ਅਲਟਰਾਸਾਊਂਡ ਕੇਂਦਰਾਂ ਵਿੱਚ ਪੀ.ਸੀ. ਅਤੇ ਪੀ.ਐਨ.ਡੀ.ਟੀ. ਐਕਟ ਦੀ ਪਾਲਣਾ ਜਰੂਰੀ

ਕੋਟਕਪੂਰਾ,7 ਦਸੰਬਰ (ਟਿੰਕੂ ਕੁਮਾਰ): ਡਾ. ਰਜਿੰਦਰ ਕੁਮਾਰ ਸਿਵਲ ਸਰਜਨ, ਫਰੀਦਕੋਟ ਦੀਆਂ ਹਦਾਇਤਾਂ ‘ਤੇ ਡਾ. ਸਤਨਾਮ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ ਫਰੀਦਕੋਟ ਦੀ ਅਗਵਾਈ ਵਿੱਚ ਟੀਮ ਵੱਲੋਂ ਕੋਟਕਪੂਰਾ ਸ਼ਹਿਰ ਵਿੱਚ ਕੰਮ ਕਰਦੇ ਵੱਖ-ਵੱਖ ਅਲਟਰਾਸਾਊਂਡ ਕੇਂਦਰਾਂ ਦੀ ਜਾਂਚ ਕੀਤੀ ਗਈ। ਇਸ ਟੀਮ ਵਿੱਚ ਡਾ. ਰੋਮੇਸ਼ ਕੁਮਾਰ ਪੈਥਾਲੋਜਿਸਟ, ਸਿਵਲ ਹਸਪਤਾਲ ਕੋਟਕਪੂਰਾ, ਸ਼ਿਵਜੀਤ ਸਿੰਘ ਡੀਲਿੰਗ ਸਹਾਇਕ ਪੀ.ਸੀ. ਅਤੇ ਪੀ.ਐਨ.ਡੀ.ਟੀ. ਸੈੱਲ ਫਰੀਦਕੋਟ ਅਤੇ ਸਮਾਜ ਸੇਵੀ ਸੁਭਾਸ਼ ਗੋਇਲ ਵੀ ਸ਼ਾਮਲ ਸਨ। ਡਾ. ਸਤਨਾਮ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ ਫਰੀਦਕੋਟ ਨੇ ਅਲਟਰਾਸਾਊਂਡ ਕੇਂਦਰਾਂ ਦੇ ਸੰਚਾਲਕਾ ਨੂੰ ਆਪਣਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰਾਂ ਵਿੱਚ ਪੀ.ਸੀ. ਅਤੇ ਪੀ.ਐਨ.ਡੀ.ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੀ ਪਾਲਣਾ ਯਕੀਨੀ ਬਣਾਉਣ।ਉਹਨਾਂ ਕਿਹਾ ਕਿ ਇਸ ਐਕਟ ਨੂੰ ਹੋਂਦ ਵਿੱਚ ਲਿਆਉਣ ਦਾ ਮੁੱਖ ਮਕਸਦ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣਾ ਹੈ ਅਤੇ ਉਹਨਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਜਿਲਾ ਫਰੀਦਕੋਟ ਦਾ ਲਿੰਗ ਅਨੁਪਾਤ ਸਮੁੱਚੇ ਪੰਜਾਬ ਦੇ ਲਿੰਗ ਅਨੁਪਾਤ ਰੇਸ਼ੋ ਦੇ ਬਰਾਬਰ ਹੋਵੇ। ਉਹਨਾਂ ਕੇਂਦਰ ਸੰਚਾਲਕਾਂ ਨੂੰ ਰਿਕਾਰਡ ਸਾਫ ਸੁਥਰਾ ਭਰਨ,ਸਹੀ ਤਰੀਕੇ ਨਾਲ ਸੰਭਾਲ ਕਰਨ ਅਤੇ ਪੀ.ਸੀ. ਅਤੇ ਪੀ.ਐਨ.ਡੀ.ਟੀ. ਸੈੱਲ ਫਰੀਦਕੋਟ ਨੂੰ ਪੂਰਨ ਸਹਿਯੋਗ ਦੇਣ ਲਈ ਕਿਹਾ।ਉਹਨਾਂ ਦੱਸਿਆ ਕਿ ਇਹ ਆਮ ਜਾਂਚ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ। ਉਹਨਾਂ ਕਿਹਾ ਕਿ ਜੇਕਰ ਕਿਸੇ ਕੇਂਦਰ ਵਿੱਚ ਕੋਈ ਉਲੰਘਣਾ ਪਾਈ ਜਾਂਦੀ ਹੈ ਤਾਂ ਉਸ ਕੇਂਦਰ ਅਤੇ ਸੰਚਾਲਕ ਵਿਰੁੱਧ ਐਕਟ ਦੀਆਂ ਧਾਰਾਵਾਂ ਮੁਤਬਕ ਕਾਰਵਾਈ ਆਰੰਭੀ ਜਾਵੇਗੀ।ਸ਼ਿਵਜੀਤ ਸਿੰਘ ਸੰਘਾ ਡੀਲਿੰਗ ਸਹਾਇਕ ਪੀ.ਸੀ. ਅਤੇ ਪੀ.ਐਨ.ਡੀ.ਟੀ. ਸੈੱਲ ਫਰੀਦਕੋਟ ਨੇ ਦੱਸਿਆ ਕਿ ਅੱਜ ਦੀ ਚੈਕਿੰਗ ਦੌਰਾਨ ਰਮਿੰਦਰ ਨਰਸਿੰਗ ਹੋਮ, ਜਸਬੀਰ ਸਕੈਨਿੰਗ ਸੈਂਟਰ, ਗਗਨ ਮੈਟਰਨਿਟੀ ਹੋਮ, ਕੁਮਾਰ ਹਸਪਤਾਲ ਅਤੇ ਸਿੰਗਲਾ ਨਰਸਿੰਗ ਹੋਮ ਸ਼ਾਮਲ ਸੀ ਅਤੇ ਇਸ ਜਾਂਚ ਸਮੇਂ ਸਾਹਮਣੇ ਆਉਣ ਵਾਲੀਆਂ ਘਾਟਾਂ ਸਬੰਧੀ ਟੀਮ ਵੱਲੋਂ ਮੌਕੇ ‘ਤੇ ਸਬੰਧਤ ਸੰਚਾਲਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ।ਇਸ ਮੌਕੇ ‘ਤੇ ਮਨਜੀਤ ਸਿੰਘ ਅਤੇ ਮੁਨੀਸ਼ ਕੁਮਾਰ ਵੀ ਹਾਜਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


