ਪੰਜਾਬ ਇੰਸਟੀਚਿਊਟ ਆਫ ਟੈਕਨਾਲੋਜੀ ਗੁਰੂ ਤੇਗ ਬਹਾਦਰ ਗੜ ਵਿਖੇ ਫਰੈਸ਼ਰ ਪਾਰਟੀ ‘ਉਮੰਗ-2018’ ਦਾ ਆਯੋਜਨ

ਮੋਗਾ,1 ਨਵੰਬਰ (ਜਸ਼ਨ): ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨਵਰਸਿਟੀ ਦੇ ਵਿੱਦਿਅਕ ਅਦਾਰੇ ਪੰਜਾਬ ਇਸਟੀਚਿਊਟ ਆਫ ਟੈਕਨਾਲੋਜੀ ਗੁਰੂ ਤੇਗ ਬਹਾਦਰ ਗੜ (ਮੋਗਾ) ਵਿਖੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਸਵਾਗਤ ਲਈ ਸੰਸਥਾ ਵੱਲੋਂ ਡਾ: ਅਮਿਤ ਕੁਮਾਰ ਮਨੋਚਾ ਡਾਇਰੈਕਟਰ ਦੀ ਅਗਵਾਈ ਹੇਠ ਫਰੈਸ਼ਰ ਪਾਰਟੀ ‘ਉਮੰਗ-2018’ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਪ੍ਰੋ: ਭੁਪਿੰਦਰਪਾਲ ਸਿੰਘ, ਡਾਇਰੈਕਟਰ ਸਪੋਰਟਸ ਅਤੇ ਯੂਥ ਵੈਲਫੇਅਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨਵਰਸਿਟੀ ਬਠਿੰਡਾ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਐਸ.ਐਚ.ਓ ਸਮਾਲਸਰ ਵੀ ਮੋਜੂਦ ਸਨ। ਪ੍ਰੋਗਰਾਮ ਪ੍ਰਬੰਧਕਾਂ ਅਤੇ ਸੰਸਥਾ ਦੇ ਡਾਇਰੈਕਟਰ ਨੇ ਪਹੁੰਚੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਵਿੱਚ ਸੰਸਥਾ ਦੇ ਡਾਇਰੈਕਟਰ ਡਾ. ਅਮਿਤ ਕੁਮਾਰ ਮਨੋਚਾ ਅਤੇ  ਮੁੱਖ ਮਹਿਮਾਨ ਪ੍ਰੋ: ਭੁਪਿੰਦਰਪਾਲ ਸਿੰਘ, ਡਾਇਰੈਕਟਰ ਸਪੋਰਟਸ ਯੂਥ ਵੈਲਫੇਅਰ ਨੇ ਪਹਿਲੇ ਸਾਲ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ। ਪ੍ਰੋ: ਭੁਪਿੰਦਰਪਾਲ ਸਿੰਘ ਨੇ ਸੰਸਥਾ ਦੇ ਵਧੀਆਂ ਤਰੀਕੇ ਨਾਲ ਚੱਲ ਰਹੇ ਕਾਰਜ ਪ੍ਰਬੰਧਾ ਦੀ ਪ੍ਰਸੰਸਾ ਕਰਦਿਆਂ ਸੰਸਥਾ ਦੇ ਡਾਇਰੈਕਟਰ ਡਾ:ਮਨੋਚਾ ਦੀ ਸ਼ਲਾਘਾ ਕੀਤੀ।

ਪਾਰਟੀ ਵਿੱਚ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਅਤੇ ਮੌਡਲਿੰਗ ਪੇਸ਼ ਕੀਤੀ ਗਈ।

ਯੂਨਵਰਸਿਟੀ ਯੂਥ ਫੈਸਟੀਵਲ ਵਿੱਚ ਅਵੱਲ ਰਹਿਣ ਵਾਲੀ ਟੀਮ ਵੱਲੋਂ ਆਪਣੀ ਕਲਾਂ ਦਾ ਪ੍ਰਦਰਸ਼ਨ ਗਿੱਧਾ, ਭੰਗੜਾ, ਨਾਟਕ ,ਗੀਤ ਗਾਇਨ ਆਦਿ ਰਾਹੀ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮਿਸਟਰ ਫਰੈਸ਼ਰ ਗੁਰਤੇਜ ਸਿੰਘ ਅਤੇ ਮਿਸ ਫਰੈਸ਼ਰ ਦਾ ਖਿਤਾਬ ਮਨਵੀਰ ਕੋਰ ਨੇ ਜਿੱਤਿਆ। ਯੂਨੀਵਰਸਿਟੀ ਯੂਥ ਫੈਸਟੀਵਲ , ਖੇਡਾਂ ਅਤੇ ਪੜਾਈ ਦੇ ਨਾਲ ਹੋਰ ਗਤੀਵਿਧੀਆਂ ਵਿੱਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰੋ: ਭੁਪਿੰਦਰਪਾਲ ਸਿੰਘ ਨੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦੇ ਸਟੇਜ ਸੈਕਟਰੀ ਦੀ ਭੂਮਿਕਾ ਇੰਜ: ਮਨੀਸ਼ਾ ਬਾਂਸਲ ਅਤੇ ਮਿਸ. ਸਿਲਪਾ ਮਨੋਚਾ ਨੇ ਨਿਭਾਈ। ਇਸ ਮੌਕੇ ਸੰਸਥਾ ਦੇਸਹਾਇਕ ਰਜਿਸਟਰਾਰ ਇੰਜ. ਰਾਕੇਸ਼ ਕੁਮਾਰ,  ਪ੍ਰੋਗਰਾਮ ਕੋਆਰਡੀਨੇਟਰ ਇੰਜ: ਸਤਵੀਰ ਸਿੰਘ ,ਕੋ-ਕੋਆਰਡੀਨੇਟਰ ਮਿਸ. ਹਰਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜ਼ਿਰ ਸਨ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨਵਰਸਿਟੀ ਦੇ ਉਪ-ਕੁਲਪਤੀ ਡਾ. ਮੋਹਨਪਾਲ ਸਿੰਘ ਈਸ਼ਰ ਅਤੇ ਰਜਿਸਟਰਾਰ ਡਾ: ਜਸਬੀਰ ਸਿੰਘ ਹੁੰਦਲ ਨੇ ਇਸ ਪ੍ਰੋਗਰਾਮ ਨੂੰ ਅਯੋਜਿਤ ਕਰਨ ਤੇ ਕਾਲਜ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸ ਤਰਾਂ ਦੇ ਹੋਰ ਪ੍ਰੋਗਰਾਮ ਅਯੋਜਨ ਕਰਨ ਲਈ ਪ੍ਰੇਰਿਤ ਕੀਤਾ।