‘ਘਰ-ਘਰ ਰੋਜ਼ਗਾਰ ਸਕੀਮ‘ ਤਹਿਤ ਜ਼ਿਲੇ ਦੇ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਕੀਤੇ ਜਾ ਰਹੇ ਹਨ ਉਚੇਚੇ ਯਤਨ-ਸੰਦੀਪ ਹੰਸ

ਮੋਗਾ 19 ਅਕਤੂਬਰ(ਜਸ਼ਨ)-ਪੰਜਾਬ ਸਰਕਾਰ ਦੀ ‘ਘਰ-ਘਰ ਰੋਜ਼ਗਾਰ ਸਕੀਮ‘ ਤਹਿਤ ਜ਼ਿਲਾ ਪ੍ਰਸਾਸ਼ਨ ਵੱਲੋਂ ਜ਼ਿਲੇ ਦੇ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਜ਼ਿਲਾ ਬਿਊਰੋ ਰੋਜ਼ਗਾਰ ਅਤੇ ਕਾਰੋਬਾਰ ਮੋਗਾ ਸ੍ਰੀ ਸੰਦੀਪ ਹੰਸ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੇ ਨੌਕਰੀ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਅਦਾਰਿਆਂ ਦੀਆਂ ਨੌੋਕਰੀਆਂ ਦਿਵਾਉਣ ਵੱਲ ਵਿਸੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ਦੇ ਪ੍ਰੀਖਿਆਰਥੀਆ ਲਈ ਸਾਰੇ ਸਰਕਾਰੀ/ਅਰਧ ਸਰਕਾਰੀ ਵਿਭਾਗਾਂ ਵੱਲੋਂ ਵੱਖ-ਵੱਖ ਇਸ਼ਤਿਹਾਰਾਂ ਰਾਹੀਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਅਤੇ ਭਵਿੱਖ ‘ਚ ਕੱਢੀਆਂ ਜਾਣ ਵਾਲੀਆਂ ਅਸਾਮੀਆਂ ਲਈ ਮੁਫ਼ਤ ਤੇ ਮਿਆਰੀ ਕੋਚਿੰਗ ਸੈਂਟਰ ਬਾਬਾ ਈਸ਼ਰ ਸਿੰਘ ਸੰਸਥਾਵਾਂ ਗਗੜਾ (ਮੋਗਾ) ਦੇ ਸਹਿਯੋਗ ਨਾਲ ਬਾਬਾ ਈਸ਼ਰ ਸਿੰਘ ਸੰਸਥਾਵਾਂ ਗਗੜਾ ਵਿਖੇ ਖੋਲਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਸੈਟਰ ਵਿੱਚ ਸਟਾਫ਼ ਸਿਲੈਕਸ਼ਨ ਕਮਿਸ਼ਨ, ਅਧੀਨ ਸੇਵਾਵਾਂ ਚੋਣ ਬੋਰਡ, ਭਾਰਤੀ ਸੈਨਾ, ਭਾਰਤੀ ਅਰਧ ਸੈਨਿਕ ਬਲ, ਬੈਕਿੰਗ ਖੇਤਰ ਦੀਆਂ ਆਸਾਮੀਆਂ ਤੋ ਇਲਾਵਾ ਨੈਸ਼ਨਲ ਅਤੇ ਮਲਟੀ ਨੈਸ਼ਨਲ ਕੰਪਨੀਆਂ ਵਿੱਚ ਨੌੋਕਰੀ ਪ੍ਰਾਪਤ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਵੀ ਉਚ ਮਿਆਰ ਦੀ ਕੋਚਿੰਗ ਦਾ ਪ੍ਰਬੰਧ ਹੈ। ਉਨਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪੈਰਾ ਮਿਲਟਰੀ ਫੋ‘ਚ ਕੱਢੀਆਂ ਗਈਆਂ 55,000 ਆਸਾਮੀਆਂ ਅਤੇ ਹੋਰ ਵਿਭਾਗਾਂ ਵਿੱਚ ਬਹੁਤ ਸਾਰੀਆਂ ਆਸਾਮੀਆਂ ਲਈ ਇਸ਼ਤਿਹਾਰ ਦਿੱਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਲੋੜਵੰਦ ਪ੍ਰੀਖਿਆਰਥੀ ਮੁਫ਼ਤ ਕੋਚਿੰਗ ਪ੍ਰਾਪਤੀ ਦੇ ਇਸ ਸੁਨਹਿਰੀ ਮੌਕੇ ਦਾ ਫ਼ਾਇਦਾ ਉਠਾਉਣ ਲਈ ਆਪਣੇ ਬਿਨੈ ਪੱਤਰ ਜ਼ਿਲਾ ਬਿਊਰੋ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਮੋਗਾ ਵਿਖੇ ਜਮਾਂ ਕਰਵਾਉਣ। ਇਸ ਕੋਚਿੰਗ ਦੀ ਸੁਰੂਆਤ 40-40 ਵਿਦਿਆਰਥੀਆਂ ਦੇ ਦੋ ਬੈਚਾਂ ਨਾਲ ਕੀਤੀ ਜਾਵੇਗੀ ਅਤੇ ਮੁਫ਼ਤ ਕੋਚਿੰਗ ਵਿੱਚ ਦਾਖਲਾ ‘ਪਹਿਲਾਂ ਆਓ ਅਤੇ ਪਹਿਲਾਂ ਪਾਓ‘ ਦੇ ਅਧਾਰ ‘ਤੇ ਹੀ ਦਿੱਤਾ ਜਾਵੇਗਾ। ਕੋਚਿੰਗ ਲਈ ਕਲਾਸਾਂ 25 ਅਕਤੂਬਰ, 2018 ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਬਿਨੈਕਾਰ ਅਰਜ਼ੀ ਫ਼ਾਰਮ ਡਿਪਟੀ ਕਮਿਸ਼ਨਰ ਮੋਗਾ ਦੀ ਵੈਬਸਾਈਟ www.moga.nic.in  ਤੋ ਡਾਊਨਲੋਡ ਕਰ ਸਕਦੇ ਹਨ ਜਾਂ ਜ਼ਿਲਾ ਬਿਊਰੋ ਰੋਜ਼ਗਾਰ ਦਫ਼ਤਰ ਕਮਰਾ ਨੰਬਰ 314 ਤੀਜੀ ਮੰਜ਼ਿਲ, ਚਨਾਬ ਜੇਹਲਮ ਬਿਲਡਿੰਗ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਵੀ ਪ੍ਰਾਪਤ ਕਰ ਸਕਦੇ ਹਨ। ਫ਼ਾਰਮ ਮੁਕੰਮਲ ਕਰਨ ਉਪਰੰਤ ਕਿਸੇ ਵੀ ਕੰਮ ਵਾਲੇ ਦਿਨ ਜ਼ਿਲਾ ਰੋਜ਼ਗਾਰ ਬਿਊਰੋਂ ਦੇ ਦਫ਼ਤਰ ਵਿਖੇ 25 ਅਕਤੂਬਰ, 2018 ਤੋਂ ਪਹਿਲਾਂ ਜਮਾਂ ਕਰਵਾਏ ਜਾਣੇ ਜ਼ਰੂਰੀ ਹਨ। ਵਧੇਰੇ ਜਾਣਕਾਰੀ ਲਈ ਦਫ਼ਤਰ ਜ਼ਿਲਾ ਰੋਜ਼ਗਾਰ ਬਿਊਰੋਂ ਵਿਖੇ ਟੈਲੀਫ਼ੋਨ ਨੰਬਰ 01636-237463 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।