ਚਾਵਾਂ ਨਾਲ ਮਨਾਇਆ ਕਰਵਾ ਚੌਥ ਦਾ ਵਰਤ,ਮਹਿੰਦੀ ਲਗਾਉਣ ਵਾਲੇ ਕਾਰੀਗਰਾਂ ਦੀ ਰਹੀ ਚਾਂਦੀ

ਮੋਗਾ,28 ਅਕਤੂਬਰ (ਜਸ਼ਨ): ਕੱਲ੍ਹ ਮੋਗਾ ਜ਼ਿਲ੍ਹੇ ਦੇ ਪਿੰਡਾਂ ,ਸ਼ਹਿਰਾਂ ਅਤੇ ਕਸਬਿਆਂ ਵਿੱਚ ਕਰਵਾ ਚੌਥ ਦਾ ਵਰਤ ਨੌਜਵਾਨ ਮੁਟਿਅਰਾਂ ,ਬੀਬੀਆਂ ਅਤੇ ਮਾਈਆਂ ਨੇ ਖੂਬ ਚਾਵਾਂ ਨਾਲ ਮਨਾਇਆ । ਸਾਲ ਬਾਅਦ ਆਉਂਦੇ ਇਸ ਵਰਤ ਲਈ ਮੁਟਿਆਰਾਂ ਨੇ ਖੂਬ ਚਾਵਾਂ ਨਾਲ ਮਹਿੰਦੀ ਲਗਵਾਈ । ਕੱਲ ਕਰਵਾ ਚੌਥ ਦੇ ਵਰਤਾਂ ਕਾਰਨ ਨਿਹਾਲ ਸਿੰਘ ਵਾਲਾ ਸ਼ਹਿਰ ਵਿੱਚ ਖੂਬ ਚਹਿਲ ਪਹਿਲ ਰਹੀ। ਮੁਟਿਆਰਾਂ ਨੇ ਰੂਪੇ ਦੀ ਹੱਟੀ ’ਤੇ ਮਹਿੰਦੀ ਲਵਾ ਆਪਣੇ ਸ਼ਗਨਾ ਵਾਲੇ ਤਿਓਹਾਰ ਨੂੰ ਚਾਵਾਂ ਨਾਲ ਮਨਾਇਆ। ਸ਼ਾਮ ਵੇਲੇ ਪਤੀ ਦੀ ਖੈਰ ਸੁੱਖ ਮੰਗਣ ਲਈ ਵਰਤ ਦੀ ਬਾਤ ਸੁਣਨ ਲਈ ਨਵ ਵਿਆਹੀਆਂ ਮੁਟਿਆਰਾਂ ਨੇ ਮੰਦਿਰਾਂ ਵਿਚ ਜਾ ਕੇ ਕਥਾ ਸੁਣੀ । ਦੇਰ ਰਾਤ ਚੰਦਰਮਾ ਨੂੰ ਅਰਘ ਦੇ ਕੇ ਆਪਣੇ ਵਰਤ ਨੂੰ ਸੰਪੂਰਨ ਕੀਤਾ।