ਡਾ. ਹਰਜੋਤ ਨੇ ਕੀਤੀ ਜੇ-12 ਸਕਲੋਪਿੰਜ਼ਨ ਪੁਸਤਕ ਦੀ ਘੁੰਡ ਚੁਕਾਈ

ਮੋਗਾ, 19 ਨਵੰਬਰ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਵਿਨੀਤ ਕੁਮਾਰ ਦੁਆਰਾ ਲਿਖੀ ਗਈ ਪਹਿਲੀ ਪੁਸਤਕ ਜੇ-12 ਸਕਲੋਪਿੰਗਜ਼ਨ ਦੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਕਿਹਾ ਕਿ ਚੰਗੀਆਂ ਪੁਸਤਕਾਂ ਪੜਨ ਨਾਲ ਜਿੱਥੇ ਗਿਆਨ ਵਿੱਚ ਵਾਧਾ ਹੁੰਦਾ ਹੈ ਉਥੇ ਹੀ ਲਿਖਾਰੀਆਂ ਦਾ ਉਤਸ਼ਾਹ ਵੀ ਵੱਧਦਾ ਹੈ ਅਤੇ ਪੁਸਤਕਾਂ ਸਮਾਜ ਨੂੰ ਚੰਗੀ ਸੇਧ ਦੇਣ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਵਿਨੀਤ ਕੁਮਾਰ ਨੂੰ ਉਨਾਂ ਦੀ ਪਹਿਲੀ ਪੁਸਤਕ ਦੇ ਪੇਸ਼ਕਸ਼ ਲਈ ਮੁਬਾਰਕਬਾਦ ਦਿੱਤੀ ਅਤੇ ਉਨਾਂ ਦੀ ਸਫ਼ਲਤਾ ਲਈ ਕਾਮਨਾ ਕੀਤੀ। ਇਸ ਮੌਕੇ ਤੇ ਵਿਨੀਤ ਕੁਮਾਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਸਤਕ ਕਰੋ ਜਾਂ ਮਰੋ ਦੇ ਆਧਾਰਿਤ ਹੈ। ਜੋਕਿ ਜਿੰਦਗੀ ਵਿੱਚ ਮਨੁੱਖ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਇਸ ਮੌਕੇ ਤੇ ਦੀਪਕ ਭੱਲਾ, ਰੋਹਿਤ ਢੀਂਗਰਾ, ਬਲਦੇਵ ਕੁਮਾਰ ਚੇਅਰਮੈਨ ਧੋਬੀ ਸਮਾਜ ਮਹਾਸਭਾ ਸੋਸਾਇਟੀ ਮੋਗਾ ਵੀ ਹਾਜ਼ਰ ਸਨ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


