ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਵਿੱਚੋਂ ਹੇਮਕੁੰਟ ਸਕੂਲ ਨੇ ਪ੍ਰਾਪਤ ਕੀਤਾ ਤੀਸਰਾ ਸਥਾਨ

ਕੋਟ ਈਸੇ ਖਾਂ,19 ਨਵੰਬਰ (ਜਸ਼ਨ): ਆਈ.ਐੱਸ.ਐੱਫ ਕਾਲਜ  ਘੱਲ ਕਲਾਂ ਵਿੱਚ ਹੋਏ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਦੇ ਮੁਕਾਬਲਿਆਂ ਵਿੱਚ ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱਚ ਸੀਨੀਅਰ ਅਤੇ ਜੂਨੀਅਰ 25 ਟੀਮਾਂ ਨੇ ਭਾਗ ਲਿਆ, ਜਿਸ ਵਿੱਚ ਹੇਮਕੁੰਟ ਸਕੂਲ ਦੇ ਗਿਆਰ੍ਹਵੀਂ ਕਲਾਸ ਦੇ 6 ਵਿਦਿਆਰਥੀਆਂ ਆਂਚਲ, ਪਵਨ, ਰੁਮਿਤ, ਅਰਸ਼ਦੀਪ,  ਸਾਹਿਲ,ਰਜਤ  ਸੀਨੀਅਰ ਟੀਮ ਵਜੋਂ ਸ਼ਾਮਲ ਹੋਏ। ਜੇਤੂ ਵਿਦਿਆਥੀਆਂ ਵੱਲੋਂ ਚੁਣਿਆ ਐਲੋਮੀਨੀਅਮ ਸਲਫੇਟ ਤੋਂ ਵਾਧੂ ਐਲੋਮੀਨੀਅਮ ਫੋਇਲ ਦਾ ਵਿਸ਼ਾ ਸੀ। ਇਹ ਵਿਸ਼ਾ ਵੇਸਟ ਤੋਂ ਵੈਲਥ  ਸੀ , ਜਿਸ ਵਿੱਚ ਰੁਮਿਤ ਅਤੇ ਅਰਸ਼ਦੀਪ ਨੇ ਤੀਸਰਾ ਸਥਾਨ ਤੇ ਰਹਿ ਕੇ ਜਿੱਤ ਪ੍ਰਾਪਤ ਕੀਤੀ।ਇਸ ਸਭ ਦੀ ਅਗਵਾਈ ਮੈਡਮ ਅਮਿ੍ਰਤਨੀਰ ਕੌਰ ਨੇ ਕੀਤੀ ਅਤੇ ਇਨਾਂ ਵਿਦਿਆਰਥੀਆਂ ਨੂੰ ਇਨਾਮ ਵਜੋਂ ਕੈਸ਼ ਪ੍ਰਾਇਜ਼ ਨਾਲ ਸਨਮਾਨਿਤ ਕੀਤਾ ਗਿਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ , ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਤੇ ਪਿ੍ਰੰਸੀਪਲ ਹਰਪ੍ਰੀਤ ਕੌਰ ਸਿੱਧੂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ।