ਕੁੱਟ-ਮਾਰ ਦੇ ਮਾਮਲੇ ਵਿਚ ਪਤੀ-ਪਤਨੀ ਨੂੰ ਹੋਈ 3-3 ਸਾਲ ਦੀ ਕੈਦ

ਫਿਰੋਜ਼ਪੁਰ, ਫਾਜਿਲਕਾ 6 ਦਸੰਬਰ (ਸੰਦੀਪ ਕੰਬੋਜ ਜਈਆ) : ਮਾਣਯੋਗ ਜੱਜ ਦਲੀਪ ਕੁਮਾਰ ਦੀ ਅਦਾਲਤ ਨੇ ਦੋਸ਼ੀ ਪਤੀ ਕਾਲੂ ਰਾਮ, ਪਤਨੀ ਮੰਜੂ ਨੂੰ 3-3 ਸਾਲ ਦੀ ਕੈਦ ਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਮਿਲੀ ਜਾਣਕਾਰੀ ਅਨੁਸਾਰ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਰਮਨਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 15 ਅਕਤੂਬਰ 2015 ਨੂੰ ਕਾਲੂ ਰਾਮ ਪੁੱਤਰ ਦੌਲਤ ਰਾਮ, ਉਸ ਦੀ ਪਤਨੀ ਮੰਜੂ ਤੇ ਧੀ ਵੀਰਪਾਲ ਕੌਰ ਪੁੱਤਰੀ ਕਾਲੂ ਰਾਮ ਖਿਲਾਫ ਮਾਮਲਾ ਦਰਜ ਕੀਤਾ ਸੀ।ਉਕਤ ਦੋਸ਼ੀਆਂ ਨੇ ਰਮਨਦੀਪ ਸਿੰਘ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਫੱਟਡ਼ ਕਰ ਦਿੱਤਾ ਸੀ ਅਤੇ ਉਸਨੂੰ ਇਲਾਜ ਲਈ ਉਸ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ ਸੀ। ਪੁਲਿਸ ਨੇ ਉਸ ਦੀ ਧੀ ਵੀਰਪਾਲ ਨੂੰ ਜਾਂਚ ਵਿਚੋਂ ਬਾਹਰ ਕਰ ਦਿੱਤਾ ਸੀ। ਕਾਲੂ ਰਾਮ ਤੇ ਮੰਜੂ ਰਾਣੀ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਸੀ। ਮਾਣਯੋਗ ਜੱਜ ਦਲੀਪ ਕੁਮਾਰ ਦੀ ਅਦਾਲਤ ਵਿਚ ਸਰਕਾਰੀ ਵਕੀਲ ਤੇ ਸ਼ਿਕਾਇਤਕਰਤਾ ਦੇ ਵਕੀਲ ਨੇ ਆਪਣੀਅਾਂ ਦਲੀਲਾਂ ਪੇਸ਼ ਕੀਤੀਆਂ ਉਧਰ ਦੂਜੇ ਪਾਸੇ ਕਾਲੂ ਰਾਮ ਤੇ ਮੰਜੂ ਰਾਣੀ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੋਵਾਂ ਨੂੰ 3-3 ਸਾਲ ਦੀ ਕੈਦ ਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।


