ਰੈੱਡ ਰਿਬਨ ਕਲੱਬਾਂ ਵੱਲੋਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਨਸ਼ਿਆਂ,ਐੱਚ.ਆਈ.ਵੀ.,ਏਡਜ਼ ਅਤੇ ਭਰੂਣ ਹੱਤਿਆ ਵਿਰੁੱਧ ਕੀਤਾ ਜਾਵੇਗਾ ਜਾਗਰੂਕ-ਜਗਦੀਸ਼ ਸਿੰਘ ਰਾਹੀ

ਮੋਗਾ,2 ਨਵੰਬਰ (ਜਸ਼ਨ): ਰਾਸ਼ਟਰੀ ਸਿਹਤ ਮਿਸ਼ਨ ਤਹਿਤ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ, ਚੰਡੀਗੜ ਦੇ ਸਹਿਯੋਗ ਨਾਲ ਜ਼ਿਲੇ ਵਿੱਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮ ਕੋ-ਆਰਡੀਨੇਟਰਾਂ ਦਾ ਇੱਕ ਐਡਵੋਕੇਸੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਮੋਗਾ ਜਗਦੀਸ਼ ਸਿੰਘ ਰਾਹੀ ਨੇ ਦੱਸਿਆ ਕਿ ਕਾਲਜਾਂ ਵਿੱਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਵੱਲੋਂ ਨਸ਼ਿਆਂ, ਐੱਚ.ਆਈ.ਵੀ.,ਏਡਜ਼ ਅਤੇ ਭਰੂਣ ਹੱਤਿਆ ਵਿਰੁੱਧ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਉਨਾਂ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮ ਕੋ-ਆਰਡੀਨੇਟਰਾਂ ਅਤੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ। ਸ. ਸਵਰਨਜੀਤ ਸਿੰਘ ਪਿ੍ਰੰਸੀਪਲ, ਗੁਰੂ ਨਾਨਕ ਕਾਲਜ ਮੋਗਾ ਨੇ ਆਏ ਹੋਏ ਵਕਤਾ ਅਤੇ ਪ੍ਰੋਗਰਾਮ ਕੋ-ਆਰਡੀਨੇਟਰਾਂ ਨੂੰ ਜੀ ਆਇਆਂ ਨੂੰ ਆਖਿਆ। ਸ਼੍ਰੀ ਓਮ ਪ੍ਰਕਾਸ਼ ਅਰੋੜਾ ਜ਼ਿਲਾ ਕੋ-ਆਰਡੀਨੇਟਰ ਪੀ.ਐੈੱਨ.ਡੀ.ਟੀ. ਨੇ ਕਿਹਾ ਕਿ ਸਾਨੂੰ ਗੁਰੂਆਂ ਨੇ ਇਸਤਰੀ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਹੈ ਅਤੇ ਅਸੀਂ ਲੜਕੀਆਂ ਨੂੰ ਹੀ ਕੁੱਖ ਵਿੱਚ ਕਤਲ ਕਰ ਦਿੰਦੇ ਹਾਂ। ਉਨਾਂ ਕਿਹਾ ਕਿ ਸਾਨੂੰ ਲੜਕੀਆਂ ਪ੍ਰਤੀ ਆਪਣੀ ਸੋਚ ਬਦਲਣੀ ਚਾਹੀਦੀ ਹੈ। ਸ਼੍ਰੀ ਐੱਸ. ਕੇ. ਬਾਂਸਲ ਜ਼ਿਲਾ ਕੋ-ਆਰਡੀਨੇਟਰ ਐੱਨ.ਜੀ.ਓਜ਼ ਮੋਗਾ ਨੇ ਕਿਹਾ ਕਿ ਰੈੱਡ ਰਿਬਨ ਕਲੱਬਾਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਆਪਣਾ ਪੂਰਾ ਯੋਗਦਾਨ ਪਾ ਰਹੀਆਂ ਹਨ ਅਤੇ ਸਾਨੂੰ ਕੋਈ ਵੀ ਕੰਮ ਪੂਰੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ।ਡਾ. ਪਵਨ ਕੁਮਾਰ ਪਿ੍ਰੰਸੀਪਲ ਬਾਬਾ ਮੰਗਲ ਸਿੰਘ ਇੰਸਟੀਚਿਊਟ ਆਫ ਐਜ਼ੂਕੇਸ਼ਨ ਮੋਗਾ ਅਤੇ ਡਾ: ਸਿਮਰ ਗਿੱਲ ਨੇ ਵੀ ਇਸ ਸਮੇਂ ਆਪਣੇ ਵਿਚਾਰ ਰੱਖੇ। ਇਸ ਮੀਟਿੰਗ ਵਿੱਚ ਯੁਵਕ ਸੇਵਾਵਾਂ ਵਿਭਾਗ ਤੋਂ ਤਰਨਜੀਤ ਕੌਰ, ਗੁਰੂ ਨਾਨਕ ਕਾਲਜ ਮੋਗਾ, ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ, ਲਾਲਾ ਲਾਜਪਤ ਰਾਏ ਮੈਮੋਰੀਅਲ ਆਈ.ਟੀ.ਆਈ. ਅਜੀਤਵਾਲ, ਲਾਲਾ ਲਾਜਪਤ ਰਾਏ ਮੈਮੋਰੀਅਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਮੋਗਾ, ਬਾਬੇ ਕੇ ਕਾਲਜ ਆਫ਼ ਐਜ਼ੂਕੇਸ਼ਨ ਦੌਧਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ, ਟੈਗੋਰ ਕਾਲਜ ਆਫ਼ ਐਜ਼ੂਕੇਸ਼ਨ ਫ਼ਤਿਹਗੜ ਕੋਰੋਟਾਣਾ, ਡੀ.ਐੱਮ. ਕਾਲਜ, ਮੋਗਾ, ਐੱਸ.ਡੀ. ਕਾਲਜ ਮੋਗਾ, ਮੋਗਾ ਕਾਲਜ ਆਫ਼ ਐਜ਼ੂਕੇਸ਼ਨ ਫ਼ਾਰ ਗਰਲਜ਼ ਮੋਗਾ, ਸ਼ੁਕਦੇਵਾ ਕਿ੍ਰਸ਼ਨਾ ਕਾਲਜ ਆਫ਼ ਐਜ਼ੂਕੇਸ਼ਨ ਮੋਗਾ, ਡੀ.ਐੱਮ. ਕਾਲਜ ਆਫ ਐਜ਼ੂਕੇਸ਼ਨ ਮੋਗਾ, ਬਾਬਾ ਮੰਗਲ ਸਿੰਘ ਇੰਸਟੀਚਿਊਟ ਆਫ ਐਜ਼ੂਕੇਸ਼ਨ ਬੁੱਘੀਪੁਰਾ, ਸਰਕਾਰੀ ਬਹੁ-ਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ:. ਸੁਪਿ੍ਰਯਾ ਭੰਡਾਰੀ, ਗੁਰਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਸੰਦੀਪ ਸਿੰਘ, ਡਾ. ਨਵਦੀਪ ਕੌਰ, ਮਮਤਾ ਮੰਗਲਾ, ਅਜਮੇਰ ਸਿੰਘ, ਡਾ. ਬਲਜੀਤ, ਅਵਨੀਤ ਭੂਸ਼ਣ, ਨੀਤੂ ਅਰੋੜਾ, ਬਲਵਿੰਦਰ ਕੁਮਾਰ, ਜੋਗਰਾਜ ਸਿੰਘ, ਉੱਤਮਜੀਤ ਸਿੰਘ, ਮਨਦੀਪ ਕੌਰ ਅਤੇ ਅੰਕਿਤਾ ਸ਼ਰਮਾ ਆਦਿ ਹਾਜ਼ਰ ਸਨ।