ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵਿਅਕਤੀ ਦਾ ਕਤਲ

ਜੈਤੋ, 18 ਨਵੰਬਰ (ਮਨਜੀਤ ਢੱਲਾ)- ਸਥਾਨਕ ਜੈਤੋ ਨਜਦੀਕ ਕਸਬਾ  ਬਾਜਾਖਾਨਾ ਵਿਖੇ ਇੱਕ ਵਿਅਕਤੀ ਦੇ ਕਤਲ ਕੀਤੇ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ।ਪੁਲਿਸ ਸੂਤਰਾਂ ਤੋ ਜਾਣਕਾਰੀ ਅਨੁਸਾਰ ਪੈਸੇ ਦੇ ਲੈਣ ਦੇਣ  ਦੇ ਮਾਮਲੇ ਨੂੰ ਲੈ ਕੇ ਵਿਅਕਤੀ ਦੇ ਸਿਰ ‘ਚ ਲੋਹੇ ਦੀਆਂ ਰਾਡਾਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ। ਮਿ੍ਰਤਕ ਦੀ ਪਹਿਚਾਣ 44 ਸਾਲਾ ਗੁਰਜੰਟ ਸਿੰਘ ਵਾਸੀ (ਥਰਾਜ) ਪਿੰਡ ਦਾ ਰਹਿਣ ਵਾਲਾ ਸੀ । ਗੁਰਜੰਟ ਸਿੰਘ ਨੇ ਜੁਗਰਾਜ ਸ਼ਰਮਾ ਤੋਂ ਰੁਪਏ ਲੈਣੇ ਸਨ ਅਤੇ ਆਪਸੀ ਝਗੜਾ ਹੋ ਗਿਆ ਤੇ ਗੁਰਜੰਟ ਸਿੰਘ ਦਾ ਕਤਲ ਕਰ ਦਿੱਤਾ। ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।ਇਸ ਕਤਲ ਕੇਸ ਸਬੰਧੀ ਪੁਲਿਸ ਪਾਰਟੀ ਵਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਕਤ ਦੋਸੀ ਖਿਲਾਫ਼ ਥਾਣਾ ਬਾਜਾਖਾਨਾ ਵਿਖੇ ਮਾਮਲਾ ਦਰਜ ਕੀਤਾ ਗਿਆ ।