ਧਰਮ ਪ੍ਰਵਾਨਾ ਅੰਬੇਦਕਰ ਸਾਹਿਤ ਰਤਨ ਸਟੇਟ ਐਵਾਰਡ ਨਾਲ ਸਨਮਾਨਿਤ
ਫਰੀਦਕੋਟ, 25 ਅਕਤੂਬਰ (ਟਿੰਕੂ) :- ਪਿਛਲੇ ਦਿਨੀ ਭਾਰਤੀ ਦਲਿਤ ਸਾਹਿਤ ਅਕੈਡਮੀ ਪੰਜਾਬ ਵਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਮਲੋਟ ਮੰਡੀ ਦੇ ਸਥਾਨਿਕ ਰੋਇਲ ਹੋਟਲ ’ਚ ਅਸ਼ੋਕਾ ਵਿਜੇ ਦਸਮੀਂ ਅਤੇ ਡਾ. ਅੰਬੇਦਕਰ ਕ੍ਰਾਂਤੀ ਦਿਵਸ ਨੂੰ ਸਮਰਪਿਤ ਬਹੁਜਨ ਦੇ ਅਧਿਕਾਰਾਂ ਅਤੇ ਸਨਮਾਨ ਚਿੰਤਨ ਤੇ ਇੱਕ ਵਿਸ਼ੇਸ਼ ਸੈਮੀਨਰ ਕਰਵਾਇਆ ਗਿਆ।।ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਆਦਿ ਤੋਂ ਬੁੱਧੀਜੀਵੀ ਲੇਖਕ, ਚਿੰਤਕ ਪੁੱਜੇ। ਇਸ ਸਮਾਗਮ ਦੇ ਮੁੱਖ ਮਹਿਮਾਨ ਭਾਰਤੀ ਦਲਿਤ ਸਾਹਿਤ ਅਕੈਡਮੀ ਨਵੀ ਦਿੱਲੀ ਦੇ ਰਾਸ਼ਟਰੀ ਪ੍ਰਧਾਨ ਸੋਹਨਪਾਲ ਸੁਮਨਾਖਸ਼ਰ ਸਨ ਅਤੇ ਵਿਸ਼ੇਸ਼ ਮਹਿਮਾਨ ਹਰਿਆਣਾ ਦਲਿਤ ਸਾਹਿਤ ਅਕੈਡਮੀ ਦੇ ਪ੍ਰਧਾਨ ਰਮੇਸ਼ ਡੀਂਗਵਾਲ ਅਤੇ ਡਾ. ਸੁਰਿੰਦਰ ਸੇਲਵਾਨ ਪ੍ਰਸਿੱਧ ਸਾਹਿਤਕਾਰ ਵਿਸ਼ੇਸ਼ ਤੌਰ ’ਤੇ ਪੁੱਜੇ। ਸੈਮੀਨਰ ਦੀ ਪ੍ਰਧਾਨਗੀ ਪੰਜਾਬ ਦਲਿਤ ਸਾਹਿਤ ਅਕੈਡਮੀ ਦੇ ਪ੍ਰਧਾਨ ਤੀਰਥ ਤੋਹਨਗਰੀਆਂ ਨੇ ਕੀਤੀ।।ਇਸ ਸੈਮੀਨਰ ਵਿੱਚ ਬਹੁਜਨ ਸਮਾਜ ਦੇ ਅਧਿਕਾਰਾਂ ਅਤੇ ਸਨਮਾਨ ਤੇ ਵਿਸਥਾਰ ਸਹਿਤ ਚਰਚਾ ਹੋਈ ਅਤੇ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਿ੍ਰਤ ਕੀਤਾ। ਏਸ ਸਮੇ ਦੱਬੇ-ਕੁਚਲੇ, ਗਰੀਬ ਮਜ਼ਦੂਰਾਂ ਦੇ ਹੱਕਾਂ ਲਈ ਲਿਖਣ ਵਾਲੇ ਲੇਖਕ ਪਿੰਡ ਕਿਲਾ ਨੌ ਫਰੀਦਕੋਟ ਦੇ ਲੇਖਕ ਧਰਮ ਪ੍ਰਵਾਨਾਂ, ਡਾ. ਸੁਰਿੰਦਰ ਸੇਲਵਾਨ, ਮਾਲਵਾ ਨਿਊਜ਼ ਮਾਸਿਕ ਪੈਪਰ ਦੇ ਮੁੱਖ ਸੰਪਾਦਕ ਹੁਕਮ ਚੰਦ ਬੀ.ਏ. ਨੂੰ ਡਾ. ਅੰਬੇਦਕਰ ਸਾਹਿਤ ਰਤਨ ਸਟੇਟ ਐਵਾਰਡ 2018 ਨਾਲ ਵਿਸ਼ੇਸ਼ ਤੋਰ ’ਤੇ ਸਨਮਾਨਿਤ ਕੀਤਾ ਗਿਆ। ਧਰਮ ਪ੍ਰਵਾਨਾਂ ਨੂੰ ਸਟੇਟ ਐਵਾਰਡ ਮਿਲਣ ’ਤੇ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਵੱਲੋ ਸਭਾ ਦੇ ਸਰਪ੍ਰਸਤ ਨਵਰਾਹੀ ਘੁਗਿਆਣਵੀ, ਸਭਾ ਦੇ ਪ੍ਰਧਾਨ ਸ਼ਾਮ ਸੁੰਦਰ ਕਲੜਾ, ਇਕਬਾਲ ਘਾਰੂ, ਬਨਾਰਸੀ ਦਾਸ਼ ਸ਼ਾਸਤਰੀ, ਪਾਲ ਸਿੰਘ ਘਾਰੂ, ਕੁਲਦੀਪ ਸਿੰਘ ਰਿਟ. ਡੀਐਸਪੀ, ਭਗਵਾਨ ਦਾਸ ਰਿਟ. ਪੋਸਟ ਮਾਸਟਰ, ਵਤਨਵੀਰ ਜਖਮੀ, ਨਛੱਤਰ ਮਾਹਲਾ, ਬਲਧੀਰ ਮਾਹਲਾ ਪ੍ਰਸਿੱਧ ਲੋਕ ਗਾਇਕ, ਸੁਰਜੀਤ ਸਿੰਘ ਕੰਡਾ ਮੁੱਖ ਸੰਪਾਦਕ ਵਿਕਾਸ਼ ਸੰਦੇਸ਼ ਨੇ ਧਰਮ ਪ੍ਰਵਾਨਾਂ, ਹੁਕਮ ਚੰਦ ਨੂੰ ਵਧਾਈਆ ਦਿੱਤੀਆਂ।