬਿੱਟੂ ਸਿੰਘ, ਵਿੱਕੀ ਸਿੰਘ, ਰੌਸ਼ਨ ਸਿੰਘ,ਜੱਗਾ,ਰਾਜ ਕੁਮਾਰ,ਲਾਲ ਸਿੰਘ,ਰੇਸ਼ਮ ਸਿੰਘ, ਰੂਪਾ ਸਿੰਘ ਆਦਿ ਹੋਰ ਵੀ ਹਾਜਰ ਸਨ।


