ਸਕਿੱਲ ਡਿਵੈਲਪਮੈਂਟ ਅਤੇ ਉਦੱਮੀਅਤਾ ਮੰਤਰਾਲੇ ਦੇ ਅਧਿਕਾਰੀਆਂ ਨੇ ਸਰਕਾਰੀ ਬਹੁ-ਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ ਦੇ ਸਕਿੱਲ ਕੇਂਦਰ ਦਾ ਕੀਤਾ ਦੌਰਾ

ਮੋਗਾ,1 ਨਵੰਬਰ (ਜਸ਼ਨ): ਨੀਤੀ ਆਯੋਗ ਦੁਆਰਾ ਸ਼ੁਰੂ ਕੀਤੇ ਪ੍ਰ੍ਰੋਗਰਾਮ ਅਧੀਨ ਕੇਂਦਰੀ ਸਕਿੱਲ ਡਿਵੈਲਪਮੈਂਟ ਅਤੇ ਉੱਦਮੀਅਤਾ ਮੰਤਰਾਲਾ ਨਵੀਂ ਦਿੱਲੀ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ ਜ਼ਿਲਾ ਮੋਗਾ ਵਿਖੇ ਸ਼ੁਰੂ ਹੋਏ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਕੇਂਦਰ ਦਾ ਦੌਰਾ ਕੀਤਾ ਗਿਆ। ਇਸ ਟੀਮ ਵਿਚ ਸ੍ਰੀਮਤੀ ਅਨੀਤਾ ਸ੍ਰੀਵਾਸਤਵ ਜੁਆਇੰਟ ਡਾਇਰੈਕਟਰ, ਪੁਸ਼ਰਾਜ , ਪਿ੍ਰੰਸ , ਰਵੀਜੋਤ ਆਦਿ ਮੈਂਬਰ ਸ਼ਾਮਿਲ ਸਨ। ਉਹਨਾਂ ਨੇ ਕੌਂਸ਼ਲ ਕੇਂਦਰ ਦੇ ਸਟਾਫ ਮੈਂਬਰਾਂ ਅਤੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਕੇਂਦਰ ਦੇ ਕੰਮ ਕਾਜ ’ਤੇ ਤਸੱਲੀ ਪ੍ਰਗਟ ਕੀਤੀ । ਇਹ ਕੇਂਦਰ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਸੰਦੀਪ ਹੰਸ , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਬੱਤਰਾ ਦੀ ਅਗਵਾਈ ਹੇਠ ਸਥਾਪਿਤ ਕੀਤਾ ਗਿਆ ਹੈ ਜਿਸ ਵਿਚ ਪਲੰਬਰ ਦਾ ਕੋਰਸ ਮੁਫਤ ਕਰਵਾਇਆ ਜਾਂਦਾ ਹੈ। ਕਾਲਜ ਦੇ ਪਿ੍ਰੰਸੀਪਲ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਿਖਿਆਰਥੀ ਇਹ ਕੋਰਸ ਕਰਨ ਉਪਰੰਤ ਆਪਣੇ ਪੈਰਾਂ ਤੇ ਖੜੇ ਹੋਣ ਵਿਚ ਸਫਲ ਹੋਣਗੇ ਅਤੇ ਆਪਣਾ ਕੰਮ ਧੰਦਾ ਸ਼ੁਰੂ ਕਰਕੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨਗੇ। ਇਸ ਮੌਕੇ ਕੇਂਦਰ ਦੇ ਕੋਆਰਡੀਨੇਟਰ ਪਰਮਿੰਦਰ ਸਿੰਘ, ਕੁਲਵੀਰ ਸਿੰਘ, ਬਿਮਲ ਪ੍ਰਕਾਸ਼, ਟਰੇਨਰ ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਸਿੱਧੂ, ਸਰਬਜੀਤ ਸਿੰਘ, ਪਵਨ ਕੁਮਾਰ, ਬਲਵਿੰਦਰ ਸਿੰਘ, ਉੱਤਮਪ੍ਰੀਤ ਸਿੰਘ ਟੀ.ਪੀ.ਓ.ਅਤੇ ਸਿਖਿਆਰਥੀ ਹਾਜ਼ਰ ਸਨ।