ਘਰੇਲੂ ਕਲੇਸ਼ ਕਾਰਨ ਪਤਨੀ ਅਤੇ ਉਸਦੀ ਭੈਣ ਨੇ ਘਰ ਨੂੰ ਲਗਾਈ ਅੱਗ
ਮੋਗਾ,1 ਨਵੰਬਰ (LACHMANJIT SINGH ਪੁਰਬਾ): ਮੋਗਾ ਜ਼ਿਲੇ ਦੇ ਪਿੰਡ ਚੜਿੱਕ ’ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ‘ਚ ਬਣੀ ਇਕ ਕੋਠੀ ‘ਚੋਂ ਪਿੰਡ ਵਾਸੀਆਂ ਨੇ ਧੂੰਆਂ ਨਿਕਲਦਿਆਂ ਦੇਖਿਆ। ਮਾਮਲਾ ਮੋਗਾ ਜ਼ਿਲੇ ਦੇ ਪਿੰਡ ਚੜਿੱਕ ਦਾ ਹੈ ਜਿਥੇ ਰਹਿਣ ਵਾਲੇ ਅਮਨਦੀਪ ਸਿੰਘ ਦਾ ਵਿਆਹ ਅਮਨਦੀਪ ਕੌਰ ਰਾਜੇਆਣਾ ਨਾਲ ਕਰੀਬ ਚਾਰ ਸਾਲ ਪਹਿਲਾਂ ਹੋਇਆ ਸੀ। ਉਸ ਸਮੇਂ ਤੋਂ ਹੀ ਅਮਨਦੀਪ ਕੌਰ ਦੀ ਛੋਟੀ ਭੈਣ ਮਨਪ੍ਰੀਤ ਕੌਰ ਵੀ ਆਪਣੀ ਭੈਣ ਦੇ ਸਹੁਰੇ ਘਰ ਆ ਕੇ ਰਹਿਣ ਲੱਗ ਪਈ । ਇਹ ਦੋਨਾਂ ਭੈਣਾਂ ਨੇ ਰਲ ਅਮਨਦੀਪ ਸਿੰਘ ਅਤੇ ਉਸ ਦੇ ਦਾਦਾ ਇੰਦਰ ਸਿੰਘ ਨੂੰ ਪਰੇਸ਼ਾਨ ਕਰਨ ਲੱਗੀਆਂ ਕਿਉਂਕਿ ਇਸ ਵਿਆਹੁਤਾ ਜੋੜੇ ਕੋਲ ਕੋਈ ਬੱਚਾ ਨਾ ਹੋਇਆ ਜਿਸ ਕਰਕੇ ਦੋਨੋਂ ਭੈਣਾਂ ਅਮਨਦੀਪ ਸਿੰਘ ਨੂੰ ਦੋਸ਼ੀ ਮੰਨਦੀਆਂ ਸਨ ਤੇ ਘਰ ਵਿਚ ਲੜਾਈ ਝਗੜਾ ਵੀ ਕਰ ਰਹੀਆਂ ਸਨ। ਇਸ ਝਗੜੇ ਤੋਂ ਦੁਖੀ ਹੋ ਕੇ ਅਮਨਦੀਪ ਸਿੰਘ ਤੇ ਉਸ ਦਾ ਦਾਦਾ ਪਿੰਡ ਦੇ ਸਾਬਕਾ ਸਰਪੰਚ ਦੇ ਘਰ ਰਰਿ ਰਹੇ ਸਨ। ਇਸ ਝਗੜੇ ਸਬੰਧੀ ਕਈ ਵਾਰੀ ਪੰਚਾਇਤੀ ਸਮਝੌਤਾ ਵੀ ਹੋਇਆ ਪਰ ਇਸ ਵਾਰ ਕਰਵਾਏ ਸਮਝੌਤੇ ਮੁਤਾਬਕ ਅਮਨਦੀਪ ਸਿੰਘ ਨੂੰ ਆਪਣੀ ਪਤਨੀ ਅਮਨਦੀਪ ਕੌਰ ਨੂੰ 9 ਲੱਖ 50 ਹਜ਼ਾਰ ਰੁਪਏ ਦੇਣ ਦਾ ਪੰਚਾਇਤੀ ਫੈਸਲਾ ਹੋਇਆ ਤੇ ਇਹ ਰਕਮ ਲੈ ਕੇ ਅਮਨਦੀਪ ਕੌਰ ਆਪਣੇ ਪੇਕੇ ਚਲੀ ਜਾਵੇਗੀ। ਅੱਜ ਪੈਸੇ ਲੈਣ ਤੋਂ ਪਹਿਲਾਂ ਹੀ ਦੋਲਾਂ ਭੈਣਾਂ ਨੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਸੀ ਸੀ ਟੀ ਵੀ ਕੈਮਰੇ ਸਾੜਨ ਤੋਂ ਇਲਾਵਾ ਸਾਰੇ ਘਰ ਦੇ ਸਮਾਨ ਅੱਗ ਲਗਾ ਦਿੱਤੀ। ਘਰ ਵਿਚੋਂ ਨਿਕਲਦੇ ਧੰੂਏਂ ਨੂੰ ਜਦ ਆਂਢ ਗਵਾਂਢ ਨੇ ਦੇਖਿਆ ਤਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੁਲਿਸ ਨੂੰ ਸੂਚਿਤ ਕੀਤਾ । ਮੌਕੇ ’ਤੇ ਪਹੰੁਚੀ ਡਾਇਰ ਬਿਰਗੇਡ ਨੇ ਅੱਗ ’ਤੇ ਕਾਬੂ ਪਾਇਆ । ਇਸ ਘਟਨਾ ਸਬੰਧੀ ਮਨਪ੍ਰੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਘਰ ਉਸਦੀ ਪਤਨੀ ਅਤੇ ਪਤਨੀ ਦੀ ਭੈਣ ਨੇ ਸਾੜਿਆ ਹੈ । ਉਸ ਨੇ ਦੱਸਿਆ ਕਿ ਸੜੇ ਹੋਏ ਸਮਾਨ ਦੀ ਕੀਮਤ 50 ਲੱਖ ਰੁਪਏ ਦੀ ਹੈ। ਅਮਨਦੀਪ ਸਿੰਘ ਨੇ ਇਸ ਨੁਕਸਾਨ ਲਈ ਜ਼ਿੰਮੇਵਾਰ ਉਸਦੀ ਪਤਨੀ ’ਤੇ ਕਾਰਵਾਈ ਕਰਨ ਅਤੇ ਨੁਕਸਾਨ ਦੀ ਭਰਪਾਈ ਕਰਵਾਉਣ ਦੀ ਮੰਗ ਕਰਦਾ ਹੈ। ਉਸ ਨੇ ਇਹ ਵੀ ਕਿਹਾ ਕਿ ਭਵਿੱਖ ਵਿਚ ਉਸ ਨੂੰ ਆਪਣੀ ਪਤਨੀ ਅਮਨਪ੍ਰੀਤ ਕੌਰ ਤੋਂ ਜਾਨ ਨੂੰ ਖਤਰਾ ਹੈ। ਮੌਕੇ ’ਤੇ ਪੁੱਜੇ ਏ ਐੱਸ ਆਈ ਲਖਵਿੰਦਰ ਸਿੰਘ ਨੇ ਦੋਨਾਂ ਦੋਸ਼ਣਾਂ ਨੂੰ ਕਾਬੂ ਕਰ ਲਿਆ ਹੈ । ਪੁਲਿਸ ਨੇ ਆਖਿਆ ਕਿ ਅਮਨਦੀਪ ਸਿੰਘ ਦੇ ਬਿਆਨਾਂ ’ਤੇ ਦੋਨਾਂ ਭੈਣਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।