ਯੋਗਾ ਕਰਨ ਨਾਲ ਸਾਨੂੰ ਸ਼ਰੀਰਕ ਅਤੇ ਮਾਨਸਿਕ ਤੰਦਰੁਸਤੀ ਮਿਲਦੀ ਏ : ਐੱਸ.ਐੱਸ.ਪੀ ਗੁਲਨੀਤ ਸਿੰਘ ਖੁਰਾਣਾ

ਮੋਗਾ, 5 ਦਸੰਬਰ (ਜਸ਼ਨ)- ‘ਨਸ਼ਾ ਮੁਕਤ ਸਮਾਜ ਹੀ ਇੱਕ ਖੁਸ਼ਹਾਲ ਦੇਸ਼ ਦੀ ਸਿਰਜਨਾ ਕਰ ਸਕਦਾ ਹੈ ਅਤੇ ਯੋਗਾ ਕਰਨ ਨਾਲ ਸਾਨੂੰ ਸ਼ਰੀਰਕ ਅਤੇ ਮਾਨਸਿਕ ਤੰਦਰੁਸਤੀ ਮਿਲਦੀ ਏ’।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਬ ਜੇਲ੍ਹ ਮੋਗਾ ਵਿਖੇ ਆਰਟ ਆਫ ਲਿਵਿੰਗ ਸੰਸਥਾ ਵਲੋਂ ਚੱਲ ਰਹੇ ਯੋਗਾ ਕੈਂਪ ‘ਚ ਐੱਸ.ਐੱਸ.ਪੀ ਮੋਗਾ ਸ: ਗੁਲਨੀਤ ਸਿੰਘ ਖੁਰਾਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਯੋਗਾ ਸਰੀਰਕ ,ਮਾਨਸਿਕ ਅਤੇ ਅਧਿਆਤਮਕ ਅਭਿਆਸਾਂ ਜਾਂ ਅਨੁਸ਼ਾਸਨਾਂ ਦਾ ਸਮੂਹ ਹੈ ਜੋ ਪ੍ਰਾਚੀਨ ਭਾਰਤ ਤੋਂ ਪ੍ਰਚਲਿੱਤ ਹੈ । ਉਹਨਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਯੋਗ ਅਭਿਆਸ ਕਰਨ ਦੀ ਪ੍ਰਰੇਨਾ ਕੀਤੀ । ਇਸ ਮੌਕੇ ਜੇਲ੍ਹ ਸੁਪਰਡੈਂਟ ਪਰਮਜੀਤ ਸਿੰਘ ਸਿੱਧੂ ਅਤੇ ਐੱਨ.ਜੀ.ਓ ਐੱਸ.ਕੇ.ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ ‘ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯੋਗ ਮਾਹਿਰਾਂ ਵਲੋਂ ਬੰਦੀ ਵੀਰਾਂ ਨੂੰ ਰੋਜ਼ਾਨਾ ਯੋਗ ਕਰਵਾਇਆ ਜਾਂਦਾ ਹੈ ਅਤੇ ਅਜਿਹੇ ਕੈਂਪ ਲਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸਮੂਹ ਅਧਿਕਾਰੀਆਂ ਨੇ ਐੱਸ.ਐੱਸ.ਪੀ ਮੋਗਾ ਸ: ਗੁਲਨੀਤ ਸਿੰਘ ਖੁਰਾਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਜੇਲ੍ਹ ਸੁਪਰਡੈਂਟ ਪਰਮਜੀਤ ਸਿੰਘ ਸਿੱਧੂ,ਐੱਸ.ਕੇ.ਬਾਂਸਲ, ਗੌਰਵ ਅਗਰਵਾਲ, ਮਨਪ੍ਰੀਤ ਸਿੰਘ,ਅਨਮੋਲ ਚਾਵਲਾ,ਜਗਜੀਤ ਸਿੰਘ,ਗੁਰਮੇਲ ਸਿੰਘ,ਗੁਰਤੇਜ ਸਿੰਘ ਆਦਿ ਹਾਜ਼ਰ ਸਨ ।