ਮੋਗਾ ਯੂਥ ਵੈਲਫੇਅਰ ਕਲੱਬ ਨੇ ਸ਼ਹਿਰ ਵਿੱਚ ਲਗਾਏ ਡੇਂਗੂ ਜਾਗਰੂਕਤਾ ਫਲੈਕਸ
ਮੋਗਾ,2 ਨਵੰਬਰ (ਜਸ਼ਨ):ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਡੇਂਗੂ ਦੀ ਬਿਮਾਰੀ ਨੂੰ ਕਾਬੂ ਕਰਨ ਵਿੱਚ ਸਿਹਤ ਵਿਭਾਗ ਮੋਗਾ ਦਾ ਭਰਪੂਰ ਸਾਥ ਦੇ ਰਹੀਆਂ ਹਨ, ਜਿਸ ਨਾਲ ਸਿਹਤ ਵਿਭਾਗ ਨੂੰ ਲੋਕਾਂ ਤੱਕ ਪਹੁੰਚ ਕਰਨ ਅਤੇ ਉਹਨਾਂ ਨੂੰ ਜਾਗਰੂਕ ਕਰਨ ਵਿੱਚ ਆਸਾਨੀ ਹੋ ਰਹੀ ਹੈ । ਜਦੋਂ ਦਾ ਡੇਂਗੂ ਸੀਜਨ ਸ਼ੁਰੂ ਹੋਇਆ ਹੈ, ਮੋਗਾ ਸ਼ਹਿਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਸ਼ਹਿਰ ਵਿੱਚ ਆਪਣੇ ਪੱਧਰ ਤੇ ਪੋਸਟਰ,ਬੈਨਰ ਲਗਾ ਕੇ ਅਤੇ ਪੈਂਫਲਿਟ ਵੰਡ ਕੇ ਵਿਭਾਗ ਦਾ ਸਹਿਯੋਗ ਕਰ ਰਹੀਆਂ ਹਨ,ਜਿਸ ਲਈ ਸਿਹਤ ਵਿਭਾਗ ਮੋਗਾ ਇਹਨਾਂ ਸਾਰੀਆਂ ਸੰਸਥਾਵਾਂ ਦਾ ਧੰਨਵਾਦੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਰਜਕਾਰੀ ਸਿਵਲ ਸਰਜਨ ਮੋਗਾ ਡਾ. ਅਰਵਿੰਦਰ ਸਿੰਘ ਗਿੱਲ ਨੇ ਅੱਜ ਸਿਵਲ ਹਸਪਤਾਲ ਮੋਗਾ ਦੇ ਗੇਟ ਅੱਗੇ ਮੋਗਾ ਯੂਥ ਵੈਲਫੇਅਰ ਕਲੱਬ ਵੱਲੋਂ ਲਗਾਈ ਗਈ ਜਾਗਰੂਕਤਾ ਫਲੈਕਸ ਦਾ ਉਦਘਾਟਨ ਕਰਨ ਮੌਕੇ ਕੀਤਾ । ਉਹਨਾਂ ਕਿਹਾ ਕਿ ਮੋਗਾ ਯੂਥ ਵੈਲਫੇਅਰ ਕਲੱਬ ਵੱਲੋਂ ਇਸ ਸੀਜ਼ਨ ਦੌਰਾਨ ਡੇਂਗੂ ਸਬੰਧੀ ਪੰਜਵੀਂ ਐਕਟੀਵਿਟੀ ਹੈ, ਇਸ ਤੋਂ ਪਹਿਲਾਂ ਵੀ ਕਲੱਬ ਮੈਂਬਰਾਂ ਵੱਲੋਂ ਚਾਰ ਐਕਟੀਵਿਟੀਆਂ ਕਰ ਕੇ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਜਾ ਚੁੱਕਾ ਹੈ, ਜਿਸ ਲਈ ਪ੍ਧਾਨ ਨੀਰਜ ਬਠਲਾ ਅਤੇ ਉਹਨਾ ਦੀ ਸਮੁੱਚੀ ਟੀਮ ਵਧਾੲਂੀ ਦੀ ਪਾਤਰ ਹੈ । ਉਹਨਾ ਕਿਹਾ ਕਿ ਇਹਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਵਾਰ ਮੋਗਾ ਸ਼ਹਿਰ ਵਿੱਚ ਡੇਂਗੂ ਕਾਰਨ ਉਨਾਂ ਨੁਕਸਾਨ ਨਹੀਂ ਹੋਇਆ, ਜਿੰਨਾ ਪਿਛਲੇ ਸਾਲਾਂ ਦੌਰਾਨ ਹੁੰਦਾ ਰਿਹਾ ਹੈ । ਉਹਨਾਂ ਕਿਹਾ ਕਿ ਡੇਂਗੂ ਸੀਜ਼ਨ ਖਤਮ ਹੋਣ ਤੋਂ ਬਾਅਦ ਵਿਭਾਗ ਵੱਲੋਂ ਸਮਾਗਮ ਕਰਕੇ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਨੂੰ ਵਿਭਾਗ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ ਵੀ ਇਹ ਸੰਸਥਾਵਾਂ ਸਿਹਤ ਵਿਭਾਗ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਸਹਿਯੋਗ ਕਰਦੀਆਂ ਰਹਿਣ । ਜਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਅਕਾਲਸਰ ਚੌਕ ਮੋਗਾ, ਕੈਂਪ ਮਾਰਕਿਟ ਮੋਗਾ ਸਮੇਤ ਸ਼ਹਿਰ ਦੀਆਂ ਹੋਰ ਵੀ ਪ੍ਮੁੱਖ ਥਾਵਾਂ ਤੇ ਜਾਗਰੂਕਤਾ ਫਲੈਕਸਾਂ ਲਗਾਈਆਂ ਗਈਆਂ ਹਨ । ਇਸ ਮੌਕੇ ਜਿਲਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਅਰੋੜਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਫਲੈਕਸਾਂ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਧਿਆਨ ਨਾਲ ਪੜ ਕੇ ਉਸ ਤੇ ਅਮਲ ਕੀਤਾ ਜਾਵੇ ਅਤੇ 30 ਨਵੰਬਰ ਤੱਕ ਇਹਨਾਂ ਜਾਣਕਾਰੀਆਂ ਦਾ ਪਾਲਣ ਕੀਤਾ ਜਾਵੇ ਤਾਂ ਜੋ ਡੇਂਗੂ ਦੇ ਪ੍ਕੋਪ ਨੂੰ ਘੱਟ ਕੀਤਾ ਜਾ ਸਕੇ । ਇਸ ਮੌਕੇ ਐਪੀਡੀਮਾਲਸਜਿਸਟ ਡਾ. ਨਰੇਸ਼ ਕੁਮਾਰ, ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ, ਪਰਮਜੀਤ ਸਿੰਘ ਕੈਲਾ, ਬਲਵਿੰਦਰ ਸ਼ਰਮਾ, ਰਾਕੇਸ਼ ਕੁਮਾਰ, ਓਮ ਪ੍ਕਾਸ਼, ਕਮਲ ਸੇਠੀ, ਕਲੱਬ ਪ੍ਧਾਨ ਨੀਰਜ ਬਠਲਾ, ਸਰਪ੍ਸਤ ਐਮ.ਸੀ. ਅਸ਼ੋਕ ਧਮੀਜਾ, ਦੀਪਕ ਮਿਗਲਾਨੀ ਅਤੇ ਡਿੰਪਲ ਰਾਜਦੇਵ ਹਾਜ਼ਰ ਸਨ ।