ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਨੇ ਗੁਰੂ ਰਾਮਦਾਸ ਜੀ ਅਤੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ
ਸੁਖਾਨੰਦ,1 ਨਵੰਬਰ (ਜਸ਼ਨ) ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਸੁਖਾਨੰਦ (ਮੋਗਾ) ਵਿੱਚ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਗੁਰੂ ਰਾਮਦਾਸ ਜੀ ਅਤੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਅਮਨਦੀਪ ਕੌਰ ਅਤੇ ਸਪਨਦੀਪ ਕੌਰ ਵੱਲੋਂ ਇਹਨਾਂ ਦੋਵਾਂ ਮਹਾਨ ਸਖਸ਼ੀਅਤਾਂ ਦੇ ਜੀਵਨ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਗਈ। ਨਿਮਰਤਾ, ਮਿਠਾਸ, ਗੁਰਬਾਣੀ ਦੇ ਗਿਆਤਾ ਉਹਨਾਂ ਦੀ ਸਖਸੀਅਤ ਦੇ ਪ੍ਰਮੱੁਖ ਗੁਣ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ, ਜਿਸ ਵਿੱਚ 30 ਰਾਗ ਅਤੇ ਕਈ ਲੋਕ ਸ਼ੈਲੀਆ ਜਿਵੇਂ ਘੋੜੀਆਂ, ਲਾਵਾਂ, ਪਹਿਰੇ, ਛਕੇ-ਛੰਦ, ਕਰਹਲੇ, ਬਿਲਾਵਲ, ਵਾਰ, ਵਣਜਾਰਾ, ਵਡਹੰਸ, ਸੋਰਠਾ, ਸਾਰੰਗ ਆਦਿ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਸੀ।ਉਹਨਾਂ ਨੇ ‘ਰਾਮਦਾਸਪੁਰਾ’ ਨਾਮੀ ਨਗਰ ਵਸਾਇਆ ਜੋ ਕਿ ਬਾਅਦ ਵਿੱਚ ‘ਸ੍ਰੀ ਅੰਮਿ੍ਰਤਸਰ’ ਦੇ ਨਾਮ ਨਾਲ ਪ੍ਰਸਿੱਧ ਹੋਇਆ। ਉਹਨਾਂ ਨੇ ਮਸੰਦ ਪ੍ਰਥਾ ਚਲਾਈ ਅਤੇ ‘ਸੰਤੋਖਸਰ’ ਨਾਮੀ ਸਰੋਵਰ ਦਾ ਨਿਰਮਾਣ ਕਰਵਾਇਆ ਸੀ। ਉਹਨਾਂ ਨੇ ਭਗਤ ਨਾਮਦੇਵ ਜੀ ਦੇ ਬਾਰੇ ਵੀ ਦੱਸਿਆਾ ਕਿ ਭਗਤ ਜੀ ਦਾ ਜਨਮ ਮਹਾਂਰਾਸ਼ਟਰ ਵਿਖੇ ‘ਨਰਸੀ ਬ੍ਰਾਹਮਣੀ’ ਨਾਮਕ ਸਥਾਨ ਤੇ ਹੋਇਆ। ਬਾਅਦ ਵਿੱਚ ਉਥੋਂ ਦੀ ਸਰਕਾਰ ਨੇ ਇਸ ਸਥਾਨ ਦਾ ਨਾਮ ਬਦਲ ਕੇ ‘ਨਰਸੀ ਨਾਮਦੇਵ’ ਰੱਖ ਦਿੱਤਾ ਸੀ।ਉਹਨਾਂ ਦਾ ਜਨਮ ਦਲਿਤ ਪਰਿਵਾਰ ਵਿੱਚ ਹੋਇਆ ਸੀ।ਉਸ ਸਮੇਂ ਬ੍ਰਾਹਮਣਵਾਦ ਦਾ ਬੋਲਬਾਲਾ ਸੀ।ਕੋਈ ਵੀ ਦਲਿਤ ਬ੍ਰਾਹਮਣਵਾਦ ਦੇ ਖਿਲਾਫ ਟਿੱਪਣੀ ਨਹੀਂ ਕਰ ਸਕਦਾ ਸੀ। ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਮੂਰਤੀ ਪੂਜਾ, ਵਰਤ ਰੱਖਣ ਅਤੇ ਵਹਿਮਾਂ-ਭਰਮਾਂ ਵਿੱਚ ਪੈਣ ਨੂੰ ਪਾਖੰਡ ਕਹਿ ਕੇ ਸੰਬੋਧਿਤ ਕੀਤਾ। ਉਹਨਾਂ ਦੇ 61 ਸ਼ਬਦ ਅਤੇ 18 ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਉਹਨਾਂ ਦੱਸਿਆ ਕਿ ਇਹਨਾਂ ਮਹਾਨ ਸਖਸੀਅਤਾਂ ਤੋਂ ਸਾਨੂੰ ਨਿਮਰਤਾ, ਨਾਮ ਜਪਣ, ਕਿਰਤ ਕਰਨ, ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਆਦਿ ਗੁਣਾਂ ਆਦਿ ਗੁਣਾਂ ਦੀ ਪ੍ਰੇਰਨਾ ਮਿਲਦੀ ਹੈ।ਇਸ ਮੌਕੇ ਵਾਇਸ-ਚੇਅਰਮੈਨ ਸ.ਮੱਖਣ ਸਿੰਘ, ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਅਤੇ ਵਾਇਸ ਪਿੰ੍ਰਸੀਪਲ ਗੁਰਜੀਤ ਕੌਰ ਵੱਲੋਂ ਸਮੂਹ ਵਿਦਿਆਰਥਣਾਂ ਅਤੇ ਸਟਾਫ਼ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ।