ਪੇਂਡੂ ਦਿਹਾਤੀ ਸਵੈ ਰੋਜ਼ਗਾਰ ਸੰਸਥਾ ਵੱਲੋਂ ਦੁੱਨੇਕੇ ਵਿਖੇ ਸਿਹਤ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਮੋਗਾ, 5 ਦਸੰਬਰ (ਜਸ਼ਨ)- ਪੇਂਡੂ ਦਿਹਾਤੀ ਸਵੈ ਰੋਜ਼ਗਾਰ ਸੰਸਥਾ ਆਰਸੈਟੀ ਪਿੰਡ ਦੁੱਨੇਕੇ ਮੋਗਾ ਵਿਖੇ ਸਿਹਤ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ । ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਡਾ. ਰਮੇਸ਼ ਕਾਂਸਲ ਸ਼ਾਮਲ ਹੋਏ।ਇਸ ਮੌਕੇ ਸੰਬੋਧਨ ਕਰਦਿਆਂ ਡਾ. ਰਮੇਸ਼ ਬਾਂਸਲ ਨੇ ਕਿਹਾ ਕਿ ਖਾਣਾ ਖਾਣ ਤੋਂ ਪਹਿਲਾ ਚੰਗੀ ਤਰ੍ਹਾਂ ਹੱਥ ਧੋਣੇ ਚਾਹੀਦੇ ਹੈ ਜਿਸ ਨਾਲ ਅਸੀ ਪੇਟ ਦੀਆਂ ਬਿਮਾਰੀਆਂ ਤੋਂ ਇਲਾਵਾ ਹੋਰ ਅਨੇਕਾਂ ਬਿਮਾਰੀਆਂ ਤੋਂ ਬੱਚ ਸਕਦੇ ਹਾਂ  ।ਉਨ੍ਹਾਂ ਡੇਂਗੂ, ਕੈਂਸਰ, ਟੀ.ਬੀ. ਆਦਿ ਬਿਮਾਰੀਆਂ ਤੋਂ ਬਚਾਓ ਸਬੰਧੀ ਵੀ ਜਾਣਕਾਰੀ ਦਿੱਤੀ।ਇਸ ਮੌਕੇ ਯੋਗਾ ਅਧਿਆਪਕ ਗੋੋਪਾਲ ਕਾਂਸਲ ਨੇ ਯੋਗ ਰਾਹੀ ਬਿਮਾਰੀਆਂ ਤੋਂ ਮੁਕਤੀ ਪਾਉਣ ਲਈ ਜਾਗਰੂਕ ਕੀਤਾ ਅਤੇ ਕਿਹਾ ਕਿ ਸਾਡਾ ਮਨ ਭੂਤਕਾਲ ਜਾਂ ਭੱਵਿਖ ਕਾਲ ‘ਚ ਹੀ ਭੜਕਦਾ ਰਹਿੰਦਾ ਹੈ, ਜਦੋਂ ਕਿ ਸਾਨੂੰ ਹਮੇਸ਼ਾ ਵਰਤਮਾਨ ‘ਚ ਜੀਉਣਾ ਚਾਹੀਦਾ ਹੈ। ਇਸ ਮੌਕੇ ਆਰਸੇਟੀ ਸੈਂਟਰ ਦੇ ਡਾਇਰੈਕਟਰ ਐੱਚ.ਪੀ ਸਿੰਘ, ਐੱਸ.ਕੇ.ਬਾਂਸਲ ਜ਼ਿਲ੍ਹਾ ਕੋਆਰਡੀਨੇਟਰ, ਸੀ.ਪੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ ।