ਰਵਾਇਤੀ ਪਾਰਟੀਆਂ ਦੇ ਸਤਾਏ ਹੋਏ ਲੋਕ ਭਵਿੱਖ ਵਿਚ ਲੋਕ ਇਨਸਾਫ ਪਾਰਟੀ ਦੇ ਹੱਕ ‘ਚ ਵੱਡੀ ਲੋਕ ਲਹਿਰ ਬਣਾਉਣਗੇ-ਜੱਥੇਦਾਰ ਬੈਂਸ

ਬਾਘਾਪੁਰਾਣਾ,6 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਲੋਕ ਇਨਸਾਫ ਪਾਰਟੀ ਪੰਜਾਬ ਦੇ ਹੱਕ ’ਚ ਝੱਲੀ ਹਨੇਰੀ ਨੇ ਲੁਧਿਆਣਾ ਜਿਲਾ ਹੀ ਨਹੀਂ ਹੁਣ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਪੈਰ ਪਸਾਰ ਲਏ ਹਨ। ਜਿਸ ‘ਤੇ ਚੱਲਦਿਆਂ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਮੋਗਾ ਜਿਲੇ ਦੇ ਅਹਿਮ ਹਲਕੇ ਹਲਕਾ ਬਾਘਾ ਪੁਰਾਣਾ ਵਿਚ ਨਾਮਵਰ ਲੇਖਕ ਅਤੇ ਕਵੀਸ਼ਰ ਗੁਰਮੇਲ ਸਿੰਘ ਕੋਮਲ ਲੰਡੇ ਨੂੰ ਪਾਰਟੀ ਵਿਚ ਸ਼ਾਮਿਲ ਕਰਦਿਆਂ ਬਲਾਕ ਬਾਘਾ ਪੁਰਾਣਾ ਦਾ ਪ੍ਰਧਾਨ ਨਿਯੁਕਤ ਕਰਕੇ ਅਹਿਮ ਜਿੰਮੇਵਾਰੀ ਸੌਂਪੀ ਹੈ। ਇਹ ਨਿਯੁਕਤੀ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਜਿਲਾ ਮੋਗਾ ਦੇ ਪ੍ਰਧਾਨ ਜਗਮੋਹਣ ਸਿੰਘ ਸਮਾਧ ਭਾਈ ਦੀ ਸ਼ਿਫਾਰਸ਼ ‘ਤੇ ਕੀਤੀ ਅਤੇ ਉਨਾਂ ਇਹ ਨਿਯੁਕਤੀ ਪੱਤਰ ਬਲਦੇਵ ਸਿੰਘ ਪ੍ਰਧਾਨ ਲੋਕ ਇਨਸਾਫ ਪਾਰਟੀ ਲੁਧਿਆਣਾ, ਜਗਮੋਹਣ ਸਿੰਘ ਸਮਾਧ ਭਾਈ ਜਿਲਾ ਪ੍ਰਧਾਨ ਮੋਗਾ, ਲੱਕੀ ਮੋਗਾ ਪ੍ਰਧਾਨ ਬਲਾਕ ਮੋਗਾ, ਨਿਰਮਲ ਕਲਿਆਣ ਮੀਡੀਆ ਇੰਚਾਰਜ, ਕੁਲਵੰਤ ਸਿੰਘ ਪੰਚ ਲੰਡੇ, ਚੰਦ ਸਿੰਘ ਪੰਚ ਲੰਡੇ, ਸੁਖਰਾਜ ਸਿੰਘ ਲੰਡੇ, ਨਛੱਤਰ ਸਿੰਘ ਲੰਡੇ, ਸੁਖਦੇਵ ਸਿੰਘ ਪੰਚ, ਸੇਵਕ ਸਿੰਘ ਬਰਾੜ, ਬਲੌਰ ਸਿੰਘ ਭਲੂਰ, ਮਨਜੀਤ ਸਿੰਘ ਭਲੂਰ, ਸੁਖਜੀਤ ਸਿੰਘ ਭਲੂਰ, ਸ਼ਾਮ ਲਾਲ ਅਰੋੜਾ, ਜਥੇਦਾਰ ਧਰਮ ਸਿੰਘ, ਜਥੇਦਾਰ ਨਰੰਜਣ ਸਿੰਘ, ਜਥੇਦਾਰ ਬਲਵੀਰ ਸਿੰਘ, ਮਿਸਤਰੀ ਪੂਰਨ ਸਿੰਘ ਲੰਡੇ ਆਦਿ ਦੀ ਹਾਜਰੀ ਵਿਚ ਪਿੰਡ ਲੰਡੇ (ਮੋਗਾ) ਵਿਖੇ ਪ੍ਰਦਾਨ ਕੀਤਾ।ਇਸ ਮੌਕੇ ਜਥੇਦਾਰ ਬੈਂਸ ਨੇ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ਅਤੇ ਪੰਜਾਬ ਭਰ ਵਿਚੋਂ ਮਿਲ ਰਹੇ ਲੋਕਾਂ ਦੇ ਭਰਪੂਰ ਪਿਆਰ-ਸਤਿਕਾਰ ਨਾਲ ਸਾਨੂੰ ਬਹੁਤ ਹੌਂਸਲਾ ਅਤੇ ਸ਼ਕਤੀ ਮਿਲ ਰਹੀ ਹੈ।ਉਨਾਂ ਕਿਹਾ ਲੋਕਾਂ ਦੇ ਹੱਕ-ਸੱਚ ਲਈ ਅਵਾਜ ਉਠਾਉਂਦਿਆਂ ਅਤੇ ਲੋਕਾਂ ਦੇ ਮਿਲ ਰਹੇ ਅਥਾਹ ਪਿਆਰ ਸਦਕਾ ਉਹ ਦਿਨ ਦੂਰ ਨਹੀਂ, ਜਦ ਪੰਜਾਬ ਵਿਚ ਲੋਕ ਇਨਸਾਫ ਪਾਰਟੀ ਦੇ ਹੱਕ ਵਿਚ ਵੱਡੀ ਲੋਕ ਲਹਿਰ ਖੜੀ ਹੋਵੇਗੀ।ਜਥੇਦਾਰ ਬਲਵਿੰਦਰ ਸਿੰਘ ਬੈਂਸ ਕਿਹਾ ਕਿ ਪੰਜਾਬ ਵਾਸੀ ਪੰਜਾਬ ਦੀਆਂ ਰਵਾਇਤੀ ਅਕਾਲੀ ਅਤੇ ਕਾਂਗਰਸ ਪਾਰਟੀਆਂ ਤੋਂ ਸਤਾਏ ਹੋਏ ਹਨ।ਜਿਸ ਕਰਕੇ ਆਉਣ ਵਾਲੀਆਂ ਚੋਣਾਂ ਵਿਚ ਇੰਨਾਂ ਪਾਰਟੀਆਂ ਨੂੰ ਸਬਕ ਸਿਖਾਉਣਗੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਅਫਸਰ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ।ਇਸ ਮੌਕੇ ਨਵਨਿਯੁਕਤ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਗੁਰਮੇਲ ਸਿੰਘ ਕੋਮਲ ਲੰਡੇ ਨੇ ਕਿਹਾ ਕਿ ਉਹ ਪਾਰਟੀ ਦੇ ਅਤੀ ਧੰਨਵਾਦੀ ਹਨ ਜਿੰਨਾ ਨੇ ਉਨਾਂ ਨੂੰ ਮਾਣ ਬਖਸ਼ਿਆ ਅਤੇ ਉਹ ਪਾਰਟੀ ਮਜਬੂਤੀ ਲਈ ਤਨਦੇਹੀ ਨਾਲ ਕੰਮ ਕਰਨਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨਾ ਲੰਡੇ,ਮਨਜੀਤ ਸਿੰਘ ਕਲਸੀ,ਮਨਜੀਤ ਸਿੰਘ ਬਰਾੜ,ਡਾ. ਨਿਰਮਲ ਸਿੰਘ, ਗੁਰਭੇਜ ਸਿੰਘ ਡਰਾਈਵਰ,ਹਰਬੰਸ ਸਿੰਘ ਲੰਡੇ, ਦਰਸ਼ਨ ਸਿੰਘ ਲੰਡੇ, ਬਲਜੀਤ ਸਿੰਘ ਲੰਡੇ, ਹਰਜਿੰਦਰ ਸਿੰਘ, ਕੌਰਾ ਬਰਾੜਬਲਵੰਤ ਰਾਮ, ਜੱਸੀ ਪੰਡਤ, ਭੋਲਾ ਸ਼ਰਮਾ, ਬਲਕਰਨ ਸਿੰਘ ਲੰਡੇ, ਤੇਜ ਸਿੰਘ ਸਰਾਂ ਲੰਡੇ, ਮੇਜਰ ਸਿੰਘ ਮਨੀਲਾ, ਸੂਬੇਦਾਰ ਨਿਰਮਲ ਸਿੰਘ,ਕਿਰਨਦੀਪ ਸਿੰਘ ਅਤੇ ਹੋਰ ਪਿੰਡ ਵਾਸੀ ਭਰਵੀਂ ਗਿਣਤੀ ਵਿਚ ਹਾਜ਼ਰ ਸਨ।