ਮਾਉਟ ਲਿਟਰਾ ਜ਼ੀ ਸਕੂਲ ‘ਚ ਸਕਾਲਰਸ਼ਿਪ ਟੈਸਟ 4 ਨਵੰਬਰ ਨੂੰ,ਪੰਜ ਹਜ਼ਾਰ ਤੋਂ ਵੱਧ ਬੱਚਿਆਂ ਨੇ ਭਰੇ ਫਾਰਮ,ਇੱਕ ਬੱਚੇ ਨੂੰ ਮਿਲੇਗਾ ਮੁਫਤ ਨਾਸਾ ਦਾ ਟੂਰ ਤੇ ਇਕ ਲੱਖ ਰੁਪਏ ਤੱਕ ਦਾ ਵਜੀਫਾ
ਮੋਗਾ,2 ਨਵੰਬਰ (ਜਸ਼ਨ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਖੇਤਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਵਿਚ ਸਕਾਲਰਸ਼ਿਪ ਟੈਸਟ ਦਾ ਆਯੋਜਨ 4 ਨਵੰਬਰ ਨੂੰ ਕੀਤਾ ਜਾ ਰਿਹਾ ਹੈ, ਜਿਸ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਸਕਾਲਰਸ਼ਿਪ ਟੈਸਟ ਲਈ 5 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਫਾਰਮ ਭਰੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਸਕਾਲਰਸ਼ਿਪ ਟੈਸਟ ਵਿਚ ਸਭ ਤੋਂ ਹੋਸ਼ਿਆਰ ਬੱਚੇ ਨੂੰ ਯੂ.ਐਸ.ਏ. ਦਾ ਮੁਫਤ ਟੂਰ ਤੇ ਇਕ ਲੱਖ ਰੁਪਏ ਤੱਕ ਦਾ ਵਜੀਫਾ ਦਿੱਤਾ ਜਾਵੇਗਾ।
ਡਾਇਰੈਕਟਰ ਅਨੁਜ ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਉਟ ਲਿਟਰਾ ਜੀ ਸਕੂਲ ਖੇਤਰ ਦਾ ਇਕੋਂ ਇਕ ਸਕੂਲ ਹੈ ਜਿਸਦੇ ਇਸ ਸਾਲ ਵਿਚ ਦੋ ਵਾਰ 50 ਵਿਦਿਆਰਥੀ ਯੂ.ਐਸ.ਏ. ਜਾ ਕੇ ਉੱਥੇ ਦੇ ਮਾਹਿਰਾਂ ਨੂੰ ਮਿਲ ਕੇ ਆਪਣੇ ਗਿਆਨ ਵਿਚ ਵਾਧਾ ਕਰ ਚੁੱਕੇ ਹਨ। ਇਸਦੇ ਇਲਾਵਾ ਮਾਉਟ ਲਿਟਰਾ ਜੀ ਸਕੂਲ ਨੇ ਕੈਨੇਡਾ ਦੀ ਯੂਨੀਵਰਸਿਟੀ ਤੋਂ ਸਮਝੌਤਾ ਕੀਤਾ ਹੈ ਜਿਸ ਤਹਿਤ ਸਕੂਲ ਦੇ ਬੱਚੇ ਨਵੰਬਰ ਵਿਚ ਕੈਨੇਡਾ ਦੇ ਟਰਾਂਟੋ ਸ਼ਹਿਰ ਵਿਚ ਜਾਣਗੇ। ਉਹਨਾਂ ਕਿਹਾ ਕਿ ਮਾਉਟ ਲਿਟਰਾ ਜੀ ਸਕੂਲ ਮੋਗਾ ਦਾ ਸਭ ਤੋਂ ਵਧੀਆ ਸਕੂਲ ਦਾ ਐਵਾਰਡ ਵੀ ਮਿਲ ਚੁੱਕਿਆ ਹੈ ਅਤੇ ਭਾਰਤ ਦਾ ਪਹਿਲੇ ਨੰਬਰ ਤੇ ਗ੍ਰੀਨ ਸਕੂਲ ਐਵਾਰਡ ਵੀ ਹਾਸਲ ਕਰ ਲਿਆ ਹੈ।