‘ਤੇ ਹੁਣ ਡਾ: ਓਬਰਾਏ ਫਰਿਸ਼ਤਾ ਬਣ ਕੇ ਬਹੁੜੇ ਡਾਇਲਸਿਸ ਦੇ ਮਰੀਜ਼ਾਂ ਲਈ,ਡਾਇਲਾਈਜ਼ਰ ਕਿੱਟਾਂ ਮੁੱਫਤ ਦੇਣ ਦਾ ਕੀਤਾ ਐਲਾਨ

ਮੋਗਾ,6 ਦਸੰਬਰ (ਜਸ਼ਨ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੋਕਾਂ ਨੂੰ ਘੱਟ ਤੋਂ ਘੱਟ ਖਰਚੇ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਹਨਾਂ ਯਤਨਾ ਤਹਿਤ ਹੀ ਟਰੱਸਟ ਵੱਲੋਂ ਡਾਇਲਸਿਸ ਦਾ ਖਰਚਾ ਘਟਾ ਕੇ 700 ਰੁਪਏ ਤੇ ਲਿਆਂਦਾ ਗਿਆ ਸੀ ਤੇ ਹੁਣ ਇਸ ਤੋਂ ਅੱਗੇ ਜਾਂਦੇ ਹੋਏ ਟਰੱਸਟ ਵੱਲੋਂ ਹਰ ਡਾਇਲਸਿਸ ਮਰੀਜ ਨੂੰ ਹਰ ਮਹੀਨੇ ਦੋ ਡਾਇਲਾਈਜ਼ਰ ਕਿੱਟਾਂ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਇੱਕ ਡਾਇਲਸਿਸ ਦਾ ਖਰਚਾ ਘਟ ਕੇ 250 ਰੁਪਏ ਰਹਿ ਜਾਵੇਗਾ । ਇਹ ਕਿੱਟਾਂ ਟਰੱਸਟ ਦੇ ਹਰ ਜਿਲਾ ਪੱਧਰੀ ਦਫਤਰ ਵਿੱਚੋਂ ਪ੍ਾਪਤ ਕੀਤੀਆਂ ਜਾ ਸਕਦੀਆਂ ਹਨ । ਇਸ ਤੋਂ ਇਲਾਵਾ ਬਿਮਾਰੀ ਦਾ ਪਹਿਲਾਂ ਹੀ ਪਤਾ ਲਗਾਉਣ ਲਈ ਲੈਬ ਟੈਸਟਾਂ ਵਿੱਚ 90 ਪ੍ਤੀਸ਼ਤ ਛੋਟ ਦਿੱਤੀ ਜਾ ਰਹੀ ਹੈ, ਜਿਸ ਲਈ ਸਾਨੂੰ ਮੋਗਾ ਸ਼ਹਿਰ ਵਿੱਚ ਦੋ ਦੁਕਾਨਾਂ ਦੀ ਜਰੂਰਤ ਹੈ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ ਸਿੰਘ ਉਬਰਾਏ ਨੇ ਪਿੰਡ ਦੁਸਾਂਝ ਦੀ ਨਵੀਂ ਧਰਮਸ਼ਾਲਾ ਵਿੱਚ 339ਵੇਂ ਅੱਖਾਂ ਦੇ ਮੁਫਤ ਚੈਕਅੱਪ ਅਤੇ ਲੈਂਜ਼ ਕੈਂਪ ਦਾ ਉਦਘਾਟਨ ਕਰਨ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ । ਇਸ ਮੌਕੇ ਉਹਨਾਂ ਮੋਗਾ ਜਿਲੇ ਵਿੱਚ ਵਾਹਨਾਂ ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਦਾ ਵੀ ਆਗਾਜ਼ ਕੀਤਾ । ਇਸ ਮੌਕੇ ਬਰਾੜ ਆਈ ਹਸਪਤਾਲ ਕੋਟਕਪੂਰਾ ਦੀ ਟੀਮ ਵੱਲੋਂ 800 ਤੋਂ ਉਪਰ ਮਰੀਜਾਂ ਦੀ ਜਾਂਚ ਕਰਕੇ ਉਹਨਾ ਨੂੰ ਮੁਫਤ ਦਵਾਈਆ ਦਿੱਤੀਆਂ ਅਤੇ 245 ਮਰੀਜਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ 85 ਮਰੀਜਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ, ਜਿਨਾਂ ਵਿੱਚੋਂ 30 ਮਰੀਜਾਂ ਨੂੰ ਅੱਜ ਹੀ ਟਰੱਸਟ ਦੀਆਂ ਬੱਸਾਂ ਰਾਹੀਂ ਕੋਟਕਪੂਰਾ ਰਵਾਨਾ ਕੀਤਾ ਗਿਆ, ਬਾਕੀ ਅਪਰੇਸ਼ਨ ਅਗਲੇ ਚਾਰ ਦਿਨਾਂ ਵਿੱਚ ਕੀਤੇ ਜਾਣਗੇ । ਇਸ ਮੌਕੇ ਟਰੱਸਟ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਨੇ ਡਾ. ਉਬਰਾਏ ਦਾ ਪਿੰਡ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਉਹਨਾ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਲਈ ਉਹਨਾਂ ਦੀ ਤਾਰੀਫ ਕੀਤੀ। ਸਾਧੂ ਸਿੰਘ ਸੈਕਟਰੀ ਨੇ ਡਾ. ਉਬਰਾਏ ਦੇ ਕੰਮਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਆਪਣੇ ਕੰਮਾ ਰਾਹੀਂ ਪੂਰੀ ਦੁਨੀਆ ਵਿੱਚ ਸਿੱਖੀ ਸਿਧਾਤਾਂ ਦਾ ਪ੍ਚਾਰ ਕਰ ਰਹੇ ਹਨ ਤੇ ਆਪਣੀ ਆਮਦਨ ਦਾ 95 ਪ੍ਤੀਸ਼ਤ ਹਿੱਸਾ ਲੋਕ ਭਲਾਈ ਕੰਮਾਂ ਲਈ ਦਾਨ ਕਰ ਰਹੇ ਹਨ । ਕੈਂਪ ਦੀ ਪ੍ਬੰਧਕ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਦੁਸਾਂਝ ਦੇ ਮੈਂਬਰਾਂ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ, ਡਾ. ਪੀ. ਐਸ. ਬਰਾੜ ਅਤੇ ਡਾ. ਗਿੱਲ ਨੂੰ ਸਨਮਾਨਿਤ ਕੀਤਾ ਗਿਆ ।  ਇਸ ਉਪਰੰਤ ਡਾ. ਉਬਰਾਏ ਨੇ ਨਿਰਮਲ ਵਿਰਕਤ ਕੁਟੀਆ ਦੁਸਾਂਝ ਦਾ ਦੌਰਾ ਕੀਤਾ ਅਤੇ ਰੂਹਾਨੀਅਤ ਦੇ ਸਥਾਨ ਤੇ ਨਤਮਸਤਕ ਹੋ ਕੇ ਬੜੀ ਖੁਸ਼ੀ ਮਹਿਸੂਸ ਕੀਤੀ । ਉਹਨਾਂ ਕੁਟੀਆ ਦੇ ਪ੍ਬੰਧਕ ਸਾਧੂ ਸਿੰਘ ਤੋਂ ਕੁਟੀਆ ਬਾਰੇ ਬਾਬਾ ਸ਼ਾਮਲਾ ਸ਼ਹੀਦ ਤੋਂ ਲੈ ਕੇ ਸੰਤ ਬਾਬਾ ਗੁਰਬਚਨ ਸਿੰਘ ਜੀ ਤੱਕ ਕੁਟੀਆ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ । ਇਸ ਮੌਕੇ ਕੁਟੀਆ ਦੇ ਪ੍ਬੰਧਕ ਸਾਧੂ ਸਿੰਘ ਜੀ ਅਤੇ ਨਗਰ ਪੰਚਾਇਤ ਵੱਲੋਂ ਡਾ. ਉਬਰਾਏ ਜੀ ਨੂੰ ਸਨਮਾਨ ਚਿੰਨ ਅਤੇ ਲੋਈ ਭੇਂਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਸਰਕਾਰੀ ਪ੍ਾਇਮਰੀ ਸਕੂਲ ਅਤੇ ਸੀ. ਸੈਕੰ. ਸਕੂਲ ਦੇ ਅਧਿਆਪਕਾਂ ਨੇ ਸਕੂਲ ਦੀਆਂ ਲੋੜਾਂ ਸਬੰਧੀ ਡਾ. ਉਬਰਾਏ ਨੂੰ ਮੰਗ ਪੱਤਰ ਵੀ ਸੌਂਪੇ। ਡਾ. ਉਬਰਾਏ ਨੇ ਇਹਨਾਂ ਵਿੱਚੋਂ ਟਰੱਸਟ ਦੇ ਕਰਨਯੋਗ ਕੰਮਾਂ ਬਾਰੇ ਸਹਾਇਤਾ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਉਕਤ ਤੋਂ ਇਲਾਵਾ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਰਣਜੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਬਰਾੜ, ਅਵਤਾਰ ਸਿੰਘ ਘੋਲੀਆ, ਬੀਬੀ ਕਰਮਜੀਤ ਕੌਰ, ਦਵਿੰਦਰਜੀਤ ਸਿੰਘ ਗਿੱਲ, ਦਰਸ਼ਨ ਸਿੰਘ ਲੋਪੋ, ਗੁਰਸੇਵਕ ਸਿੰਘ ਸੰਨਿਆਸੀ, ਰਮਨਦੀਪ ਬਰਾੜ, ਬਲਵਿੰਦਰ ਸਿੰਘ ਸੰਘਾ, ਚਮਕੌਰ ਸਿੰਘ ਸੰਘਾ, ਜਗਸੀਰ ਲੂੰਬਾ, ਨਛੱਤਰ ਸਿੰਘ ਸੰਘਾ, ਠੇਕੇਦਾਰ ਲਖਵੀਰ ਸਿੰਘ ਲੱਖਾ, ਸੁਰਜੀਤ ਸਿੰਘ, ਪੰਚ ਰਾਮ ਨਾਥ, ਕਲੱਬ ਪ੍ਧਾਨ ਸੁਖਵੀਰ ਸਿੰਘ ਸੰਘਾ, ਸਕੱਤਰ ਗੁਰਪ੍ੀਤ ਸਿੰਘ, ਕੈਸ਼ੀਅਰ ਅਮਨਦੀਪ ਲੂੰਬਾ, ਗਿਆਨੀ ਰੇਸ਼ਮ ਸਿੰਘ, ਲਕਸ਼ਮੀ ਚੰਦਰ, ਖੁਸ਼ਦੀਪ ਸਿੰਘ, ਕਰਮਜੋਤ ਸਿੰਘ ਅਤੇ ਹੰਸ ਰਾਜ ਸੀਵਾਨ ਆਦਿ ਹਾਜ਼ਰ ਸਨ ।