ਪਤਨੀ ਨੂੰ ਮੋਤ ਘਾਟ ਉਤਾਰ ਕੇ ਪਤੀ ਨੇ ਕੀਤੀ ਆਤਮਹੱਤਿਆ
ਫਿਰੋਜ਼ਪੁਰ 25 ਅਕਤੂਬਰ, (ਸੰਦੀਪ ਕੰਬੋਜ ਜਈਆ) : ਪਿੰਡ ਭਾਵੜਾ ਆਜਮ ਸ਼ਾਹ ਵਿਚ ਬੀਤੇ ਦਿਨੀ ਇਕ ਨੌਜਵਾਨ ਵੱਲੋਂ ਆਪਣੀ ਪਤਨੀ ਦੀ ਹੱਤਿਆ ਕਰਕੇ ਖੁੱਦ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਬੇਟਾ ਸਵਰਣ ਸਿੰਘ ਵਿਆਹੁਤਾ ਸੀ ਅਤੇ ਉਸ ਦੇ ਦੋ ਬੇਟਾ-ਬੇਟੀ ਹਨ। ਸਵਰਣ ਸਿੰਘ ਝੋਨੇ ਦੀ ਕਟਾਈ ਦੇ ਕੰਮ ਤੋਂ ਵਿਹਲਾ ਹੋ ਕੇ ਚਾਰ ਦਿਨ ਪਹਿਲਾਂ ਹੀ ਘਰ ਆਇਆ ਸੀ ਅਤੇ ਉਹ ਤਦ ਤੋਂ ਉਹ ਪ੍ਰੇਸ਼ਾਨ ਨਜਰ ਆ ਰਿਹਾ ਸੀ।ਬਲਵੀਰ ਸਿੰਘ ਨੇ ਦੱਸਿਆ ਕਿ ਉਹ ਕਿਸੇ ਪ੍ਰੇਸ਼ਾਨੀ ਦੇ ਚੱਲਦੇ ਕਿਸੇ ਨਾਲ ਗੱਲ ਵੀ ਘੱਟ ਹੀ ਕਰਦਾ ਸੀ। ਬਲਬੀਰ ਸਿੰਘ ਦੇ ਮੁਤਾਬਕ ਬੁਧਵਾਰ ਸਵੇਰੇ ਸਵਰਣ ਸਿੰਘ ਨੇ ਪਹਿਲਾਂ ਆਪ ਪਾਠ ਕੀਤਾ ਅਤੇ ਮੈਨੂੰ ਵੀ ਉਠਾ ਕੇ ਪਾਠ ਕਰਨ ਗੁਰਦੁਆਰਾ ਸਾਹਿਬ ਭੇਜ ਦਿੱਤਾ। ਬਾਅਦ ਵਿਚ ਉਨ੍ਹਾਂ ਫ਼ੋਨ ਆਇਆ ਕਿ ਘਰ ਵਿਚ ਉਸ ਦੇ ਬੇਟੇ ਸਵਰਣ ਸਿੰਘ ਨੇ ਅਪਣੀ ਪਤਨੀ ਪਰਮਜੀਤ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ ਅਤੇ ਘਰ ਤੋਂ ਭੱਜ ਗਿਆ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਦੇ ਨਾਲ ਸਵਰਣ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਘਰ ਦੇ ਕੋਲ ਖੇਤਾਂ ਵਿਚ ਸਵਰਣ ਸਿੰਘ ਦੀ ਲਾਸ਼ ਦਰੱਖਤ ਨਾਲ ਲਟਕਦੀ ਦੇਖੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਵਰਣ ਸਿੰਘ ਕੁੱਝ ਸਾਲ ਪਹਿਲਾਂ ਪਿੰਡ ਵਿਚ ਪੀਰ ਬਾਬਾ ਦੀ ਚੌਂਕੀ ਲਾਉਂਦਾ ਸੀ ਅਤੇ ਬਾਅਦ ਵਿਚ ਉਸਨੇ ਇਹ ਕੰਮ ਛੱਡ ਦਿੱਤਾ। ਇਸ ਤੋ ਬਾਅਦ ਉਹ ਕਾਫੀ ਡਿਪ੍ਰੈਸ਼ਨ ਵਿਚ ਚਲਾ ਗਿਆ।