ਸਾਬਕਾ ਐਕਸੀਅਨ ਬੰਤ ਸਿੰਘ ਸੇਖੋਂ ਉੱਘੇ ਸਮਾਜ ਸੇਵੀ ਸਾਲਗ ਰਾਮ ਬਾਵਾ ਦੀ ਅੰਤਿਮ ਅਰਦਾਸ ‘ਚ ਹੋਏ ਸ਼ਾਮਲ

ਢੁੱਡੀਕੇ,1 ਦਸੰਬਰ(ਜਸ਼ਨ):ਕਾਂਗਰਸ ਦੇ ਸੀਨੀਅਰ ਆਗੂ,ਉਘੇ ਸਮਾਜ ਸੇਵੀ  ਅਤੇ ਸਾਬਕਾ ਐਕਸੀਅਨ ਬੰਤ ਸਿੰਘ ਸੇਖੋਂ ਅੱਜ ਢੁੱਡੀਕੇ ਵਿਖੇ ਉੱਘੇ ਸਮਾਜ ਸੇਵੀ ਸਾਲਗ ਰਾਮ ਬਾਵਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਉਹਨਾਂ ਸਾਲਗ ਰਾਮ ਦੇ ਸਪੁੱਤਰਾਂ ਬਲਦੇਵ ਬਾਵਾ,ਬੇਅੰਤ ਬਾਵਾ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਖਿਆ ਕਿ ਪਿੰਡ ਢੁੱਡੀਕੇ ਦੀ ਧਰਤੀ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦਾ ਜਨਮ ਅਸਥਾਨ ਹੈ ਅਤੇ ਸਵਰਗੀ ਸਾਲਗ ਰਾਮ ਨੇ ਵੀ ਆਪਣਾ ਸਾਰਾ ਜੀਵਨ ਨਾ ਸਿਰਫ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਬਤੀਤ ਕੀਤਾ ਬਲਕਿ ਸਮਾਜ ਦੀ ਸੇਵਾ ਵਜੋਂ ਜੀਵਨ ਬਿਤਾ ਕੇ ਸੱਚੇ ਸੁੱਚੇ ਸਮਾਜ ਸੇਵੀ ਹੋਣ ਦਾ ਸਬੂਤ ਦਿੱਤਾ।

ਸ: ਬੰਤ ਸਿੰਘ ਸੇਖੋਂ ਨੇ ਆਖਿਆ ਕਿ ਸਵਰਗੀ ਸਾਲਗ ਰਾਮ ਜੀ ਨਵੀਂ ਪੀੜੀ ਲਈ ਹਮੇਸ਼ਾ ਮਾਰਗ ਦਰਸ਼ਕ ਬਣੇ ਰਹਿਣਗੇ ।