ਨੌਜਵਾਨ ਦਾ ਕਤਲ ,ਮਨੀਲਾ ਵਿੱਚ ਪਿੰਡ ਡਾਲਾ ਦੇ 22 ਸਾਲਾ ਨੌਜਵਾਨ ਤੇ ਅਣਪਤਾਛੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ

ਮੋਗਾ,19 ਨਵੰਬਰ (ਜਸ਼ਨ): ਮੋਗਾ ਦੇ ਪਿੰਡਾ ਡਾਲਾ ਦੇ 22 ਸਾਲਾ ਨੌਜਵਾਨ ਜਸਮੇਲ ਸਿੰਘ ਦਾ ਬੀਤੇ ਕੱਲ ਮਨੀਲਾ ਵਿੱਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਉਹ ਦੋ ਸਾਲ ਪਹਿਲਾਂ ਹੀ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਮਨੀਲਾ ਗਿਆ ਸੀ। ਮਿ੍ਰਤਕ ਕੰਮ ਤੋ ਵਾਪਿਸ ਘਰ ਪਰਤ ਰਿਹਾ ਸੀ ਜਦੋਂ ਅਣਪਛਾਤਿਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ । ਪਰਿਵਾਰ  ਨੇ ਕੇਂਦਰ ਸਰਕਾਰ ਤੋਂ ਜਸਮੇਲ ਸਿੰਘ ਦੀ ਲਾਸ਼ ਭਾਰਤ ਲਿਆਉਣ ਦੀ ਮੰਗ ਕੀਤੀ ਹੈ।   ਮਿ੍ਰਤਕ ਦੇ ਪਿਤਾ ਇਕਬਾਲ ਸਿੰਘ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਆਰਥਿਕ ਤੰਗੀ  ਕਾਰਨ ਉਹਨਾਂ ਜਸਮੇਲ ਸਿੰਘ ਨੂੰ ਮਨੀਲਾ ਭੇਜਿਆ ਸੀ ਪਰ ਬੀਤੇ ਕੱਲ ਪਿੰਡ ਦੇ ਹੋਰਨਾਂ ਮੁੰਡਿਆ ਨੇ ਮਨੀਲਾ ਤੋਂ ਫੋਨ ’ਤੇ ਦੱਸਿਆ ਕਿ ਜਸਮੇਲ ਸਿੰਘ ’ਤੇ ਅਣਪਤਾਛੇ ਵਿਅਕਤੀਆਂ ਵਲਂੋ ਗੋਲੀਆਂ  ਚਲਾਈਆਂ ਗਈਆ ਹਨ ਅਤੇ  ਪੰਜ ਗੋਲੀਆ ਲੱਗਣ ਕਾਰਨ ਜਸਮੇਲ ਸਿੰਘ ਸੜਕ ਉਪੱਰ ਹੀ ਡਿੱਗ ਪਿਆ  ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।