ਕਰੰਟ ਲੱਗਣ ਨਾਲ 3 ਸਾਲਾ ਬੱਚੇ ਦੀ ਹੋਈ ਮੌਤ,ਜ਼ਿੰਦਾ ਹੋਣ ਦੀ ਉਮੀਦ ਨਾਲ ਧਰਤੀ ’ਚ ਦਬਾਇਆ
ਨਿਹਾਲ ਸਿੰਘ ਵਾਲਾ , 31 ਅਕਤੂਬਰ(ਸਰਗਮ ਰੌਂਤਾ): ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਦੇ ਤਿੰਨ ਸਾਲਾ ਮਾਸੂਮ ਬੱਚੇ ਅਜੀਤ ਦੀ ਬਿਜਲੀ ਦੇ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਡਾਕਟਰਾਂ ਵੱਲੋਂ ਉਸ ਬੱਚੇ ਨੂੰ ਮਿ੍ਰਤਕ ਐਲਾਨਣ ਪਿੱਛੋਂ ਬਣੀ ਧਾਰਨਾਂ ਮੁਤਾਬਕ ਮਿੱਟੀ ਵਿੱਚ ਦਬਾ ਦਿੱਤਾ ਕਿ ਸ਼ਾਇਦ ਜਿੰਦਾ ਹੋ ਜਾਵੇ। ਪ੍ਰਸਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਨੇ ਮਾਪਿਆਂ ਤੇ ਪਿੰਡ ਵਾਸੀਆਂ ਨੂੰ ਸਮਝਾ ਬੁਝਾ ਬੱਚੇ ਨੂੰ ਮਿੱਟੀ ’ਚੋਂ ਬਾਹਰ ਕਢਵਾਇਆ। ਜਗਤਾਰ ਸਿੰਘ ਵਾਸੀ ਤਖਤੂਪੁਰਾ ਦੇ 3 ਸਾਲਾ ਬੱਚੇ ਅਜੀਤ ਸਿੰਘ ਨੂੰ ਕੱਪੜੇ ਧੋਣ ਵਾਲੀ ਮਸੀਨ ਤੋਂ ਕਰੰਟ ਲੱਗਣ ਲੱਗ ਗਆ ਸੀ। ਉਸਨੂੰ ਡਾਕਟਰਾਂ ਨੇ ਉਸਨੂੰ ਮਿ੍ਰਤਕ ਐਲਾਨ ਦਿਤਾ। ਪਰੰਤੂ ਪਰਵਾਰ ਅਤੇ ਪਿੰਡ ਵਾਸੀਆਂ ਨੇ ਉਸਨੂੰ ਜਿੰਦਾ ਹੋਣ ਦੀ ਉਮੀਦ ਲੈਕੇ ਬਣੀ ਧਾਰਨਾ ਅਨੁਸਾਰ ਟੋਆ ਪੁੱਟ ਕੇ ਮਿੱਟੀ ਵਿੱਚ ਦੱਬ ਦਿੱਤਾ । ਲੋਕਾਂ ਵਿੱਚ ਧਾਂਰਨਾ ਪਾਈ ਜਾਂਦੀ ਹੈ ਕਿ ਧਰਤੀ ਮਿੱਟੀ ਨਾਲ ਅਰਥ ਹੋਕੇ ਕਰੰਟ ਖਤਮ ਹੋ ਜਾਂਦਾ ਹੈ ਅਤੇ ਵਿਅਕਤੀ ਜਿੰਦਾ ਹੋ ਜਾਂਦਾ ਹੈ। ਘਟਨਾ ਦਾ ਪਤਾ ਲੱਗਦਿਆ ਨਾਇਬ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਧਰਮਿੰਦਰ ਕੁਮਾਰ ਅਤੇ ਸਬ ਇੰਸਪਕੈਟਰ ਸੁਖਜਿੰਦਰ ਸਿੰਘ ਚਹਿਲ ਨੇ ਮੌਜੂਦ ਲੋਕਾਂ ਤੇ ਮਿ੍ਰਤਕ ਦੇ ਘਰਦਿਆਂ ਨੂੰ ਸਮਝਾ ਕੇ ਬੱਚੇ ਦੀ ਮਿ੍ਰਤਕ ਦੇਹ ਨੂੰ ਟੋਏ ਵਿੱਚੋਂ ਬਾਹਰ ਕੱਢਵਾਇਆ।ਮਾਸੂਮ ਅਜੀਤ ਦੀ ਮੌਤ ਨਾਲ ਪਿੰਡ ਵਿਚ ਸੋਗ ਫੈਲ ਗਿਆ। ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਦੇ ਡਾਕਟਰ ਹਰਗੁਰਪ੍ਰਤਾਪ ਸਿੰਘ ,ਦਰਸ਼ਨਾਂ ਮੈਮੋਰੀਅਲ ਹਸਪਤਾਲ ਨਿਹਾਲ ਸਿੰਘ ਵਾਲਾ ਦੇ ਡਾਕਟਰ ਤੇਜਿੰਦਰ ਪਾਲ ਸ਼ਰਮਾਂ ਤੇ ਫ਼ਿਜੀਓਥੈਰਾਪਿਸਟ ਡਾ.ਬੇਅੰਤ ਕੌਰ ਨੇ ਦੱਸਿਆ ਕਿ ਮਿੱਟੀ ਵਿੱਚ ਦੱਬਣਾ ਹੋਰ ਟੂਣੇ ਟਾਮਣ ਨਿਰਾ ਅੰਧ ਵਿਸਵਾਸ਼ ਹੈ ਬਿਜਲੀ ਦੇ ਕਰੰਟ ਤੋਂ ਪੀੜਤ ਨੂੰ ਜਲਦੀ ਤੋਂ ਜਲਦੀ ਡਾਕਟਰੀ ਸਹਾਇਤਾ ਦਿਵਾਉਣੀ ਚਾਹੀਦੀ ਹੈ। ਮਾਲਿਸ਼ ਨਾਲ ਖੂਨ ਗਤੀ ਤੇਜ਼ ਹੋੋਣ ਨਾਲ ਸਰਕਲ ਚੱਲਦਾ ਹੈ ਪਰੰਤੂ ਧਰਤੀ ਨਾਲ ਅਰਥ ਹੋਣਾ ਤੇ ਜਿਆਦਾ ਲੋਕਾਂ ਦੇ ਹੱਥ ਲੱਗਣਾ ਨਿਰਾ ਵਹਿਮ ਹੈ ਇਹਨਾਂ ਤੋਂ ਬਚਣਾ ਚਾਹੀਦਾ ਹੈ।