ਐਡਵੋਕੇਟ ਹਰਦੀਪ ਸਿੰਘ ਲੋਧੀ ਨੂੰ ਸਦਮਾ ,ਪਿਤਾ ਸ:ਨਿਰੰਜਣ ਸਿੰਘ ਲੋਧੀ ਦਾ ਦਿਹਾਂਤ,ਭੋਗ 24 ਨਵੰਬਰ ਨੂੰ

ਮੋਗਾ,20 ਨਵੰਬਰ (ਜਸ਼ਨ): ਉੱਘੇ ਵਕੀਲ ਹਰਦੀਪ ਸਿੰਘ ਲੋਧੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸ: ਨਿਰੰਜਣ ਸਿੰਘ ਲੋਧੀ ਸਾਬਕਾ ਸਰਪੰਚ ਠੱਠੀ ਭਾਈ ਦਾ ਦਿਹਾਂਤ ਹੋ ਗਿਆ। ਉਹਨਾਂ ਦੇ ਸਪੁੱਤਰ ਹਰਦੀਪ ਸਿੰਘ ਲੋਧੀ ਐਡਵੋਕੇਟ ਅਤੇ ਉਹਨਾਂ ਦੇ ਭਰਾਵਾਂ ਰਾਮ ਸਿੰਘ ਲੋਧੀ ਸਾਬਕਾ ਸਰਪੰਚ ,ਕੰਵਰ ਨਰਿੰਦਰ ਸਿੰਘ ਲੋਧੀ ,ਲਾਭ ਸਿੰਘ ਲੋਧੀ ਅਤੇ ਦਰਸ਼ਨ ਸਿੰਘ ਲੋਧੀ ਨਾਲ ਦੁੱਖ ਸਾਂਝਾ ਕਰਨ ਲਈ ਸਮਾਜ ਸੇਵੀ,ਧਾਰਮਿਕ ਅਤੇ ਰਾਜਨੀਤੀਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸਰਪੰਚ,ਪੰਚ ਤੇ ਵਕੀਲ ਸਾਹਿਬਾਨ ਵੀ ਪਹੰੁਚੇ। ਇਹਨਾਂ ਦੇ ਅੰਤਿਮ ਸੰਸਕਾਰ ਪਿੰਡ ਠੱਠੀ ਭਾਈ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਜਿੱਥੇ ਵਿਧਾਇਕ ਬਾਘਾਪੁਰਾਣਾ ਸ: ਦਰਸ਼ਨ ਸਿੰਘ ਬਰਾੜ,ਕੁਲਤਾਰ ਸਿੰਘ ਸੰਧਵਾ ਕੋਟਕਪੂਰਾ ,ਚਰਨਜੀਤ ਸਿੰਘ ਝੰਡੇਆਣਾ ਕੌਂਸਲਰ ਜ਼ਿਲਾ ਪ੍ਰਧਾਨ ਬੀ ਸੀ ਵਿੰਗ ,ਐਡਵੋਕੇਟ ਰਾਜਪਾਲ ਸ਼ਰਮਾ ਪ੍ਰਧਾਨ ਬਾਰ ਕੌਂਸਲ,ਐਡਵੋਕੇਟ ਜਸਵਿੰਦਰ ਸਿੰਘ ਬਰਾੜ ,ਐਡਵੋਕੇਟ ਰਮੇਸ਼ ਗਰੋਵਰ ,ਗੁਰਚਰਨ ਸਿੰਘ ,ਸੁਰਜੀਤ ਸਿੰਘ ਬੰਬੀਹਾ ਭਾਈ,ਸੈਕਟਰੀ ਨਾਹਰ ਸਿੰਘ ,ਨਿਰਮਲ ਸਿੰਘ ਸਰਪੰਚ,ਅਮਰਜੀਤ ਸਿੰਘ ਪੰਚ ,ਐਡਵੋਕੇਟ ਰਮਨਦੀਪ ਸਿੰਘ ,ਜਗਜੀਤ ਸਿੰਘ,ਮਹਿੰਦਰ ਸਿੰਘ ਜਲਾਲਾਬਾਦੀ ,ਐਡਵੋਕੇਟ ਸੁਖਚੈਨ ਸਿੰਘ ਸੋਢੀ, ਅਮਿ੍ਰਤ ਮਿੱਤਲ,ਚੰਦਰਪ੍ਰਕਾਸ਼,ਨਵੀਨ ਪਲਤਾ,ਅਮਰਿੰਦਰ ਸਿੰਘ ਕੋਕਰੀ ,ਗੁਰਦੀਪ ਸਿੰਘ ਚੀਮਾ ਆਦਿ ਹਾਜ਼ਰ ਸਨ । ਸ: ਨਿਰੰਜਣ ਸਿੰਘ ਲੋਧੀ ਦਾ ਭੋਗ 24 ਨਵੰਬਰ ਦਿਨ ਸ਼ਨੀਵਾਰ ਨੂੰ ਆਈ ਟੀ ਆਈ ਦੇ ਸਾਹਮਣੇ ਵਿਸ਼ਵਕਰਮਾ ਭਵਨ ਮੋਗਾ ਵਿਖੇ 12 ਤੋਂ 1 ਵਜੇ ਤੱਕ ਪਵੇਗਾ ਜਿੱਥੇ ਸਮਾਜ ਦੀਆਂ ਵੱਖ ਵੱਖ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾਜਲੀਆਂ ਭੇਂਟ ਕੀਤੀਆਂ ਜਾਣਗੀਆਂ ।


