ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਭੰਗੇਰੀਆਂ ਦੀ ਨਵੀ ਬਣਨ ਵਾਲੀ ਇਮਾਰਤ ਦੀ ਵਿਧਾਇਕ ਲੋਹਗ੍ਹੜ ਨੇ ਰੱਖੀ ਨੀਂਹ,ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਧੀਆ ਇਮਾਰਤਾਂ ਦਾ ਹੋਣਾ ਬੇਹੱਦ ਜ਼ਰੂਰੀ :-ਵਿਧਾਇਕ ਲੋਹਗ੍ਹੜ

ਮੋਗਾ,19 ਨਵੰਬਰ (ਜਸ਼ਨ):  ਜ਼ਿਲਾ ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆਂ ਦੇ ਸਰਕਾਰੀ ਪ੍ਰਇਮਰੀ ਸਕੂਲ ਵਿੱਚ ਕਮਰਿਆਂ ਦੀ ਘਾਟ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ 23 ਲੱਖ ਰੂਪੈ ਦੀ ਗਰਾਂਟ ਜਾਰੀ ਕੀਤੀ ਗਈ ਹੈ ਪਿੰਡ ਵਲ਼ੋਂ ਆਪਣੇ ਪੱਧਰ ਤੇ ਵੀ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਸਕੂਲ ਵਿੱਚ ਅੱਜ ਨਵੀਂ ਇਮਾਰਤ ਬਣਾਉਣ ਦੀ ਰਸਮੀ ਸੁਰੂਆਤ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗ੍ਹੜ ,ਇਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਜਿਲਾ ਪ੍ਰੀਸ਼ਦ ਮੈਬਰ,ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਆਪਣੇ ਹੱਥੀਂ ਇੱਟ ਰੱਖਕੇ ਕੇ ਕੀਤੀ। ਇਸ ਮੌਕੇ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਸਰਕਾਰੀ ਸਕੂਲ ਨੂੰ ਹਰ ਪੱਖੋਂ ਬੇਹਤਰ ਬਣਾਉਣ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ । ਉਨਾ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇਨਾ ਸਕੂਲਾਂ ਵਿਚਲਾ ਸਟਾਫ ਆਪਣਾ ਫਰਜ਼ ਸਮਝ ਕੇ ਬੱਚਿਆਂ ਨੁੰ ਚੰਗੀ ਸਿੱਖਿਆ ਮੁਹੱਈਆ ਕਰਾਵੇ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਘੱਟ ਰਹੀ ਗਿਣਤੀ ਨੂੰ ਰੋਕਿਆ ਜਾ ਸਕੇ। ਲੋਹਗੜ੍ਹ ਨੇ ਕਿਹਾ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਬੈਠਣ ਲਈ ਵਧੀਆ ਇਮਾਰਤਾਂ ਦਾ ਹੋਣਾ ਵੀ ਜ਼ਰੂਰੀ ਹੈ । ਉਨਾ ਕਿਹਾ ਕਿ ਸਕੂਲ ਵਿੱਦਿਆ ਦਾ ਮੰਦਰ ਹੈ ਇਸ ਮੰਦਰ ਵਿੱਚੋ ਗਿਆਨ ਲੈ ਕਿ ਬੱਚੇ ਡਾਕਟਰ,ਮਾਸਟਰ, ਫੌਜੀ ਬਣਕੇ ਸਮਾਜ ਦੀ ਸੇਵਾ ਕਰਦੇ ਹਨ। ਅਜਿਹੇ ਸਥਾਨ ਬਣਾਉਣ ਲਈ ਸਰਕਾਰ ਦੇ ਨਾਲ ਸਾਡੇ ਸਮਾਜ ਸੇਵੀ ਲੋਕਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਲੋਹਗੜ੍ਹ ਨੇ ਕਿਹਾ ਪੰਜਾਬ ਸਰਕਾਰ ਵਲੋਂ ਨਾਬਾਰਡ ਤਹਿਤ 23 ਲੱਖ ਰੂਪੈ ਭੇਜੇ ਜਾ ਚੁੱਕੇ ਹਨ। ਇਸ ਮੌਕੇ ਜਿਲਾ ਪ੍ਰੀਸ਼ਦ ਮੈਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ । ਉਨਾ ਕਿਹਾ ਕਿ ਜਦੋਂ ਸਕੂਲ ਦੇ ਸਟਾਫ ਨੇ  ਸਕੂਲ ਦੀ ਖਸਤਾ ਹਾਲਤ ਵਾਰੇ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਇਹ ਮਸਲਾ ਹਲਕਾ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਅਤੇ ਸ: ਲੋਹਗੜ੍ਹ ਨੇ ਇਸ ਵੱਡੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਕੇ ਸਕੂਲ ਦੇ ਤਿੰਨ ਕਮਰਿਆਂ ਲਈ ਗਰਾਂਟ ਮੁਹੱਈਆ ਕਰਵਾਈ। ਉਹਨਾਂ ਸਮੁੱਚੇ ਨਗਰ ਵਲੋਂ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ। ਅਖੀਰ ਵਿੱਚ ਪਿੰਡ ਦੇ ਸਰਪੰਚ ਸ: ਨਿਹਾਲ ਸਿੰਘ ਨੇ ਵੀ ਹਲਕਾ ਵਿਧਾਇਕ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ।  ਅਖੀਰ ਵਿੱਚ ਸੁਰਜੀਤ ਸਿੰਘ ਹੈਡ ਟੀਚਰ ਨੇ ਸਕੂਲ ਵਿੱਚ ਪਹੁੰਚੇ ਹਲਕਾ ਵਿਧਾਇਕ ਅਤੇ ਪੰਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਅਤੇ ਇਸ ਸਕੂਲ ਦੀ ਨਵੀ ਬਣਨ ਵਾਲੀ ਇਮਾਰਤ ਲਈ ਵੱਧ ਤੋ ਵੱਧ ਦਾਨ ਦੇਣ ਦੀ ਅਪੀਲ ਕੀਤੀ। ਇਸ  ਮੌਕੇ ਹੈੱਡ ਟੀਚਰ ਸੁਰਜੀਤ ਸਿੰਘ, ਸ ਕਮਲਪ੍ਰੀਤ ਕੋਰ, ਸ੍ਰੀ ਰਮੇਸ ਖੁਰਾਣਾ,ਮੈਡਮ ਕਿਰਨਦੀਪ ਕੋਰ,ਮੈਡਮ ਸੁਰਇੰਦਰ ਕੌਰ, ਮੈਡਮ ਲਖਜੀਤ ਕੌਰ ਸਕੂਲ ਸਟਾਫ ਤੋਂ ਇਲਾਵਾ ਪਿੰਡ ਦੇ ਪੰਚਾਇਤ ਮੈਂਬਰ  ਗੁਰਮੀਤ ਕੌਰ ਬਲਾਕ ਸੰਮਤੀ ਮੈਬਰ,ਰੇਸਮ ਸਿੰਘ,ਰੁਪਿੰਦਰ ਸਿੰਘ ਸਾਬਕਾ ਪੰਚ,ਅਮਰ ਸਿੰਘ ਪੰਚ, ਜਲੋਰ ਸਿੰਘ ਪੰਚ, ਬੂਟਾ ਸਿੰਘ ਪੰਚ, ਬਿੱਕਰ ਸਿੰਘ ਪੰਚ ਆਦਿ ਹਾਜ਼ਰ ਸਨ