ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਸਮਾਲਸਰ ਵਿੱਚ ਪੰਜਾਬ ਸਰਾਕਰ ਅਤੇ ਸਿੱਖਿਆ ਮੰਤਰੀ ਓ.ਪੀ. ਸੋਨੀ ਦਾ ਪੁਤਲਾ ਫੂਕਿਆ ਗਿਆ

ਸਮਾਲਸਰ,28 ਅਕਤੂਬਰ(ਜਸ਼ਨ):- ਕੱਲ ਨੌਜਵਾਨ ਭਾਰਤ ਸਭਾ ਵੱਲੋਂ ਸੂਬਾਈ ਸੱਦੇ ਤਹਿਤ ਪਿੰਡ ਸਮਾਲਸਰ ਵਿੱਚ ਐਸ.ਐਸ.ਆਰ/ .ਐਮ.ਐਸ.ਏ ਅਧਿਆਪਕਾਂ ਨਾਲ ਪੰਜਾਬ ਸਰਕਾਰ ਦੁਆਰਾ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿੱਚ ਪਟਿਆਲੇ ਮੋਰਚੇ ਦੀ ਹਮਾਇਤ ਵਿੱਚ ਪੰਜਾਬ ਸਰਾਕਰ ਅਤੇ ਸਿੱਖਿਆ ਮੰਤਰੀ ਓ.ਪੀ. ਸੋਨੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਰਾਜਿੰਦਰ ਰਾਜੇਆਣਾ ਤੇ ਇੰਦਰਜੀਤ ਸਮਾਲਸਰ ਨੇ ਕਿਹਾ ਕਿ ਚੌਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਇਹ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਕਿ ’ਘਰ-ਘਰ ਨੌਕਰੀ ਦੇਵੇਗੀ ,ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ , ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਅਤੇ ਲੜਕੀਆਂ ਦੀ ਪੂਰੀ ਫੀਸ ਮੁਆਫ ਕਰੇਗੀ, ਪਰ ਜਿਉਂ ਹੀ ਕੈਪਟਨ ਸਰਕਾਰ ਸੱਤਾ ਵਿੱਚ ਆਈ ਉਸਨੇ ਆਉਂਦਿਆਂ ਹੀ ਲੋਕਾਂ ਦੇ ਹੱਥ ਕੱਟਣੇ ਸ਼ੁਰੂ ਕਰ ਦਿੱਤੇ, ਪੰਜਾਬ ਵਿੱਚੋਂ 800 ਸਕੂਲ ਬੰਦ ਕਰ ਦਿੱਤੇ , ਪਿੰਡਾਂ ਵਿੱਚ ਸੇਵਾ ਕੇਂਦਰ ਬੰਦ ਕਰ ਦਿੱਤੇ, ਧਰਮਲਪਲਾਂਟ ਬੰਦ ਕਰ ਦਿੰਤੇੇ ਅਤੇ ਨੌਕਰੀਆਂ ਦੇਣ ਦੀ ਬਜਾਇ ਸਗੋਂ ਜੋ ਲੋਕਾਂ ਕੋਲ ਪਹਿਲਾਂ ਨੌਕਰੀਆਂ ਸਨ ਉਹਨਾਂ ਨੂੰ ਖੋਹਣਾਂ ਸ਼ੁਰੂ ਕਰ ਦਿੱਤਾ। ਐਸ.ਐਸ.ਏ /ਆਰ.ਐਮ .ਐਸ.ਏ ਅਧਿਆਪਕਾਂ ਦੀਆਂ ਪੁਰਾਣੀਆਂ ਸੇਵਾਂਵਾਂ ਤੇ ਲਕੀਰ ਫੇਰ ਅਤੇ ਤਨਖਾਹਾਂ ਵਿੱਚ 75 ਪ੍ਰਤੀਸ਼ਤ ਕੱਟ ਲਾ ਕੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਦੁਆਰਾ ਨਿੱਜੀਕਰਨ ਦੀ ਨੀਤੀ ਤਹਿਤ ਸਿੱਖਿਆ ਦਾ ਦਿਨੋਂ-ਦਿਨ ਬੇੜਾ ਗਰਕ ਕੀਤਾ ਜਾ ਰਿਹਾ ਹੈ।ਘੱਟ ਪੜ੍ਹੇ ਹੋਏ ਸਾਡੇ ਉੱਪਰ ਸਿੱਖਿਆ ਮੰਤਰੀ ਥੋਪੇ ਜਾ ਰਹੇ ਹਨ। ਪੰਜਾਬ ਵਿੱਚ 800 ਸਕੂਲ ਬੰਦ ਕਰਨੇ ਪ੍ਰਾਇਵੇਟ ਕੰਪਨੀਆਂ ਨੂੰ ਸਰਕਾਰੀ ਸਕੂਲ ਵੇਚਣਾ,ਲਗਾਤਾਰ 10 ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਮ ’ਤੇ ਉਨ੍ਹਾਂ ਦੀ ਤਨਖਾਹ ਵਿਚੋਂ ਕਟੌਤੀ ਕਰਨੀ, ਪਿਛਲੇ ਲੰਮੇ ਸਮੇਂ ਤੋਂ  ਅਸਾਮੀਆਂ ਖਾਲੀ ਰੱਖਣੀਆਂ ਜਦੋਂ ਵੀ ਅਧਿਆਪਕਾਂ ਦੀ ਭਰਤੀ ਕਰਨੀ ,ਉਹ ਨਿਰੋਲ ਠੇਕਾ ਅਧਾਰਿਤ ਭਰਤੀ ਕਰਨੀ। ਇਸ ਤੋਂ ਸਾਫ ਝਲਕਦਾ ਹੈ ਕਿ ਕੈਪਟਨ ਸਰਕਾਰ ਪੰਜਾਬ ਦਾ ਬੇੜਾ ਗਰਕ ਕਰਨ ’ਤੇ ਤੁਲੀ ਹੋਈ ਹੈ ਤੇ ਸਿੱਖਿਆ ਸਿਹਤ ਸਹੂਲਤਾਂ ਵਰਗੀਆਂ ਸਹੂਲਤਾਂ ਨੂੰ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ।ਰਾਜਿੰਦਰ ਰਾਜੇਆਣਾ ਕਿਹਾ ਕਿ ਨੌਜਵਾਨ ਭਾਰਤ ਸਭਾ (ਪੰਜਾਬ) ਐਲਾਨ ਕਰਦੀ ਹੈ ਕਿ ਅਧਿਆਪਕਾਂ ਦੇ ਪਟਿਆਲੇ ਮੋਰਚੇ ਦੀ ਜਿੱਤ ਤੱਕ ੳਨ੍ਹਾਂ ਅਧਿਆਪਕਾਂ ਦੇ ਨਾਲ ਖੜ੍ਹੀ ਰਹੇਗੀ ਅਤੇ ਸੰਘਰਸ਼ ਵਿੱਚ ਬਣਦਾ ਯੋਗਦਾਨ ਪਾਉਂਦੀ ਰਹੇਗੀ। ਇਸ ਮੌਕੇ ਮਾਸਟਰ ਚਰਨਜੀਤ ਸਮਾਲਸਰ, ਮਾਸਟਰ ਜਗਜੀਤ ਸਮਾਲਸਰ, ਗੁਰਮੁੱਖ ਸਮਾਲਸਰ,ਮਾਸਟਰ ਹਰਜਿੰਦਰ ਸਮਾਲਸਰ, ਹਨੀ ਸਮਾਲਸਰ, ਗੋਪੀ ਚੰਦ ਰਾਜੇਆਣਾ , ਕਿਰਤੀ ਕਿਸਾਨ ਯੂਨੀਅਨ  ਜਿਲ੍ਹਾ ਆਗੂ ਬਲਕਰਨ ਸਿੰਘ ਵੈਰੋਕੇ ਆਦਿ ਨੇ ਸੰਬੋਧਨ ਕੀਤਾ।