ਤਨਿਸ਼ਕ ਦੇ ਮੋਗਾ ਸ਼ੋਅਰੂਮ ਨੇ ਕੀਤਾ ਖ਼ਾਸ ਪੇਸ਼ਕਸ਼ਾਂ ਦਾ ਐਲਾਨ

ਮੋਗਾ,28 ਅਕਤੂਬਰ (ਜਸ਼ਨ):- ਮੋਗਾ ਵਿਖੇ ਪ੍ਰਤਾਪ ਰੋਡ ਸਥਿਤ ਭਾਰਤ ਦੇ ਸਭ ਤੋਂ ਭਰੋਸੇਮੰਦ ਜਿਊਲਰੀ ਬਰਾਂਡ ਤਨਿਸ਼ਕ ਟਾਟਾ ਦੇ ਸ਼ੋਅ ਰੂਮ ਦਾ ਉਦਘਾਟਨ ਹੋਇਆ |  ਕੰਪਨੀ ਦੇ ਮੀਤ ਪ੍ਰਧਾਨ ਅਤੇ ਰਿਟੇਲ ਹੈੱਡ ਰਾਜਨ ਅੰਬਾ ਨੇ ਉਦਘਾਟਨ ਦੀ ਰਸਮ ਰੀਬਨ ਕੱਟ ਕੇ ਕੀਤੀ | ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਰਾਜਨ ਅੰਬਾ ਨੇ ਦੱਸਿਆ ਕਿ ਤਨਿਸ਼ਕ ਜਿਊਲਰੀ ਪਹਿਲਾਂ ਦੇਸ਼ ਦੇ 168 ਸ਼ਹਿਰਾਂ ਵਿਚ ਬੜੀ ਕਾਮਯਾਬੀ ਨਾਲ ਚੱਲ ਰਹੀ ਹੈ ਅਤੇ ਹੁਣ ਉਨ੍ਹਾਂ ਨੇ ਮੋਗਾ ਵਿਚ ਵੀ ਆਪਣਾ ਸ਼ੋਅ ਰੂਮ ਤਨਿਸ਼ਕ ਜਿਊਲਰੀ ਖੋਲ੍ਹ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਤਨਿਸ਼ਕ ਕੰਪਨੀ ਨੇ ਖ਼ਾਸ ਪੇਸ਼ਕਸ਼ਾਂ ਦਾ ਐਲਾਨ ਕੀਤਾ ਹੈ ਜਿਸ ਵਿਚ ਗਾਹਕ ਸੋਨੇ ਦੇ ਗਹਿਣਿਆਂ ਦੀ ਬਣਵਾਈ ਦੇ ਖ਼ਰਚੇ ਅਤੇ ਹੀਰਿਆਂ ਦੇ ਗਹਿਣਿਆਂ ਦੇ ਮੁੱਲ 'ਤੇ 25 ਫ਼ੀਸਦੀ ਛੋਟ ਵੀ ਲੈ ਸਕਦੇ ਹਨ ਅਤੇ ਇਹ ਪੇਸ਼ਕਸ਼ 26 ਤੋਂ 28 ਅਕਤੂਬਰ ਤੱਕ ਹੋਵੇਗੀ | ਇਸ ਮੌਕੇ ਸ਼ਹਿਰ ਦੇ ਪਤਵੰਤੇ ਵੀ ਹਾਜ਼ਰ ਸਨ | ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।