ਪ੍ਰੋਫ਼ੈਸਰ ਸਾਧੂ ਸਿੰਘ ,ਵਿਧਾਇਕ ਮਨਜੀਤ ਸਿੰਘ , ਸਾਬਕਾ ਮੰਤਰੀ ਮਲਕੀਤ ਸਿੰਘ ,ਕ੍ਰਿਸ਼ਨ ਕੁਮਾਰ ਬਾਵਾ ਨੇ ਸਵਰਗੀ ਸਾਲਗ ਰਾਮ ਨੂੰ ਦਿੱਤੀਆਂ ਸ਼ਰਧਾਂਜਲੀਆਂ

ਮੋਗਾ,1 ਦਸੰਬਰ (ਜਸ਼ਨ):ਉੱਘੇ ਸਮਾਜ ਸੇਵੀ ਬਲਦੇਵ ਬਾਵਾ ਅਤੇ ਬੇਅੰਤ ਬਾਵਾ ਦੇ ਪਿਤਾ ਸਵਰਗੀ ਸਾਲਗ ਰਾਮ  ਜੀ ਨਮਿਤ ਅੱਜ ਪਾਠਾਂ ਦੇ ਭੋਗ ਢੁੱਡੀਕੇ ਦੇ ਗੁਰਦੁਆਰਾ ਉੱਚਾ ਡੇਰਾ ਵਿਖੇ ਪਾਏ ਗਏ। ਇਸ ਮੌਕੇ ਰਾਗੀ ਜਥਾ ਭਾਈ ਕੁਲਦੀਪ ਸਿੰਘ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ।ਇਸ ਸਮੇਂ ਮੈਂਬਰ ਪਾਰਲੀਮੈਂਟ ਪ੍ਰੋਫ਼ੈਸਰ ਸਾਧੂ ਸਿੰਘ ,ਨਿਹਾਲ ਸਿੰਘ ਵਾਲਾ ਤੋਂ  ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ , ਸਾਬਕਾ ਮੰਤਰੀ ਮਲਕੀਤ ਸਿੰਘ ,ਕ੍ਰਿਸ਼ਨ ਕੁਮਾਰ ਬਾਵਾ, ਮਨਜੋਤ ਚੌਹਾਨ ਆਦਿ ਉੱਘੀਆਂ ਸ਼ਖ਼ਸੀਅਤਾਂ ਨੇ ਸੰਬੋਧਨ ਕਰਦਿਆਂ ਪਰਿਵਾਰ ਦੇ ਪਿਛੋਕੜ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਸਵਰਗੀ ਸਾਲਗ ਰਾਮ  ਦੀ ਪ੍ਰੇਰਨਾ ਸਦਕਾ ਪਰਿਵਾਰ ਵੱਲੋਂ ਵਿੱਦਿਅਕ ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਸਮਾਜਿਕ ਖੇਤਰ ਦੇ ਨਾਲ ਨਾਲ ਦੇਸ਼ ਦੀ ਆਜ਼ਾਦੀ ਵਿੱਚ ਵੀ ਯੋਗਦਾਨ ਪਾਇਆ ਗਿਆ ।ਇਸ ਸਮੇਂ ਸਰਪੰਚ ਜਸਦੀਪ ਸਿੰਘ ਗੈਰੀ ,ਐਡਵੋਕੇਟ ਬੂਟਾ ਸਿੰਘ ਬਰਾਗੀ ਅਮਰੀਕ ਸਿੰਘ ਤਲਵੰਡੀ,,ਜਗਤਾਰ ਸਿੰਘ, ਹਰੀ ਸਿੰਘ ,ਰਵਿੰਦਰ ਭਾਰਦਵਾਜ ,ਸੁਖਵਿੰਦਰ ਸਿੰਘ ਮੁਹਾਲੀ, ਪਿ੍ੰਸੀਪਲ ਨਵਨੀਤ, ਧਰਮਪਾਲ ਬਾਵਾ ,ਸੁਖਵਿੰਦਰ ਛਾਬੜਾ ,ਅਸ਼ੋਕ ਕੁਮਾਰ , ਜੀ ਐੱਸ ਪੀਟਰ ,ਵੀਰ ਬਲਜੀਤ ,ਭਗਵਾਨ ਬਾਵਾ ,ਸਤੀਸ਼ ਕਾਲੜਾ ,ਸ਼ਾਮ ਸੁੰਦਰ, ਰਜਿੰਦਰ ਬਾਵਾ, ਸਰਪੰਚ ਨੀਲਿਮਾ ਐਡਵੋਕੇਟ ,ਟੋਨੀ ,ਜਗਜੀਤ ਸਿੰਘ, ਨਛੱਤਰ ਸਿੰਘ  ਗਿੱਲ ,

ਪ੍ਰਿੰਸੀਪਲ ਹਰਦੇਵ ਸਿੰਘ ,ਮੈਨੇਜਰ ਬਲਦੇਵ ਸਿੰਘ ,ਪਿ੍ੰਸੀਪਲ ਭੁਪਿੰਦਰ ਸਿੰਘ ,ਪ੍ਰਿੰਸੀਪਲ ਨਰਿੰਦਰ ਸਿੰਘ ,ਜਗਮੋਹਨ ਸਿੰਘ ,ਨਛੱਤਰ ਸਿੰਘ ਛੱਤੀ ਸਾਹਿਤਕਾਰ , ਬਲਦੇਵ  ਅਰੋੜਾ, ਗੁਰਕਿਰਪਾਲ ਸਿੰਘ ,ਪ੍ਰਿੰਸੀਪਲ ਕੰਵਲਜੀਤ ਸਿੰਘ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ । ਸਮਾਗਮ ਦੇ ਅਖੀਰ ਵਿੱਚ ਸਵਰਗੀ ਸਾਲਗ ਰਾਮ  ਦੇ ਸਪੁੱਤਰਾਂ ਪ੍ਰਿੰਸੀਪਲ ਬਲਦੇਵ ਬਾਵਾ ਅਤੇ ਬੇਅੰਤ ਬਾਵਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।