ਮੋੋੋਦੀ ਸਰਕਾਰ ਵੱਲੋਂ ਸ਼ੂਰੁ ਕੀਤੀ " ਆਯੁਸ਼ਮਾਨ ਭਾਰਤ " ਸਕੀਮ ਸੰੰਬੰਧੀ ਲੋਕਾਂ ਨੂੰ ਵੱਖ ਵੱਖ ਪ੍ਰੋਗਰਾਮਾਂ ਤਹਿਤ ਕੀਤਾ ਜਾ ਰਿਹਾ ਹੈ ਜਾਗਰੂਕ
ਫਿਰੋਜ਼ਪੁਰ, ਫਾਜਿਲਕਾ 2 ਨਵੰਬਰ ( ਸੰਦੀਪ ਕੰਬੋਜ ਜਈਆ) : ਕੇਂਦਰ ਸਰਕਾਰ ਵੱਲੋਂ ਸ਼ੂਰੁ ਕੀਤੀ ਗਈ ਆਯੁਸ਼ਮਾਨ ਭਾਰਤ ਸਕੀਮ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬੇ ਦੇ ਸਮੂਹ ਸਿਹਤ ਕੇਂਦਰਾਂ ਵੱਲੋਂ ਵੱਖ ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਅਤੇ ਗਰੀਬ ਪਰਿਵਾਰਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।ਇਸੇ ਲੜੀ ਤਹਿਤ ਅੱਜ ਸਿਵਲ ਸਰਜਨ ਡਾ ਸ਼੍ਰੀ ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਹੁਸਨਪਾਲ ( ਮੈਡੀਕਲ ਸਪੈਸ਼ਲਿਸਟ ) ਸੀ ਐਚ ਸੀ ਗੁਰੂਹਰਸਹਾਏ ਦੀ ਅਗਵਾਈ ਵਿਚ ਪੰਜਾਬੀ ਸਭਿਆਚਾਰ ਕਲਾ ਮੰਚ ਕੋਟਕਪੂਰਾ ਦੇ ਸਹਿਯੋਗ ਨਾਲ ਪਿੰਡ ਰੁਕਣਾ ਕਾਸਮਕੇ ਅਤੇ ਅਮੀਰ ਖਾਸ ਦੇ ਸਰਕਾਰੀ ਸਕੂਲਾਂ ਵਿਚ ਆਯੁਸ਼ਮਾਨ ਭਾਰਤ ਸਕੀਮ ਸੰਬੰਧੀ ਨਾਟਕ ਕਰਵਾ ਕੇ ਬੱਚਿਆਂ, ਅਧਿਆਪਕਾਂ ਅਤੇ ਉਨਾ ਦੇ ਮਾਪਿਆਂ ਨੂੰ ਜਾਗਰੂਕ ਕਰਦੇ ਹੋਏ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।ਇਸ ਮੋਕੇ ਡਾ ਹੁਸਨਪਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਕੀਮ ਤਹਿਤ ਦੇਸ਼ ਦੇ 10 ਲੱਖ ਅਜਿਹੇ ਪਰਿਵਾਰ ਜੋ ਗਰੀਬੀ ਰੇਖਾ ਤੋਂ ਥੱਲੇ ਹਨ ਜਾ ਫਿਰ ਹੁਣੇ ਹੁਣੇ ਗਰੀਬੀ ਰੇਖਾ ਤੋਂ ਉਪਰ ਆਏ ਹਨ ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਕਿਸੇ ਪੰਜੀਕਰਣ ਦੀ ਲੋੜ ਨਹੀਂ ਹੋਵੇਗੀ ਅਤੇ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਸਰਵੇਖਣ ਅਨੁਸਾਰ ਇਸ ਯੋਜਨਾ ਅਧੀਨ ਆਉਂਦੇ ਪਰਿਵਾਰਾਂ ਦਾ ਕਿਸੇ ਵੀ ਵੱਡੀ ਬਿਮਾਰੀ ਹੋਣ ਕਾਰਨ ਹਸਪਤਾਲ ਵਿਚ ਭਰਤੀ ਹੋਣ ਦੀ ਸੂਰਤ ਵਿਚ ਉਨ੍ਹਾਂ ਦਾ 5 ਲੱਖ ਰੁਪਏ ਤੱਕ ਦਾ ਇਲਾਜ ਬਿਲਕੁਲ ਮੁਫਤ ਕਰਵਾਇਆ ਜਾਵੇਗਾ।ਮੈਡਮ ਬਿੱਕੀ ਕੋਰ ਬੀਈਈ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਮਰੀਜ ਦਾ ਅਧਾਰ ਕਾਰਡ ਹੋਣਾ ਲਾਜਮੀ ਹੋਵੇਗਾ ਅਤੇ ਇਸੇ ਸੰਬੰਧੀ ਕੋਈ ਵੀ ਜਾਣਕਾਰੀ ਲੈਣ ਸੰਬੰਧੀ ਟੋਲ ਫ੍ਰੀ ਨੰਬਰ 14555 ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੋਕੇ ਹੋਰਨਾਂ ਤੋਂ ਇਲਾਵਾ ਮੈਡਮ ਬਿੱਕੀ ਕੋਰ ਬੀਈਈ, ਚਿਮਨ ਸਿੰਘ ਐਸ ਆਈ, ਪਰਮਜੀਤ ਕੌਰ ਏ ਐਨ ਐਮ, ਬਖਸ਼ੋ ਏ ਐਨ ਐਮ, ਚਰਨਜੀਤ ਕੌਰ ਏ ਐਨ ਐਮ, ਪਰਮਜੀਤ ਸ਼ਰਮਾ ਅਤੇ ਪਿੰਡ ਦੇ ਮੁੱਖ ਨਾਗਰਿਕ ਹਾਜਰ ਸਨ।