ਮਾਉਟ ਲਿਟਰਾ ਜੀ ਸਕੂਲ ਵਿਚ ਕਰਵਾਇਆ ਮੈਜਿਕ ਸ਼ੋਅ

ਮੋਗਾ, 28 ਅਕਤੂਬਰ (ਜਸ਼ਨ):-ਮਾਉਟ ਲਿਟਰਾ ਜੀ ਸਕੂਲ ਵਿਚ ਰੈਡਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਮੈਜਿਕ ਸ਼ੋਅ ਕਰਵਾਇਆ ਗਿਆ। ਜਿਸ ਵਿਚ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਜਾਦੂਗਰ ਨੇ ਵਿਦਿਆਰਥੀਆਂ ਨੂੰ ਚੀਜ਼ਾਂ ਨੂੰ ਗਾਇਬ ਕਰਨਾ, ਹਵਾ ਵਿਚ ਗਿਲਾਸ ਨੂੰ ਲਟਕਾਉਣਾ, ਰੂਮਾਲ ਨਾਲ ਪਕਸ਼ੀ, ਫੁੱਲ ਬਣਾਉਣ ਆਦਿ ਜਾਦੂ ਦੇ ਕਰਤਬ ਵਿਖਾਏ। ਇਸ ਮੌਕੇ ਬੱਚਿਆ ਨੇ ਜਾਦੂਗਰ ਦੇ ਕਰਤਬ ਵੇਖ ਕੇ ਖੂਬ ਤਾਲੀਆਂ ਵਜਾਈ। ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਮੰਤਵ ਨਾਲ ਸਕੂਲ ਵੱਲੋਂ ਸਮੇਂ-ਸਮੇਤੰ ਤੇ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਹਨ, ਤਾਂ ਜੋ ਉਹ ਅੱਗੇ ਵਧ ਕੇ ਆਪਣੇ ਅੰਦਰ ਛੁਪੀ ਕਲਾਂ ਨੂੰ ਬਾਹਰ ਨਿਖਾਰ ਸਕਣ। ਉਹਨਾਂ ਇਸ ਮੌਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਬੱਚਿਆ  ਨੂੰ ਸਾਰੀਆਂ ਸਹੂਲਤਾਂ ਮੁੱਹਈਆ ਕਰਵਾਉਣ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ। ਇਸ ਮੌਕੇ ਜਾਦੂਗਰ ਤੇ ਰੈਡਕਰਾਸ ਸੁਸਾਇਟੀ ਨੂੰ ਸਕੂਲ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਦੇ ਇਲਾਵਾ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।