“ਐੱਸ.ਐੱਸ.ਏ ਅਤੇ ਰਮਸਾ ਅਧਿਆਪਕ ਯੂਨੀਅਨ ਵੱਲੋਂ ਕੀਤੀ ਨਾਅਰੇਬਾਜੀ ਅਤੇ ਕਾਂਗਰਸੀ ਚੋਣ ਮੈਨੀਫੈਸਟੋ ਦਿਖਾ ਕੇ ਸਰਕਾਰ ਨੂੰ ਵਾਅਦੇ ਕਰਵਾਏ ਯਾਦ” , ਮੰਗਾਂ ਦੀ ਪੂਰਤੀ ਤੱਕ ਸ਼ੰਘਰਸ਼ ਰਹੇਗਾ ਜਾਰੀ-ਬਾਜੇਕੇ
ਮੋਗਾ 28 ਅਕਤੂਬਰ (ਜਸ਼ਨ) - 3 ਅਕਤੂਬਰ ਨੂੰ ਪੰਜਾਬ ਕੈਬਨਿਟ ਦੁਆਰਾ ਐੱਸ.ਐੱਸ.ਏ ਅਤੇ ਰਮਸਾ ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ ਤੇ 65% ਤੋ 75% ਤੱਕ ਕਟੌਤੀ ਕਰਨ ਦੇ ਗੈਰ ਸੰਵਿਧਾਂਨਕ ਫੈਸਲੇ ਦੇ ਖਿਲਾਫ ਅਤੇ ਪੂਰੀਆਂ ਤਨਖਾਹਾਂ ਤੇ ਸੇਵਾਵਾਂ ਸਿੱਖਿਆਂ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ 7 ਅਕਤੂਬਰ ਤੋਂ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਸ਼ੁਰੂ ਕੀਤੇ ਪੱਕੇ ਮੋਰਚੇ ਦੇ ਚੱਲ ਰਹੇ ਜਬਰਦਸਤ ਸੰਘਰਸ਼ ਦੇ ਅੱਜ 22ਵੇਂ ਦਿਨ ਪੰਜਾਬ ਭਰ ਦੇ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਪੰਜਾਬ ਸਰਕਾਰ ਦੇ ਅੜਿਅਲ ਰਵੱਈਏ ਪ੍ਰਤੀ ਐੱਸ.ਐੱਸ.ਏ ਅਤੇ ਰਮਸਾ ਅਧਿਆਪਕਾਂ ਵੱਲੋ ਜਬਰਦਸਤ ਨਾਅਰੇਬਾਜੀ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਸੱਤਾ ਵਿੱਚ ਆਉਣ ਤੋ ਪਹਿਲਾਂ ਜਾਰੀ ਕੀਤੇ ਉਸਦੇ ਚੋਣ ਮੈਨੀਫੈਸਟੋ ਦੀਆਂ ਕਾਪੀਆ ਦਿਖਾ ਕੇ ਵਾਅਦੇ ਯਾਦ ਕਰਵਾਏ ਗਏ। ਇਸ ਮੌਕੇ ਬੋਲਦਿਆ ਐੱਸ.ਐੱਸ.ਏ ਅਤੇ ਰਮਸਾ ਅਧਿਆਪਕ ਯੂਨੀਅਨ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਜੱਜਪਾਲ ਬਾਜੇਕੇ ਅਤੇ ਪ੍ਰੈਸ ਸਕੱਤਰ ਨਵਦੀਪ ਬਾਜਵਾ ਨੇ ਕਿਹਾ ਕਰਕੇ ਸਰਕਾਰ ਲਗਾਤਾਰ ਅਧਿਆਪਕਾਂ ਨਾਲ ਜਬਰ ਅਤੇ ਧੱਕੇਸ਼ਾਹੀ ਕਰ ਰਹੀ ਹੈ ਜਿਸ ਤਹਿਤ ਪਹਿਲਾ ਧੱਕਾ ਅਧਿਆਪਕਾਂ ਦੀਆਂ ਤਨਖਾਹਾਂ ਤੇ ਕੱਟ ਲਾ ਕੇ ਕੀਤਾ ਹੈ, ਉੱਥੇ ਹੀ ਸ਼ਾਤਮਈ ਆਪਣਾ ਹੱਕ ਮੰਗ ਰਹੇ ਅਧਿਆਪਕਾ ਨੂੰ ਮੁਅੱਤਲ ਕਰ ਕੇ ਅਤੇ ਦੂਰ-ਦੁਰਾਡੇ ਬਦਲੀਆ ਕਰ ਕੇ ਸਰਕਾਰ ਆਪਣਾ ਲੋਕ ਵਿਰੋਧੀ ਚਹਿਰਾ ਨੰਗਾ ਕਰ ਰਹੀ ਹੈ।ਪਰ ਪੰਜਾਬ ਦੇ ਜੁਝਾਰੂ ਲੋਕ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਸਰਕਾਰ ਦੇ ਫੈਸਲੇ ਦਾ ਡੱਟਵਾ ਵਿਰੋਧ ਕਰਨਗੇ।ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ 5 ਨਵੰਬਰ ਨੂੰ ਮੁੱਖ-ਮੰਤਰੀ ਪੰਜਾਬ ਨਾਲ ਹੋਣ ਜਾ ਰਹੀ ਮੀਟਿੰਗ ਵਿੱਚ ਮੁੱਖ-ਮੰਤਰੀ ਆਪਣੇ ਚੋਣ-ਮੈਨੀਫੈਸਟੋ ਵਿੱਚ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਇਹਨਾਂ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਅਤੇ ਭੱਤਿਆ ਸਮੇਤ ਸਿੱਖਿਆਾ ਵਿਭਾਗ ਵਿੱਚ ਰੈਗੂਲਰ ਕਰਨ। ਇਸ ਮੌਕੇ ਬੋਲਦਿਆਂ ਮਾਸਟਰ ਕਾਡਰ ਯੂਨੀਅਨ ਤੋ ਬਲਜਿੰਦਰ ਸਿੰਘ ਧਾਲੀਵਾਲ,ਜਸਵੀਰ ਸਿੰਘ ਸਿੱਧੂ,5178 ਯੂਨੀਅਨ ਤੋਂ ਗੁਰਮੀਤ ਸਿੰਘ,ਕੰਪਿਊਟਰ ਅਧਿਆਪਕ ਯੂਨੀਅਨ ਤੋਂ ਅਮਰਦੀਪ ਸਿੰਘ ਅਤੇ ਹਰਭਗਵਾਨ ਸਿੰਘ,ਡੀ.ਟੀ.ਐਫ ਤੋਂ ਸਵਰਨ ਦਾਸ,ਪੰਜਾਬ ਸਟੂਡੈਂਟ ਯੂਨੀਅਨ ਤੋਂ ਮੋਹਨ ਸਿੰਘ,ਨੋਜਵਾਨ ਭਾਰਤ ਸਭਾ ਤਂੋ ਰਜ਼ਿੰਦਰ ਸਿੰਘ ਰਾਜੇਆਣਾ ਅਤੇ ਇੰਦਰਜ਼ੀਤ ਸਿੰਘ ਸਮਾਲਸਰ ਨੇ ਕਿਹਾ ਕਿ ਸਰਕਾਰ ਅਧਿਆਪਕ ਮੁਅੱਤਲ ਕਰਕੇ ਸਾਡੇ ਸਿਦਕ ਨੂੰ ਪਰਖ ਰਹੀ ਹੈ,ਪਰ ਪੰਜਾਬ ਦੇ ਲੋਕ ਸਿਦਕ ਦੇ ਪੱਕੇ ਹਨ ਅਤੇ ਉਹ ਸਰਕਾਰ ਦੇ ਇਸ ਜ਼ੁਲਮ ਅੱਗੇ ਝੁਕਣ ਵਾਲੇ ਨਹੀਂ ਸਗੋਂ ਹੋਰ ਦੂਣ-ਸਵਾਏ ਹੋ ਕੇ ਆਪਣੇ ਹੱਕਾਂ ਲਈ ਲੜਾਈ ਜਾਰੀ ਰੱਖਣਗੇ ਭਾਵੇਂ ਸਰਕਾਰ ਸਾਨੂੰ ਜੇਲਾਂ ਵਿੱਚ ਡੱਕ ਦੇਵੇ। ਉਹਨਾਂ ਕਿਹਾ ਕਿ ਪਟਿਆਲਾ ਵਿਖੇ ਚੱਲ ਰਹੇ ਪੱਕੇ ਮੋਰਚੇ ਵਿੱਚ ਮੋਗਾ ਜ਼ਿਲ੍ਹਾ ਦੇ ਅਧਿਆਪਕ ਆਪਣੀ ਸ਼ਮੂਲਿਅਤ ਜੱਥਿਆ ਦੇ ਰੂਪ ਵਿੱਚ ਕਰਦੇ ਰਹਿਣਗੇ ਅਤੇ ਹੱਕੀ ਦੀ ਪੂਰਤੀ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਲੈਕਚਰਾਰ ਗੁਰਦੀਪ ਸਿੰਘ,ਬਲਜੀਤ ਰਾਏ,ਬਲਵਿੰਦਰ ਸਿੰਘ,ਨਰੇਸ਼ਪਾਲ,ਕੁਲਦੀਪ ਕੁਮਾਰ,ਕਰਮਵੀਰ ਦਾਤਾ,ਮੈਡਮ ਨੀਲਮ,ਸਪਨਾ ਗੋਇਲ,ਸੁਖਵਿੰਦਰ ਕੌਰ, ਪ੍ਰੇਮ ਲਤਾ,ਕਰਮਜੀਤ ਕੌਰ,ਗੀਤਾ ਅਰੋੜਾ,ਕਮਲਜੀਤ ਕੌਰ,ਮਮਤਾ ਗਰਗ,ਸੁਨੀਤਾ,ਮਨੀਸ਼ਾਂ ਆਦਿ ਹਾਜ਼ਰ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।